ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ, ਨਿਰਦੇਸ਼ਕ, ਨਿਰਮਾਤਾ ਰਾਕੇਸ਼ ਰੌਸ਼ਨ ਅੱਜ ਆਪਣਾ 73ਵਾਂ ਜਨਮਦਿਨ ਮਨਾ ਰਹੇ ਹਨ। ਰਾਕੇਸ਼ ਰੌਸ਼ਨ ਉਨ੍ਹਾਂ ਸੈਲੇਬਸ ਦੀ ਸੂਚੀ ਵਿਚ ਸ਼ਾਮਲ ਹਨ, ਜਿਨ੍ਹਾਂ ਦਾ ਐਕਟਿੰਗ ਕਰੀਅਰ ਕੋਈ ਖ਼ਾਸ ਨਹੀਂ ਰਿਹਾ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ। ਰਾਕੇਸ਼ ਰੌਸ਼ਨ ਐਕਟਰ ਵਜੋਂ ਸਫ਼ਲ ਨਹੀਂ ਰਹੇ ਪਰ ਉਨ੍ਹਾਂ ਨੇ ਇਸ ਨਾਲ ਹਾਰ ਨਹੀਂ ਮੰਨੀ। ਉਹ ਡਾਇਰੈਕਟਰ ਬਣ ਗਏ ਅਤੇ ਫ਼ਿਲਮ ਇੰਡਸਟਰੀ ਵਿਚ ਬਹੁਤ ਨਾਂ ਕਮਾਇਆ। ਬਤੌਰ ਨਿਰਦੇਸ਼ਕ ਉਨ੍ਹਾਂ ਦਾ ਫ਼ਿਲਮੀ ਕਰੀਅਰ ਸ਼ਾਨਦਾਰ ਰਿਹਾ। ਉਨ੍ਹਾਂ ਨੇ 'ਕਰਨ-ਅਰਜੁਨ', 'ਖੂਨ ਭਰੀ ਮਾਂਗ', 'ਕਿਸ਼ਨ ਕਨ੍ਹਈਆ', 'ਕਹੋ ਨਾ ਪਿਆਰ ਹੈ', 'ਕੋਈ ਮਿਲ ਗਿਆ' ਵਰਗੀਆਂ ਸੁਪਰਹਿੱਟ ਫ਼ਿਲਮਾਂ ਬਣਾਈਆਂ, ਜਿਨ੍ਹਾਂ ਨੂੰ ਦਰਸ਼ਕਾਂ ਦਾ ਖ਼ੂਬ ਪਿਆਰ ਮਿਲਿਆ।
ਇਸ ਕਰਕੇ ਰਾਕੇਸ਼ ਰੌਸ਼ਨ ਨੂੰ ਮਿਲੀ ਅੰਡਰਵਰਲਡ ਦੀ ਧਮਕੀ
ਰਾਕੇਸ਼ ਰੌਸ਼ਨ ਨੂੰ ਫ਼ਿਲਮ 'ਕਹੋ ਨਾ ਪਿਆਰ ਹੈ' ਲਈ ਸਰਵੋਤਮ ਨਿਰਦੇਸ਼ਕ ਦਾ ਫਿਲਮਫੇਅਰ ਐਵਾਰਡ ਮਿਲ ਚੁੱਕਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਫ਼ਿਲਮ ਦੀ ਸਫਲਤਾ ਕਾਰਨ ਰਾਕੇਸ਼ ਰੌਸ਼ਨ ਮੌਤ ਦੇ ਮੂੰਹ ਵਿਚ ਪਹੁੰਚ ਗਏ ਸਨ। ਖ਼ਬਰਾਂ ਮੁਤਾਬਕ, ਸਾਲ 2000 ਵਿਚ ਜਦੋਂ ਇਹ ਫ਼ਿਲਮ ਬਲਾਕਬਸਟਰ ਸਾਬਤ ਹੋਈ ਸੀ ਤਾਂ ਰਾਕੇਸ਼ ਰੌਸ਼ਨ ਅੰਡਰਵਰਲਡ ਦੀਆਂ ਨਜ਼ਰਾਂ ਵਿਚ ਆ ਗਏ ਸਨ। ਉਨ੍ਹਾਂ ਨੂੰ ਅੰਡਰਵਰਲਡ ਤੋਂ ਧਮਕੀ ਮਿਲੀ ਸੀ ਕਿ ਉਨ੍ਹਾਂ ਨੂੰ ਫ਼ਿਲਮ ਦੇ ਮੁਨਾਫੇ ਦਾ ਹਿੱਸਾ ਦੇਣਾ ਚਾਹੀਦਾ ਹੈ।
