ਮੁੰਬਈ : ਰਾਮਾਨੰਦ ਸਾਗਰ ਦੇ ਧਾਰਮਿਕ ਸੀਰੀਅਲ ‘ਰਾਮਾਇਣ’ ਫੇਮ ਸੁਨੀਲ ਲਹਿਰੀ ਅੱਜ ਕਿਸੀ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਇਸ ਸ਼ੋਅ ਰਾਹੀਂ ਅੱਜ ਘਰ-ਘਰ ’ਚ ਆਪਣਾ ਇਕ ਵੱਖਰਾ ਅਕਸ ਬਣਾਇਆ ਹੈ। ਸੀਰੀਅਲ ‘ਰਾਮਾਇਣ’ ’ਚ ਲਕਸ਼ਮਣ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਸੁਨੀਲ ਦਰਸ਼ਕਾਂ ਦੇ ਦਿਲਾਂ ’ਚ ਵਸ ਗਏ ਹਨ। ਇਸ ਸ਼ੋਅ ’ਚ ਉਨ੍ਹਾਂ ਨੇ ਜਿਸ ਤਰ੍ਹਾਂ ਆਪਣੇ ਕਿਰਦਾਰ ਨੂੰ ਨਿਭਾਇਆ ਹੈ ਉਸ ਨੂੰ ਕੋਈ ਨਹੀਂ ਭੁਲਾ ਸਕਦਾ। ਸੁਨੀਲ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਆਏ ਦਿਨ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਇਸ ਦੌਰਾਨ ਸੁਨੀਲ ਲਹਿਰੀ ਨੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤਸਵੀਰ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।
ਸੁਨੀਲ ਲਹਿਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਇਕ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ’ਚ ਸੁਨੀਲ ਨੇ ਆਪਣੀ ਪੁਰਾਣੀ ਅਤੇ ਹੁਣ ਦੀ ਤਸਵੀਰ ਦਾ ਕੋਲਾਜ ਬਣਾ ਕੇ ਸ਼ੇਅਰ ਕੀਤਾ ਹੈ। ਦੋਵਾਂ ਹੀ ਤਸਵੀਰਾਂ ’ਚ ਉਨ੍ਹਾਂ ਦਾ ਪੋਜ ਲਗਪਗ ਇਕੋ-ਜਿਹਾ ਹੈ। ਇਸ ਤਸਵੀਰ ਤੋਂ ਕਿਤੇ ਜ਼ਿਆਦਾ ਇਸ ਦੀ ਕੈਪਸ਼ਨ ਚਰਚਾ ’ਚ ਹੈ। ਸੁਨੀਲ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ’ਚ ਲਿਖਿਆ, ‘ਬੀਤਾ ਹੁਆ ਮੈਂ, ਮਾਸੂਮ ਅਨੁਭਵਹੀਨ ਜਿਹੀ ਜ਼ਿੰਦਗੀ ਦੀ ਜੱਦੋ-ਜਹਿਦ ’ਚ ਕੁਝ ਨਹੀਂ ਪਤਾ ਪਰ ਅੱਜ ਦਾ ਮੈਂ ਸੁਤੰਤਰ ਅਨੁਭਵ ਮਾਤਰ ਜ਼ਿੰਦਗੀ ਨੂੰ ਸਮਝਣ ਵਾਲਾ, ਸਮਾਂ ਸਭ ਸਿਖਾ ਦਿੰਦਾ ਹੈ...।’ ਸੁਨੀਲ ਦੀ ਇਸ ਪੋਸਟ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਉਥੇ ਹੀ ਇਸ ’ਤੇ ਕੁਮੈਂਟ ਕਰਕੇ ਅਦਾਕਾਰ ਦੀਆਂ ਗੱਲਾਂ ’ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।
ਕੱਪੜਿਆਂ ਨੂੰ ਲੈ ਕੇ ਜਦੋਂ ਨੀਰੂ ਬਾਜਵਾ ਨੂੰ ਕਿਸੇ ਨੇ ਕਰ ਦਿੱਤਾ ਅਜਿਹਾ ਕੁਮੈਂਟ, ਦੇਖੋ ਕੀ ਮਿਲਿਆ ਜਵਾਬ
NEXT STORY