ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਅਤੇ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਫੇਮ ਰਾਖੀ ਸਾਵੰਤ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਵੱਡੀ ਪ੍ਰਸ਼ੰਸਕ ਹੈ। ਹਾਲ ਹੀ 'ਚ ਮੁੰਬਈ ਵਿਖੇ ਰਾਖੀ ਸਾਵੰਤ ਨੂੰ ਸਪਾਟ ਕੀਤਾ ਗਿਆ, ਜਿਥੇ ਰਾਖੀ ਸਾਵੰਤ ਨੇ ਖ਼ੁਲਾਸਾ ਕੀਤਾ ਕਿ ਉਹ ਗਾਇਕ ਸਿੱਧੂ ਮੂਸੇਵਾਲਾ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਇਸ ਤੋਂ ਇਲਾਵਾ ਰਾਖੀ ਸਾਵੰਤ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਨਾਲ ਲਾਈਵ ਸ਼ੋਅ ਕਰਨ ਜਾ ਰਹੀ ਹੈ। ਹੋਲੀ ਦੇ ਖ਼ਾਸ ਮੌਕੇ ਸਿੱਧੂ ਮੂਸੇਵਾਲਾ ਦਾ ਗੋਆ ਵਿਖੇ ਲਾਈਵ ਸ਼ੋਅ ਹੋਣ ਜਾ ਰਿਹਾ ਹੈ, ਜਿਸ ਨੂੰ ਕਿ ਰਾਖੀ ਸਾਵੰਤ ਹੋਸਟ ਕਰੇਗੀ। ਇਹ ਸ਼ੋਅ 29 ਮਾਰਚ ਨੂੰ ਹੋਲੀ ਦੇ ਦਿਨ ਗੋਆ ਵਿਖੇ ਹੋਵੇਗਾ। ਗੋਆ ਦੇ ਰਹਿਣ ਵਾਲੇ ਅਤੇ ਟੂਰਿਸਟ ਹੋਲੀ ਦੇ ਦਿਨ ਸਿੱਧੂ ਮੂਸੇਵਾਲਾ ਦੇ ਗੀਤਾਂ ਨਾਲ ਸੈਲੀਬ੍ਰੇਸ਼ਨ ਕਰਨਗੇ।
ਦੱਸ ਦਈਏ ਕਿ ਰਾਖੀ ਸਾਵੰਤ ਨੇ 'ਬਿੱਗ ਬੌਸ 14' 'ਚ ਵੀ ਕਾਫ਼ੀ ਫੇਮ ਹਾਸਲ ਕੀਤਾ ਸੀ। ਜਦੋਂ ਚਲੈਂਜਰ (Challanger) ਬਣ ਆਈ ਰਾਖੀ ਸਾਵੰਤ ਨੇ ਘਰ ਦੇ ਮੌਜੂਦਾ ਕੰਟੈਸਟੇਂਟਸ ਨੂੰ ਪੂਰੀ ਟੱਕਰ ਦਿੱਤੀ ਸੀ। ਇਸ ਸ਼ੋਅ ਤੋਂ ਬਾਅਦ ਰਾਖੀ ਸਾਵੰਤ ਨੂੰ ਇੰਡਸਟਰੀ 'ਚ ਕੰਮ ਮਿਲਣਾ ਸ਼ੁਰੂ ਹੋ ਗਿਆ ਹੈ। ਸੋ ਹੁਣ ਰਾਖੀ ਸਿੱਧੂ ਮੂਸੇਵਾਲਾ ਦੇ ਸ਼ੋਅ ਨੂੰ ਵੀ ਹੋਸਟ ਕਰਨ ਜਾ ਰਹੀ ਹੈ।
ਦੱਸਣਯੋਗ ਹੈ ਕਿ 'ਬਿੱਗ ਬੌਸ' ਸੀਜ਼ਨ 14 'ਚ ਵੀ ਸਿੱਧੂ ਮੂਸੇਵਾਲਾ ਦਾ ਜ਼ਿਕਰ ਵੀ ਹੋ ਚੁੱਕਾ ਹੈ। ਜਦੋਂ ਨਿੱਕੀ ਤੰਬੋਲੀ ਨੇ ਕਿਹਾ ਸੀ ਕਿ ਉਹ ਵੀ ਸਿੱਧੂ ਮੂਸੇਵਾਲਾ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ ਅਤੇ ਉਸ ਨੇ ਉਸ ਦਾ ਇਕ ਲਾਈਵ ਕੰਸਰਟ ਵੀ ਅਟੈਂਡ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਪਲੇਲਿਸਟ 'ਚ ਹਮੇਸ਼ਾ ਸਿੱਧੂ ਮੂਸੇਵਾਲਾ ਦੇ ਗੀਤ ਜ਼ਰੂਰ ਸ਼ਾਮਲ ਹੁੰਦੇ ਹਨ।
ਰਣਬੀਰ ਕਪੂਰ ਹੋਏ ਕੋਰੋਨਾ ਮੁਕਤ, ਰਣਧੀਰ ਕਪੂਰ ਨੇ ਸਿਹਤਮੰਦ ਹੋਣ ਦੀ ਦਿੱਤੀ ਜਾਣਕਾਰੀ
NEXT STORY