ਮੁੰਬਈ (ਬਿਊਰੋ)– ਕਾਮੇਡੀਅਨ ਰਾਜੂ ਸ੍ਰੀਵਾਸਤਵ ਦੇ ਛੋਟੇ ਭਰਾ ਦੀਪੂ ਸ੍ਰੀਵਾਸਤਵ ਨੇ ਇਕ ਵੀਡੀਓ ਰਾਹੀਂ ਆਪਣੇ ਭਰਾ ਦੀ ਸਿਹਤ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਤੇ ਅਫਵਾਹਾਂ ’ਤੇ ਧਿਆਨ ਨਾ ਦੇਣ ਲਈ ਕਿਹਾ ਹੈ। ਦੀਪੂ ਸ੍ਰੀਵਾਸਤਵ ਨੇ ਕਿਹਾ ਕਿ ਮਨ ਦੁਖੀ ਸੀ, ਵੀਡੀਓ ਬਣਾਉਣ ਦਾ ਮਨ ਨਹੀਂ ਕਰ ਰਿਹਾ ਸੀ ਪਰ ਮੈਂ ਦੇਖਿਆ ਕੁਝ ਲੋਕ ਸੋਸ਼ਲ ਮੀਡੀਆ ’ਤੇ ਗਲਤ ਪੋਸਟਾਂ ਕਰ ਰਹੇ ਹਨ। ਅਫਵਾਹਾਂ ’ਤੇ ਧਿਆਨ ਨਾ ਦਿਓ। ਉਨ੍ਹਾਂ ਲੋਕਾਂ ਨੇ ਪਰਿਵਾਰ ਦੇ ਲੋਕਾਂ ਨਾਲ ਗੱਲ ਨਹੀਂ ਕੀਤੀ ਹੈ। ਟੀ. ਆਰ. ਪੀ., ਪੇਜ ਨੂੰ ਜ਼ਿਆਦਾ ਲਾਈਕ ਮਿਲਣਗੇ, ਇਸ ਲਈ ਉਹ ਅਜਿਹਾ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਰਣਬੀਰ ਕਪੂਰ ਨੇ ਪਤਨੀ ਆਲੀਆ ਭੱਟ ਦੇ ਵਧੇ ਭਾਰ ਦਾ ਉਡਾਇਆ ਮਜ਼ਾਕ, ਲੋਕਾਂ ਨੇ ਕੀਤਾ ਟਰੋਲ
ਦੀਪੂ ਸ੍ਰੀਵਾਸਤਵ ਨੇ ਅੱਗੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਹਸਪਤਾਲ ਤੇ ਸਭ ਤੋਂ ਚੰਗੇ ਡਾਕਟਰ ਦੀ ਨਿਗਰਾਨੀ ’ਚ ਰਾਜੂ ਸ੍ਰੀਵਾਸਤਵ ਹਨ। ਡਾਕਟਰ ਆਪਣਾ 100 ਫੀਸਦੀ ਦੇ ਰਹੇ ਹਨ। ਉਨ੍ਹਾਂ ਦੀ ਰਿਕਵਰੀ ਹੋ ਰਹੀ ਹੈ। ਜਲਦ ਹੀ ਰਾਜੂ ਕਾਮੇਡੀ ਦੀ ਦੁਕਾਨ ਰਾਹੀਂ ਤੁਹਾਨੂੰ ਹਸਾਉਣਗੇ, ਦੁਆ ਕਰੋ। ਰਾਜੂ ਫਾਈਟਰ ਹੈ, ਜਲਦ ਹੀ ਜਿੱਤਣਗੇ। ਦੋ ਦਿਨਾਂ ਤੋਂ ਸੋਸਲ ਮੀਡੀਆ ’ਤੇ ਚੱਲ ਰਹੀਆਂ ਅਫਵਾਹਾਂ ’ਤੇ ਧਿਆਨ ਨਾ ਦਿਓ।
ਉਥੇ ਇਸ ਤੋਂ ਪਹਿਲਾਂ ਰਾਜੂ ਸ੍ਰੀਵਾਸਤਵ ਦੀ ਪਤਨੀ ਸ਼ਿਖਾ ਨੇ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਮੇਰੇ ਪਤੀ ਇਕ ਫਾਈਟਰ ਹਨ ਤੇ ਉਹ ਸਾਡੇ ਸਾਰਿਆਂ ਵਿਚਾਲੇ ਵਾਪਸ ਆਉਣਗੇ। ਹਾਲਤ ਸਥਿਰ ਹੈ ਤੇ ਡਾਕਟਰ ਉਨ੍ਹਾਂ ਦਾ ਬਿਹਤਰ ਇਲਾਜ ਕਰ ਰਹੇ ਹਨ। ਮੇਰੀ ਬੇਨਤੀ ਹੈ ਕਿ ਕਿਰਪਾ ਕਰਕੇ ਅਫਵਾਹਾਂ ਨਾ ਫੈਲਾਓ, ਇਹ ਸਾਡੇ ਮਨੋਬਲ ਨੂੰ ਪ੍ਰਭਾਵਿਤ ਕਰਦਾ ਹੈ।
ਦੱਸ ਦੇਈਏ ਕਿ ਸ੍ਰੀਵਾਸਤਵ ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਏਮਜ਼ ’ਚ ਦਾਖ਼ਲ ਕਰਵਾਇਆ ਗਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਾਜੂ ਸ਼੍ਰੀਵਾਸਤਵ ਹੁਣ ਖ਼ਤਰੇ ਤੋਂ ਬਾਹਰ! ਸ਼ੇਖਰ ਸੁਮਨ ਨੇ ਦਿੱਤੀ ਹੈਲਥ ਅਪਡੇਟ
NEXT STORY