ਮਾਨਸਾ (ਪਰਮਦੀਪ ਰਾਣਾ): ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤ ਦਾ ਅਧੂਰਾ ਸੁਫ਼ਨਾ ਪੂਰਾ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਪੰਚਾਇਤ ਨਾਲ ਰੱਲ ਕੇ ਇਸ ਦਿਸ਼ਾ ਵਿਚ ਕਦਮ ਵੀ ਅੱਗੇ ਵਧਾ ਦਿੱਤੇ ਹਨ। ਦਰਅਸਲ, ਸਿੱਧੂ ਮੂਸੇਵਾਲਾ ਦਾ ਸੁਫ਼ਨਾ ਸੀ ਕਿ ਮੂਸਾ ਪਿੰਡ ਵਿਚ ਸਟੇਡੀਅਮ ਬਣਾ ਕੇ ਕਬੱਡੀ ਦਾ ਵਿਸ਼ਵਪੱਧਰੀ ਟੂਰਨਾਮੈਂਟ ਕਰਵਾਇਆ ਜਾਵੇ। ਬੀਤੇ ਦਿਨੀਂ ਉਸੇ ਸਟੇਡੀਅਮ ਵਿਚ ਪਹਿਲਾ ਕਬੱਡੀ ਮੈਚ ਕਰਵਾਇਆ ਗਿਆ ਹੈ ਤੇ ਬਲਕੌਰ ਸਿੰਘ ਨੇ ਸਟੇਡੀਅਮ ਦਾ ਰਹਿੰਦਾ ਕੰਮ ਵੀ ਜਲਦੀ ਸ਼ੁਰੂ ਕਰਵਾਉਣ ਦਾ ਫ਼ੈਸਲਾ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ IAS ਅਧਿਕਾਰੀ ਨੇ ਦਿੱਤਾ ਅਸਤੀਫ਼ਾ! ਡਿਪਟੀ ਕਮਿਸ਼ਨਰ ਵਜੋਂ ਨਿਭਾਅ ਚੁੱਕੇ ਹਨ ਸੇਵਾਵਾਂ
ਇਸ ਮੌਕੇ ਬਲਕੌਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸ਼ੁੱਭਦੀਪ ਦਾ ਹੀ ਸੁਪਨਾ ਸੀ। ਉਸ ਦੀ ਇਸ ਸਟੇਡੀਅਮ ਵਿਚ ਦੇਸ਼ਾਂ-ਵਿਦੇਸ਼ਾਂ ਦੀਆਂ ਟੀਮਾਂ ਲਿਆ ਕੇ ਵਿਸ਼ਵਪੱਧਰੀ ਟੂਰਨਾਮੈਂਟ ਕਰਵਾਉਣ ਦੀ ਸਕੀਮ ਸੀ। ਇਸ ਲਈ ਸਟੇਡੀਅਮ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਕੋਰੋਨਾ ਕਾਰਨ ਕੰਮ ਰੁਕ ਗਿਆ ਸੀ। ਹੁਣ ਅਸੀਂ ਉਸ ਦਿਸ਼ਾ ਵੱਲ ਫ਼ਿਰ ਕਦਮ ਵਧਾਇਆ ਹੈ ਤੇ ਇਸ ਸਟੇਡੀਅਮ ਵਿਚ ਪਹਿਲਾ ਮੈਚ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਸਟੇਡੀਅਮ ਦੀ ਛੱਤ ਪੈਣ ਵਾਲੀ ਹੈ ਤੇ ਚੋਣ ਜ਼ਾਬਤਾ ਖ਼ਤਮ ਹੋਣ ਤੋਂ ਬਾਅਦ ਬਾਕੀ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੀ ਮਾਂ ਖੇਡ ਕਬੱਡੀ 'ਤੇ ਕਾਫ਼ੀ ਕਾਲੇ ਬੱਦਲ ਮੰਡਰਾਅ ਰਹੇ ਹਨ, ਇਸ ਲਈ ਇਸ ਦਿਸ਼ਾ ਵਿਚ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣਾ ਸਮੇਂ ਦੀ ਮੰਗ ਹੈ।
ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ 'ਚ ਬੈਠੇ ਅੱਤਵਾਦੀ ਰਿੰਦਾ ਦੇ 3 ਸਾਥੀ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਸਰਹੱਦ ਪਾਰੋਂ ਲਿਆਏ ਸੀ ਹਥਿਆਰ
ਸਿੱਧੂ ਨੇ ਆਪ ਪਾਈ ਸੀ ਸਟੇਡੀਅਮ 'ਚ ਮਿੱਟੀ
ਸਿੱਧੂ ਮੂਸੇਵਾਲਾ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣਾ ਚਾਹੁੰਦਾ ਸੀ। ਇਸ ਲਈ ਉਹ ਪਿੰਡ ਵਿਚ ਇਕ ਚੰਗਾ ਸਟੇਡੀਅਮ ਬਣਾਉਣਾ ਚਾਹੁੰਦਾ ਸੀ। ਇਸ ਲਈ ਉਹ ਅਕਸਰ ਆਪਣੇ ਬਾਪੂ ਬਲਕੌਰ ਸਿੰਘ ਨਾਲ ਗੱਲ ਕਰਦਾ ਰਹਿੰਦਾ ਸੀ। ਇਸੇ ਲਈ ਉਸ ਨੇ ਮੂਸਾ ਪਿੰਡ ਵਿਚ ਇਸ ਸਟੇਡੀਅਮ ਨੂੰ ਬਣਵਾਉਣ ਦੀ ਸ਼ੁਰੂਆਤ ਕੀਤੀ ਸੀ। ਉਸ ਵੇਲੇ ਸਿੱਧੂ ਨੇ ਆਪ ਟ੍ਰੈਕਟਰ ਨਾਲ ਇਸ ਵਿਚ ਮਿੱਟੀ ਪਾਈ ਸੀ। ਕੋਰੋਨਾ ਕਾਲ ਕਾਰਨ ਸਟੇਡੀਅਮ ਦਾ ਕੰਮ ਰੁਕ ਗਿਆ ਤੇ ਉਸ ਮਗਰੋਂ ਸਿੱਧੂ ਦਾ ਕਤਲ ਹੋ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਨੀਸ਼ ਤਿਵਾੜੀ ਦੇ ਕਾਂਗਰਸ ਛੱਡਣ ਦੀਆਂ ਅਟਕਲਾਂ 'ਤੇ ਲੱਗੀ ਰੋਕ, ਪੜ੍ਹੋ ਪੂਰੀ ਖ਼ਬਰ
NEXT STORY