ਨੈਸ਼ਨਲ ਡੈਸਕ: ਬੈਂਗਲੁਰੂ ਦੀ ਮਸ਼ਹੂਰ ਕੰਨੜ ਟੀਵੀ ਅਦਾਕਾਰਾ ਸ਼ਰੂਤੀ (ਅਸਲੀ ਨਾਂ ਮੰਜੂਲਾ), ਜੋ ਕਿ ਸੀਰੀਅਲ 'ਅਮ੍ਰਿਤਧਾਰੇ' ਵਿੱਚ ਆਪਣੀ ਭੂਮਿਕਾ ਲਈ ਮਸ਼ਹੂਰ ਹੈ, ਘਰੇਲੂ ਹਿੰਸਾ ਦੇ ਇੱਕ ਗੰਭੀਰ ਮਾਮਲੇ ਦਾ ਸ਼ਿਕਾਰ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦੇ ਪਤੀ ਅਮਰੀਸ਼ ਨੇ ਉਸ 'ਤੇ ਮਿਰਚੀ ਸਪਰੇਅ ਕਰਕੇ ਅਤੇ ਫਿਰ ਚਾਕੂ ਨਾਲ ਕਈ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ: 'ਕੈਨੇਡਾ ਕੋਈ ਖੇਡ ਦਾ ਮੈਦਾਨ ਨਹੀਂਂ...', ਕੈਫ਼ੇ 'ਤੇ ਹਮਲੇ ਮਗਰੋਂ ਕਪਿਲ ਸ਼ਰਮਾ ਨੂੰ ਪੰਨੂ ਨੇ ਦਿੱਤੀ ਧਮਕੀ

ਦੋਹਾਂ ਵਿਚਾਲੇ ਆਮਦਨ, ਖਰਚ ਅਤੇ ਨਿੱਜੀ ਜੀਵਨ ਸਬੰਧੀ ਲੰਮੇ ਸਮੇਂ ਤੋਂ ਤਣਾਅ ਚੱਲ ਰਿਹਾ ਸੀ, ਜਿਸ ਕਾਰਨ ਸ਼ਰੂਤੀ ਆਪਣਾ ਘਰ ਛੱਡ ਕੇ ਆਪਣੇ ਭਰਾ ਨਾਲ ਰਹਿਣ ਲੱਗ ਪਈ ਸੀ। ਅਪ੍ਰੈਲ ਮਹੀਨੇ ਸ਼ਰੂਤੀ ਨੇ ਅਮਰੀਸ਼ ਖਿਲਾਫ ਘਰੇਲੂ ਹਿੰਸਾ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ, ਪਰ ਬਾਅਦ ਵਿੱਚ ਦੋਹਾਂ ਨੇ ਇੱਕ ਵਾਰ ਫਿਰ ਇਕੱਠੇ ਰਹਿਣ ਦਾ ਫੈਸਲਾ ਕੀਤਾ ਅਤੇ ਪਿਛਲੇ ਵੀਰਵਾਰ ਨੂੰ ਉਨ੍ਹਾਂ ਨੇ ਇੱਕ ਨਵਾਂ ਘਰ ਖਰੀਦਿਆ ਅਤੇ ਮੁਨੇਸ਼ਵਰਾ ਲੇਆਉਟ ਵਿੱਚ ਇਕੱਠੇ ਰਹਿਣ ਲੱਗ ਪਏ। ਪਰ ਸ਼ੁੱਕਰਵਾਰ ਸਵੇਰੇ, ਜਦੋਂ ਬੱਚੇ ਸਕੂਲ ਲਈ ਘਰੋਂ ਨਿਕਲੇ, ਅਮਰੀਸ਼ ਅਚਾਨਕ ਹਿੰਸਕ ਹੋ ਗਿਆ: ਉਸਨੇ ਪਹਿਲਾਂ ਸ਼ਰੂਤੀ ਨੂੰ ਪੇਪਰ ਸਪਰੇਅ (ਮਿਰਚਾਂ ਵਾਲੀ ਸਪਰੇਅ) ਨਾਲ ਨਿਸ਼ਾਨਾ ਬਣਾਇਆ। ਫਿਰ ਉਸਦੀ ਗਰਦਨ, ਪਸਲੀਆਂ ਅਤੇ ਪੱਟ ਵਿੱਚ ਕਈ ਵਾਰ ਚਾਕੂ ਨਾਲ ਹਮਲਾ ਕੀਤਾ। ਬਾਅਦ ਵਿੱਚ, ਉਸਨੇ ਉਸਦੇ ਵਾਲ ਫੜ ਕੇ ਉਸਦੀਆਂ ਕੰਧ ਨਾਲ ਟਕਰਾਂ ਵੀ ਮਰਵਾਈਆਂ।
