ਮੁੰਬਈ- ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਨਵਰਾਜ ਹੰਸ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਦੇ ਖ਼ੂਬਸੂਰਤ ਪਲਾਂ ਦਾ ਆਨੰਦ ਮਾਣ ਰਹੇ ਹਨ। ਨਵਰਾਜ ਹੰਸ ਨੇ ਆਪਣੀ ਧੀ ਰੇਸ਼ਮ ਹੰਸ ਦੇ ਨਾਲ ਇੱਕ ਬੇਹੱਦ ਪਿਆਰੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਧੀ ਨੂੰ ਗੋਦੀ ਵਿੱਚ ਚੁੱਕਿਆ ਹੋਇਆ ਹੈ। ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੇ ਭਾਵੁਕ ਹੁੰਦਿਆਂ ਲਿਖਿਆ, “ਇਹ ਮੇਰੇ ਦਿਲ ਤੇ ਰਾਜ ਕਰਦੀ ਹੈ”।
ਜ਼ਿਕਰਯੋਗ ਹੈ ਕਿ ਨਵਰਾਜ ਹੰਸ ਅਤੇ ਅਜੀਤ ਮਹਿੰਦੀ ਦੇ ਘਰ ਵਿਆਹ ਦੇ ਕਈ ਸਾਲਾਂ ਬਾਅਦ ਧੀ ਦੀ ਕਿਲਕਾਰੀ ਗੂੰਜੀ ਹੈ, ਜਿਸ ਕਾਰਨ ਇਹ ਜੋੜਾ ਆਪਣੀ ਧੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਰਹਿੰਦਾ ਹੈ। ਹਾਲ ਹੀ ਵਿੱਚ ਅਜੀਤ ਮਹਿੰਦੀ ਨੇ ਵੀ ਆਪਣੇ ਪਿਤਾ (ਨਾਨਾ) ਦੇ ਨਾਲ ਧੀ ਦੀ ਇੱਕ ਖੇਡਦੀ ਹੋਈ ਤਸਵੀਰ ਸਾਂਝੀ ਕੀਤੀ ਸੀ।
ਅਰਬਾਜ਼ ਖਾਨ ਨਾਲ ਤਲਾਕ ਤੋਂ ਬਾਅਦ ਦੂਜੀ ਵਾਰ 'ਦੁਲਹਨ' ਬਣੇਗੀ ਮਲਾਇਕਾ ਅਰੋੜਾ !
NEXT STORY