ਮਾਨਸਾ (ਵੈੱਬ ਡੈਸਕ): ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਘਰ ਪੁੱਤ ਦੇ ਜਨਮ ਨਾਲ ਪਰਿਵਾਰ ਦੇ ਨਾਲ-ਨਾਲ ਉਸ ਨੂੰ ਚਾਹੁਣ ਵਾਲਿਆਂ ਵਿਚ ਵੀ ਖੁਸ਼ੀ ਦਾ ਆਲਮ ਹੈ। ਨਿੱਕੇ ਸਿੱਧੂ ਦੇ ਜਨਮ ਦੀ ਖ਼ੁਸ਼ੀ ਵਿਚ ਮਾਨਸਾ ਦੇ ਕਲਾਕਾਰ ਪਾਲ ਸਿੰਘ ਸਮਾਓਂ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਉਚੇਚੇ ਤੌਰ 'ਤੇ ਪਹੁੰਚੇ। ਇਸ ਦੌਰਾਨ ਪਾਲ ਸਿੰਘ ਸਮਾਓਂ ਨੇ ਸਿੱਧੂ ਪਰਿਵਾਰ ਨੂੰ ਕਈ ਕੀਮਤੀ ਤੋਹਫ਼ੇ ਵੀ ਦਿੱਤੇ।
ਇਹ ਖ਼ਬਰ ਵੀ ਪੜ੍ਹੋ - ਮਾਸੂਮ ਬੱਚਿਆਂ ਲਈ 'ਕਾਲ' ਬਣਿਆ ਪਾਣੀ! ਤਬੀਅਤ ਵਿਗੜਣ ਮਗਰੋਂ 5 ਬੱਚਿਆਂ ਦੀ ਹੋਈ ਮੌਤ
ਪਾਲ ਸਿੰਘ ਸਮਾਓਂ ਨੇ ਸ਼ੁੱਭਦੀਪ ਸਿੰਘ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਸੋਨੇ ਦੀ ਚੇਨ ਤੋਹਫ਼ੇ ਵਜੋਂ ਦਿੱਤੀ ਹੈ। ਇਸ ਦੇ ਨਾਲ ਹੀ ਨਿੱਕੇ ਸਿੱਧੂ ਲਈ ਵੀ ਸੋਨੇ-ਚਾਂਦੀ ਦੇ ਗਹਿਣੇ ਭੇਂਟ ਕੀਤੇ ਹਨ। ਪਾਲ ਸਮਾਓਂ ਨੇ ਬਲਕੌਰ ਸਿੰਘ ਦੇ ਪਰਿਵਾਰ ਲਈ ਕੱਪੜੇ ਅਤੇ ਫਲ਼ ਆਦਿ ਵੀ ਭੇਟ ਕੀਤੇ ਹਨ। ਇਸ ਮੌਕੇ 'ਤੇ ਨਿੱਕੇ ਸਿੱਧੂ ਦੇ ਜਨਮ ਦੀ ਖ਼ੁਸ਼ੀ ਵਿਚ ਫਾਰਚੂਨਰ 0008 ਵਾਲਾ ਕੇਕ ਵੀ ਕੱਟਿਆ ਗਿਆ।
ਬਲੌਕਰ ਸਿੰਘ ਨੇ ਲੱਡੂ ਵੰਡ ਕੇ ਪਾਏ ਭੰਗੜੇ
ਇਸ ਦੌਰਾਨ ਬਾਪੂ ਬਲਕੌਰ ਸਿੰਘ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਉਨ੍ਹਾਂ ਨੇ ਨਾ ਸਿਰਫ਼ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਲੱਡੂ ਵੰਡੇ, ਸਗੋਂ ਸੱਭਿਆਚਾਰਕ ਬੋਲੀਆਂ 'ਤੇ ਭੰਗੜਾ ਵੀ ਪਾਇਆ। ਇਸ ਦੌਰਾਨ ਸਿੱਧੂ ਦੇ ਚਾਹੁਣ ਵਾਲਿਆਂ ਨੇ ਵੀ ਨੱਚ-ਟੱਪ ਕੇ ਖੁਸ਼ੀ ਮਨਾਈ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਬਾਪੂ ਬਲਕੌਰ ਸਿੰਘ ਨੂੰ ਚੜ੍ਹਿਆ ਗੋਡੇ-ਗੋਡੇ ਚਾਅ, ਲੱਡੂ ਵੰਡ ਕੇ ਪਾਏ ਭੰਗੜੇ (ਵੀਡੀਓ)
ਪਾਲ ਸਮਾਓਂ ਨੇ 2 ਸਾਲ ਬਾਅਦ ਪਾਈ ਜੁੱਤੀ
ਇਸ ਮੌਕੇ 'ਤੇ ਪਾਲ ਸਿੰਘ ਸਮਾਓਂ ਨੇ ਤਕਰੀਬਨ 2 ਸਾਲ ਬਾਅਦ ਪੈਰੀਂ ਜੁੱਤੀ ਪਾਈ। ਬਲਕੌਰ ਸਿੰਘ ਨੇ ਆਪਣੇ ਹੱਥੀਂ ਪਾਲ ਸਮਾਓਂ ਦੇ ਪੈਰਾਂ ਵਿਚ ਜੁੱਤੀ ਪਾਈ। ਇਹ ਪਲ ਕਾਫ਼ੀ ਭਾਵੁਕ ਕਰਨ ਵਾਲਾ ਸੀ। ਇਸ ਦੌਰਾਨ ਪਾਲ ਸਿੰਘ ਸਮਾਓਂ ਵੀ ਆਪਣੇ ਹੰਝੂ ਰੋਕ ਨਹੀਂ ਸਕੇ। 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋਣ ਮਗਰੋਂ ਪਾਲ ਸਿੰਘ ਸਮਾਓਂ ਨੇ ਪੈਰਾਂ ਵਿਚ ਜੁੱਤੀ ਪਾਉਣੀ ਛੱਡ ਦਿੱਤੀ ਸੀ। ਉਨ੍ਹਾਂ ਸਹੁੰ ਚੁੱਕੀ ਸੀ ਕਿ ਜਦੋਂ ਸਿੱਧੂ ਦੀ ਹਵੇਲੀ ਵਿਚ ਖ਼ੁਸ਼ੀਆਂ ਆਉਣਗੀਆਂ, ਉਦੋਂ ਹੀ ਉਹ ਜੁੱਤੀ ਪਾਉਣਗੇ। ਹੁਣ ਜਿਉਂ ਹੀ ਸਿੱਧੂ ਦੀ ਹਵੇਲੀ ਖ਼ੁਸ਼ੀ ਦੇ ਪਲ ਆਏ ਤਾਂ ਉਨ੍ਹਾਂ ਨੇ ਪਹਿਲਾਂ ਧਾਰਮਿਕ ਸਮਾਗਮ ਕਰਵਾਇਆ ਤੇ ਜੁੱਤੀ ਪਾਈ। ਉਨ੍ਹਾਂ ਵੱਲੋਂ ਘਰ ਵਿਚ ਧਾਰਮਿਕ ਸਮਾਗਮ ਰੱਖਿਆ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੂਰਮਹਿਲ 'ਚ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ
NEXT STORY