ਮੁੰਬਈ (ਇੰਟ.)– ਅਦਾਕਾਰਾ ਰਾਖੀ ਸਾਵੰਤ ਦੇ ਭਰਾ ਰਾਕੇਸ਼ ਸਾਵੰਤ ਨੂੰ ਓਸ਼ੀਵਾੜਾ ਪੁਲਸ ਨੇ ਚੈੱਕ ਬਾਊਂਸ ਹੋਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਨੂੰ ਸੋਮਵਾਰ (8 ਮਈ) ਨੂੰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਮਰਹੂਮ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਨਜ਼ਰਬੰਦ ਕਰਨ 'ਤੇ ADGP ਦਾ ਅਹਿਮ ਬਿਆਨ
ਇਸ ਤੋਂ ਬਾਅਦ ਉਸ ਨੂੰ 22 ਮਈ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਦੱਸਣਯੋਗ ਹੈ ਕਿ ਰਾਕੇਸ਼ ਦੇ ਖ਼ਿਲਾਫ਼ 2020 ’ਚ ਇਕ ਕਾਰੋਬਾਰੀ ਨੇ ਚੈੱਕ ਬਾਊਂਸ ਦੀ ਸ਼ਿਕਾਇਤ ਦਰਜ ਕਰਾਈ ਸੀ।
ਇਸ ਕੇਸ ’ਚ ਤਿੰਨ ਸਾਲ ਪਹਿਲਾਂ ਉਸ ਨੂੰ ਜੇਲ ਵੀ ਜਾਣਾ ਪਿਆ ਸੀ। ਇਸ ਤੋਂ ਬਾਅਦ ਅਦਾਲਤ ਨੇ ਚੈੱਕ ਬਾਊਂਸ ਹੋਣ ਦੇ ਮਾਮਲੇ ’ਚ ਉਸ ਨੂੰ ਇਸ ਸ਼ਰਤ ’ਤੇ ਜ਼ਮਾਨਤ ਦੇ ਦਿੱਤੀ ਸੀ ਕਿ ਉਹ ਕਾਰੋਬਾਰੀ ਨੂੰ ਪੈਸੇ ਵਾਪਸ ਕਰ ਦੇਣਗੇ। ਹਾਲਾਂਕਿ ਰਾਕੇਸ਼ ਅਜਿਹਾ ਕਰਨ ’ਚ ਅਸਫਲ ਰਹੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
15 ਮਹੀਨੇ ਦੇ ਪੁੱਤ ਨੂੰ 3 ਵਾਰ ਜ਼ਮੀਨ ’ਤੇ ਸੁੱਟਣ ਵਾਲੇ ਅਦਾਕਾਰਾ ਚੰਦਰਿਕਾ ਸਾਹਾ ਦੇ ਪਤੀ ’ਤੇ ਮਾਮਲਾ ਦਰਜ
NEXT STORY