ਮੁੰਬਈ (ਬਿਊਰੋ)– ਅਦਾਕਾਰਾ ਰਕੁਲ ਪ੍ਰੀਤ ਸਿੰਘ ਸ਼ੁੱਕਰਵਾਰ ਨੂੰ ਚਾਰ ਸਾਲ ਪੁਰਾਣੇ ਡਰੱਗ ਮਾਮਲੇ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਦੇ ਸਿਲਸਿਲੇ ’ਚ ਪੁੱਛਗਿੱਛ ਲਈ ਈ. ਡੀ. ਸਾਹਮਣੇ ਪੇਸ਼ ਹੋਈ। ਉਹ ਨਿਰਧਾਰਿਤ ਸਮੇਂ ਤੋਂ ਇਕ ਘੰਟਾ ਪਹਿਲਾਂ ਈ. ਡੀ. ਦਫ਼ਤਰ ਪਹੁੰਚੀ।
ਈ. ਡੀ. ਨੇ ਰਕੁਲ ਨੂੰ 6 ਸਤੰਬਰ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ ਪਰ ਉਸ ਨੇ ਆਪਣੇ ਰੁਝੇਵੇਂ ਭਰੇ ਸ਼ੂਟਿੰਗ ਸ਼ੈਡਿਊਲ ਦਾ ਹਵਾਲਾ ਦਿੰਦਿਆਂ ਹੋਰ ਸਮਾਂ ਮੰਗਿਆ ਸੀ। ਹਾਲਾਂਕਿ ਏਜੰਸੀ ਨੇ ਪੁੱਛਗਿੱਛ ਮੁਲਤਵੀ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਉਸ ਨੂੰ ਨਿਰਧਾਰਿਤ ਸਮੇਂ ਤੋਂ ਤਿੰਨ ਦਿਨ ਪਹਿਲਾਂ ਪੇਸ਼ ਹੋਣ ਲਈ ਕਿਹਾ।
ਉਹ ਤੀਜੀ ਟਾਲੀਵੁੱਡ ਹਸਤੀ ਹੈ, ਜਿਸ ਤੋਂ ਈ. ਡੀ. ਪੁੱਛਗਿੱਛ ਕਰ ਰਹੀ ਹੈ। ਨਿਰਦੇਸ਼ਕ ਪੁਰੀ ਜਗਨਨਾਥ ਕੋਲੋਂ ਮੰਗਲਵਾਰ ਨੂੰ ਲਗਭਗ 10 ਘੰਟਿਆਂ ਤਕ ਪੁੱਛਗਿੱਛ ਕੀਤੀ ਗਈ, ਜਦਕਿ ਅਦਾਕਾਰਾ ਚਾਰਮੀ ਕੌਰ ਕੋਲੋਂ ਵੀਰਵਾਰ ਨੂੰ ਲਗਭਗ 8 ਘੰਟਿਆਂ ਤਕ ਪੁੱਛਗਿੱਛ ਕੀਤੀ ਗਈ।
ਈ. ਡੀ. ਦੇ ਅਧਿਕਾਰੀ ਫ਼ਿਲਮੀ ਹਸਤੀਆਂ ਕੋਲੋਂ ਡਰੱਗ ਮਾਮਲੇ ’ਚ ਸ਼ਾਮਲ ਲੋਕਾਂ ਨਾਲ ਵਿੱਤੀ ਲੈਣ-ਦੇਣ ਬਾਰੇ ਪੁੱਛਗਿੱਛ ਕਰ ਰਹੇ ਹਨ। ਪੁਰੀ ਤੇ ਚਾਰਮੀ ਦੋਵਾਂ ਕੋਲੋਂ ਕਥਿਤ ਤੌਰ ’ਤੇ ਮਾਮਲੇ ਦੇ ਮੁੱਖ ਦੋਸ਼ੀ ਕੈਲਵਿਨ ਮਸਕਾਰੇਨਹਾਸ ਨਾਲ ਸ਼ੱਕੀ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਗਈ ਸੀ। ਈ. ਡੀ. ਨੇ ਪਿਛਲੇ ਹਫਤੇ ਟਾਲੀਵੁੱਡ ਨਾਲ ਜੁੜੇ 10 ਲੋਕਾਂ ਤੇ ਇਕ ਨਿੱਜੀ ਕਲੱਬ ਮੈਨੇਜਰ ਸਮੇਤ ਦੋ ਹੋਰ ਨੂੰ ਡਰੱਗ ਰੈਕੇਟ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਤਹਿਤ ਨੋਟਿਸ ਜਾਰੀ ਕੀਤਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ
ਸਿਧਾਰਥ ਦੀ ਮੌਤ 'ਤੇ ਆਸਿਮ ਰਿਆਜ਼ ਤੇ ਹਿਮਾਂਸ਼ੀ ਦੀਆਂ ਅੱਖਾਂ ਹੋਈਆਂ ਨਮ, ਸਤਾਉਣ ਲੱਗੀ ਸ਼ਹਿਨਾਜ਼ ਦੀ ਚਿੰਤਾ
NEXT STORY