ਮੁੰਬਈ (ਬਿਊਰੋ)– ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ’ਚ ਹੈ। ਰਾਖੀ ਨੇ ਹਾਲ ਹੀ ’ਚ ਆਪਣੇ ਪਤੀ ਆਦਿਲ (ਆਦਿਲ ਦੁਰਾਨੀ) ’ਤੇ ਧੋਖਾਧੜੀ ਤੇ ਕੁੱਟਮਾਰ ਵਰਗੇ ਕਈ ਗੰਭੀਰ ਦੋਸ਼ ਲਗਾਏ ਹਨ। ਜਿਸ ਤੋਂ ਬਾਅਦ ਆਦਿਲ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਰਾਖੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਜਿਥੇ ਹਾਲ ਹੀ ’ਚ ਉਨ੍ਹਾਂ ਨੇ ਆਦਿਲ ਨਾਲ ਆਪਣੇ ਬੈੱਡਰੂਮ ਦਾ ਵੀਡੀਓ ਸਾਂਝੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਅਗਲੇ ਮਹੀਨੇ ਸਿੱਧੂ ਦੀ ਬਰਸੀ ਮਨਾਏਗਾ ਪਰਿਵਾਰ, ਪਿਤਾ ਬਲਕੌਰ ਸਿੰਘ ਨੇ ਕੀਤਾ ਵੱਡਾ ਐਲਾਨ
ਰਾਖੀ ਸਾਵੰਤ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਹ ਆਦਿਲ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ। ਦੋਵਾਂ ਦੀ ਇਹ ਵੀਡੀਓ ਕਾਫੀ ਪੁਰਾਣੀ ਹੈ। ਇਸ ਨੂੰ ਸਾਂਝਾ ਕਰਦਿਆਂ ਰਾਖੀ ਨੇ ਕੈਪਸ਼ਨ ’ਚ ਟੁੱਟੇ ਦਿਲ ਵਾਲੇ ਕਈ ਇਮੋਜੀ ਬਣਾਏ ਹਨ। ਵੀਡੀਓ ਦੇਖ ਕੇ ਅਦਾਕਾਰਾ ਕਾਫੀ ਭਾਵੁਕ ਹੋ ਗਈ ਹੈ ਤੇ ਕੁਮੈਂਟਸ ’ਚ ਉਨ੍ਹਾਂ ਨੂੰ ਸਭ ਕੁਝ ਠੀਕ-ਠਾਕ ਦੱਸਦਿਆਂ ਕਾਫੀ ਭਾਵੁਕ ਹੋ ਗਈ ਹੈ। ਉਥੇ ਹੀ ਲੋਕ ਇਕ ਵਾਰ ਫਿਰ ਰਾਖੀ ਨੂੰ ਇਸ ’ਤੇ ਟ੍ਰੋਲ ਕਰਦੇ ਨਜ਼ਰ ਆਏ। ਇਕ ਯੂਜ਼ਰ ਨੇ ਲਿਖਿਆ, ‘‘ਮੈਂ ਅਨਫਾਲੋਅ ਕਰ ਰਿਹਾ ਹਾਂ ਕਿਉਂਕਿ ਮੈਂ ਤੁਹਾਡਾ ਡਰਾਮਾ ਦੇਖ ਕੇ ਥੱਕ ਗਿਆ ਹਾਂ।’’ ਇਸ ਤੋਂ ਇਲਾਵਾ ਇਕ ਹੋਰ ਨੇ ਲਿਖਿਆ, ‘‘ਹੁਣ ਇਸ ਵੀਡੀਓ ਦਾ ਕੀ ਮਤਲਬ ਹੈ।’’
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ’ਚ ਰਾਖੀ ਨੇ ਆਦਿਲ ਨਾਲ ਜੁੜਿਆ ਇਕ ਹੋਰ ਹੈਰਾਨੀਜਨਕ ਖ਼ੁਲਾਸਾ ਕੀਤਾ ਹੈ। ਦਰਅਸਲ ਇੰਸਟੈਂਟ ਬਾਲੀਵੁੱਡ ਨੇ ਸੋਮਵਾਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਤਾਜ਼ਾ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਰਾਖੀ ਇਹ ਕਹਿੰਦੀ ਸੁਣਾਈ ਦਿੰਦੀ ਹੈ ਕਿ ਹਾਲ ਹੀ ’ਚ ਇਕ ਈਰਾਨੀ ਵਿਦਿਆਰਥਣ ਨੇ ਮੈਸੂਰ ’ਚ ਆਦਿਲ ’ਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰਵਾਇਆ ਹੈ। ਦੂਜੇ ਪਾਸੇ ਆਦਿਲ ਖ਼ਾਨ ਦੀ ਪ੍ਰੇਮਿਕਾ ਤਨੂੰ ਚੰਦੇਲ ਗਰਭਵਤੀ ਹੈ ਤੇ ਮਾਂ ਬਣਨ ਵਾਲੀ ਹੈ। ਇਹ ਸਭ ਮੇਰੇ ਲਈ ਕਾਫੀ ਹੈਰਾਨ ਕਰਨ ਵਾਲਾ ਹੈ। ਆਦਿਲ ਤੁਸੀਂ ਮੇਰੇ ਨਾਲ ਬੱਚੇ ਦੀ ਯੋਜਨਾ ਬਣਾਈ ਸੀ, ਮੈਂ ਤੁਹਾਡੀ ਪਤਨੀ ਹਾਂ ਤੇ ਤੁਸੀਂ ਆਪਣੀ ਗਰਲਫਰੈਂਡ ਨਾਲ ਬੱਚੇ ਦੀ ਯੋਜਨਾ ਬਣਾ ਰਹੇ ਹੋ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਜਵਾਨ’ ਫ਼ਿਲਮ ’ਚ ਸ਼ਾਹਰੁਖ ਖ਼ਾਨ ਨਾਲ ਨਜ਼ਰ ਆਉਣਗੇ ਅੱਲੂ ਅਰਜੁਨ! ਆਫਰ ਹੋਇਆ ਵੱਡਾ ਰੋਲ
NEXT STORY