ਲਾਸ ਏਂਜਲਸ (ਭਾਸ਼ਾ) - ਭਾਰਤੀ ਫ਼ਿਲਮ 'ਆਰ. ਆਰ. ਆਰ.' ਦੇ ਗੀਤ 'ਨਾਟੂ ਨਾਟੂ' ਨੇ ਅਕੈਡਮੀ ਐਵਾਰਡਜ਼ 'ਚ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ 'ਚ ਆਸਕਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਕੈਟਾਗਰੀ 'ਚ ਗੀਤ 'ਨਾਟੂ ਨਾਟੂ' ਨੇ ਫ਼ਿਲਮ 'ਟੈੱਲ ਇਟ ਲਾਈਕ ਏ ਵੂਮੈਨ' ਦੇ ਗੀਤ 'ਅਪਲਾਜ', 'ਟੌਪ ਗਨ: ਮਾਵੇਰਿਕ' ਦੇ ਗੀਤ 'ਹੋਲਡ ਮਾਈ ਹੈਂਡ', 'ਬਲੈਕ ਪੈਂਥਰ : ਵਾਕਾਂਡਾ ਫਾਰਐਵਰ' ਦੇ 'ਲਿਫਟ ਮੀ ਅੱਪ' ਅਤੇ 'ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ' ਦੇ 'ਦਿਸ ਇਜ਼ ਏ ਲਾਈਫ' ਨੂੰ ਮਾਤ ਦਿੱਤੀ।
ਦੱਸ ਦਈਏ ਕਿ ਸਾਊਥ ਸੁਪਰਸਟਾਰ ਰਾਮ ਚਰਨ '95ਵੇਂ ਅਕੈਡਮੀ ਐਵਾਰਡਜ਼' 'ਚ ਆਪਣੀ ਪਤਨੀ ਉਪਾਸਨਾ ਕਮੀਨੇਨੀ ਨਾਲ ਪਹੁੰਚੇ। ਇਸ ਦੌਰਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
'ਆਸਕਰ ਐਵਾਰਡਜ਼ 2023' 'ਚ ਜਿੱਥੇ ਰਾਮ ਚਰਨ ਕਾਲੇ ਸੂਟ ਬੂਟਾਂ 'ਚ ਖੂਬਸੂਰਤ ਲੱਗ ਰਹੇ ਸਨ, ਉੱਥੇ ਹੀ ਉਨ੍ਹਾਂ ਦੀ ਪਤਨੀ ਨੇ ਵੈਸਟਰਨ ਲੁੱਕ ਨੂੰ ਛੱਡ ਕੇ ਰੈੱਡ ਕਾਰਪੇਟ 'ਤੇ ਇੰਡੀਅਨ ਲੁੱਕ 'ਚ ਨਜ਼ਰ ਆਈ। ਉਪਾਸਨਾ ਕਮੀਨੇਨੀ ਨੇ ਆਫ ਵ੍ਹਾਈਟ ਸਾੜ੍ਹੀ ਪਹਿਨੀ ਸੀ। ਉਸ ਨੇ ਇੱਕ ਮੋਤੀਆਂ ਦਾ ਹਾਰ ਪਹਿਨਿਆ ਸੀ ਅਤੇ ਆਪਣੇ ਵਾਲਾਂ ਨੂੰ ਮੈਸੀ ਹੇਅਰਬਨ 'ਚ ਬੰਨ੍ਹਿਆ। ਗਰਭਵਤੀ ਉਪਾਸਨਾ ਦੇ ਚਿਹਰੇ 'ਤੇ pregnancy glow ਸਾਫ਼ ਦਿਖਾਈ ਦੇ ਰਿਹਾ ਸੀ।
ਦੱਸਣਯੋਗ ਹੈ ਕਿ ਤੇਲਗੂ ਗੀਤ 'ਨਾਟੂ ਨਾਟੂ' ਦੇ ਸੰਗੀਤਕਾਰ ਐੱਮ. ਐੱਮ. ਕੀਰਵਾਨੀ ਹਨ ਅਤੇ ਇਸ ਨੂੰ ਆਵਾਜ਼ ਕਾਲ ਭੈਰਵ ਅਤੇ ਰਾਹੁਲ ਸਿਪਲੀਗੰਜ ਨੇ ਦਿੱਤੀ ਹੈ। 'ਨਾਟੂ ਨਾਟੂ' ਦਾ ਅਰਥ ਹੈ 'ਨੱਚਣਾ'।
ਇਹ ਗੀਤ ਰਾਮ ਚਰਨ ਅਤੇ ਜੂਨੀਅਰ ਐੱਨ. ਟੀ. ਆਰ. 'ਤੇ ਫ਼ਿਲਮਾਇਆ ਗਿਆ ਹੈ, ਜਿਸ 'ਚ ਉਨ੍ਹਾਂ ਦੇ ਡਾਂਸ ਮੂਵਜ਼ ਦੀ ਵੀ ਸ਼ਲਾਘਾ ਕੀਤੀ ਗਈ ਹੈ। ਇਸ ਤੋਂ ਪਹਿਲਾਂ, 'ਨਾਟੂ ਨਾਟੂ' ਦੇ ਗਾਇਕਾਂ ਕਾਲ ਭੈਰਵ ਅਤੇ ਰਾਹੁਲ ਸਿਪਲੀਗੰਜ ਨੇ ਆਸਕਰ ਸਮਾਰੋਹ 'ਚ ਇਸ ਤੇਲਗੂ ਗੀਤ 'ਤੇ ਇੱਕ ਪਾਵਰ ਪੈਕਡ ਪਰਫਾਰਮੈਂਸ ਦਿੱਤੀ, ਜਿਸ ਨੇ ਸਮਾਰੋਹ ਸਥਾਨ 'ਤੇ ਮੌਜੂਦ ਸਰੋਤਿਆਂ ਨੂੰ ਝੂਮਣ ਲਾ ਦਿੱਤਾ।
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
OSCARS 2023: ਫ਼ਿਲਮ 'RRR' ਦੇ ਗੀਤ 'ਨਾਟੂ ਨਾਟੂ' ਨੇ ਆਸਕਰ ਜਿੱਤ ਕੇ ਰਚਿਆ ਇਤਿਹਾਸ
NEXT STORY