ਜਦੋਂ ਸ਼ੂਟਰਾਂ ਨੇ ਰਾਕੇਸ਼ ਰੌਸ਼ਨ 'ਤੇ ਚਲਾਈਆਂ ਗੋਲੀਆਂ
ਜਦੋਂ ਰਾਕੇਸ਼ ਰੌਸ਼ਨ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਦੋ ਸ਼ੂਟਰਾਂ ਨੇ ਉਨ੍ਹਾਂ ਨੂੰ ਧਮਕੀਆਂ ਦੇਣ ਲਈ ਉਨ੍ਹਾਂ ਦੇ ਦਫ਼ਤਰ ਬਾਹਰ ਗੋਲੀ ਮਾਰ ਦਿੱਤੀ ਪਰ ਉਨ੍ਹਾਂ ਦੀ ਜਾਨ ਬਚ ਗਈ। ਗੋਲੀ ਲੱਗਣ ਕਾਰਨ ਰਾਕੇਸ਼ ਰੌਸ਼ਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦੇ ਇੱਕ ਗੋਲੀ ਮੋਢੇ ਵਿਚ ਅਤੇ ਦੂਜੀ ਗੋਲੀ ਛਾਤੀ ਵਿਚ ਲੱਗੀ। ਰਾਕੇਸ਼ ਰੌਸ਼ਨ ਨੂੰ ਤੁਰੰਤ ਹਸਪਤਾਲ ਲਿਜਾਣ ਨਾਲ ਉਨ੍ਹਾਂ ਦੀ ਜਾਨ ਬਚ ਗਈ ਅਤੇ ਉਹ ਠੀਕ ਹੋ ਕੇ ਘਰ ਪਰਤ ਗਏ।
ਜ਼ਿੰਦਗੀ ਵਿਚ ਆਏ ਕਈ ਉਤਰਾਅ-ਚੜ੍ਹਾਅ
ਰਾਕੇਸ਼ ਰੋਸ਼ਨ ਨੇ ਸਾਲ 2019 ਵਿਚ ਇੱਕ ਹੋਰ ਉਤਰਾਅ-ਚੜ੍ਹਾਅ ਵੀ ਦੇਖਿਆ ਸੀ ਜਦੋਂ ਉਨ੍ਹਾਂ ਨੂੰ ਗਲੇ ਦੇ ਕੈਂਸਰ ਦਾ ਪਤਾ ਲੱਗਿਆ ਸੀ, ਹਾਲਾਂਕਿ ਫਿਰ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਇਸ ਤੋਂ ਠੀਕ ਹੋ ਕੇ ਵਾਪਸ ਆ ਗਏ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਰਾਕੇਸ਼ ਰੋਸ਼ਨ 'ਕ੍ਰਿਸ਼' ਸੀਰੀਜ਼ ਦੀ ਅਗਲੀ ਫ਼ਿਲਮ 'ਤੇ ਕੰਮ ਕਰ ਰਹੇ ਹਨ ਅਤੇ ਉਹ ਜਲਦ ਹੀ ਇਸ ਦਾ ਨਿਰਦੇਸ਼ਨ ਸ਼ੁਰੂ ਕਰ ਸਕਦੇ ਹਨ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਦਿਓ।
ਸ਼ਹਿਨਾਜ਼ ਨੇ ਭਰਾ ਸ਼ਾਹਬਾਜ਼ ਨਾਲ ਕੀਤੇ ‘ਲਾਲਬਾਗ ਚਾ ਰਾਜਾ’ ਦੇ ਦਰਸ਼ਨ, ਪੀਲੇ ਸੂਟ ’ਚ ਲੱਗ ਰਹੀ ਖ਼ੂਬਸੂਰਤ
NEXT STORY