ਇਹ ਵੀ ਪੜ੍ਹੋ: ਕੌਣ ਹੈ ਕਪਿਲ ਸ਼ਰਮਾ ਦੇ ਰੈਸਟੋਰੈਂਟ 'ਤੇ ਗੋਲੀਆਂ ਚਲਾਉਣ ਵਾਲਾ ਹਰਜੀਤ ਲਾਡੀ? ਅਖਿਰ ਗਿਸ ਗੱਲ ਦੀ ਕੱਢੀ ਦੁਸ਼ਮਣੀ
ਸ਼ਰੂਤੀ ਦੀ ਹਾਲਤ ਗੰਭੀਰ
ਸ਼ਰੂਤੀ ਨੂੰ ਵਿਕਟੋਰੀਆ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਉਸਨੇ ਆਪਣੇ ਪਤੀ 'ਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ ਅਤੇ ਪੁਲਸ ਨੂੰ ਆਪਣੀ ਪਿਛਲੀ ਕੁੱਟਮਾਰ ਅਤੇ ਸੱਟਾਂ ਬਾਰੇ ਵੀ ਸੂਚਿਤ ਕੀਤਾ ਹੈ। ਘਰੇਲੂ ਹਿੰਸਾ ਅਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਸ਼ਰੂਤੀ ਦੀ ਸ਼ਿਕਾਇਤ 'ਤੇ ਹਨੂੰਮੰਥ ਨਗਰ ਪੁਲਸ ਸਟੇਸ਼ਨ ਵਿੱਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਦੋਸ਼ੀ ਪਤੀ ਅਮਰੀਸ਼ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ, ਪੁਲਸ ਗਵਾਹਾਂ - ਪਰਿਵਾਰ ਅਤੇ ਗੁਆਂਢੀਆਂ ਦੇ ਬਿਆਨ ਦਰਜ ਕਰ ਰਹੀ ਹੈ।
ਇਹ ਵੀ ਪੜ੍ਹੋ: ਟੈਨਿਸ ਖਿਡਾਰਣ ਦੇ ਕਤਲ ਮਾਮਲੇ 'ਚ ਨਵਾਂ ਮੋੜ, ਇਸ ਅਦਾਕਾਰ ਨਾਲ ਜੋੜਿਆ ਜਾ ਰਿਹੈ ਨਾਮ
ਕੰਨੜ ਟੀਵੀ ਜਗਤ ਇਸ ਘਟਨਾ ਤੋਂ ਹੈਰਾਨ ਹੈ। ਬਹੁਤ ਸਾਰੇ ਅਦਾਕਾਰਾਂ ਅਤੇ ਸਾਥੀਆਂ ਨੇ ਸ਼ਰੂਤੀ ਨੂੰ ਸਮਰਥਨ ਦਿੱਤਾ ਹੈ ਅਤੇ ਉਸਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ। ਇਹ ਮਾਮਲਾ ਘਰੇਲੂ ਹਿੰਸਾ ਦੀ ਗੰਭੀਰਤਾ ਅਤੇ ਵਧ ਰਹੇ ਰਿਸ਼ਤਿਆਂ ਦੀ ਚਿੰਤਾਜਨਕ ਉਦਾਹਰਣ ਵਜੋਂ ਉਭਰਿਆ ਹੈ।
ਇਹ ਵੀ ਪੜ੍ਹੋ: 9 ਮਹੀਨਿਆਂ ਤੋਂ ਫਲੈਟ 'ਚ ਪਈ-ਪਈ ਸੜ ਗਈ ਅਦਾਕਾਰਾ ਦੀ ਲਾਸ਼, ਖੁੱਲ੍ਹਾ ਦਰਵਾਜ਼ਾ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਅਦਾਕਾਰਾ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ ! ਪੋਸਟਮਾਰਟਮ ਰਿਪੋਰਟ 'ਚ ਹੋਏ ਸਨਸਨੀਖੇਜ਼ ਖ਼ੁਲਾਸੇ
NEXT STORY