ਨਵੀਂ ਦਿੱਲੀ (ਬਿਊਰੋ) : ਯੋਗ ਗੁਰੂ ਬਾਬਾ ਰਾਮਦੇਵ ਲਗਾਤਾਰ ਐਲੋਪੈਥੀ ਤੇ ਐਲੋਪੈਥਿਕ ਡਾਕਟਰਾਂ 'ਤੇ ਲਗਾਤਾਰ ਆਪਣੀ ਬਿਆਨਬਾਜ਼ੀ ਕਰ ਰਿਹਾ ਹੈ। ਹਾਲ ਹੀ 'ਚ ਕੋਰੋਨਾ ਕਾਲ ਦੇ ਇਸ ਸੰਕਟ ਦੇ ਸਮੇਂ 'ਚ ਉਸ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ) ਅਤੇ ਫਾਰਮਾ ਕੰਪਨੀਆਂ ਦੇ ਨਾਂ 'ਤੇ ਖੁੱਲ੍ਹਾ ਪੱਤਰ ਜਾਰੀ ਕਰਕੇ 25 ਸਵਾਲ ਪੁੱਛੇ ਸਨ। ਨਾਲ ਹੀ ਉਸ ਨੇ ਕਈ ਬਿਮਾਰੀਆਂ ਦੇ ਸਥਾਈ ਇਲਾਜ ਨੂੰ ਲੈ ਕੇ ਵੀ ਸਵਾਲ ਕੀਤੇ ਹਨ। ਹੁਣ ਬਾਬਾ ਰਾਮਦੇਵ ਨੇ ਐਲੋਪੈਥੀ ਤੇ ਐਲੋਪੈਥਿਕ ਡਾਕਟਰਾਂ 'ਤੇ ਨਿਸ਼ਾਨਾ ਵਿੰਨ੍ਹਣ ਲਈ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਇਕ ਵੀਡੀਓ ਦਾ ਸਹਾਰਾ ਲਿਆ ਹੈ।
ਨਾਲ ਹੀ ਉਸ ਨੇ ਡਾਕਟਰਾਂ ਨੂੰ ਮੈਡੀਕਲ ਮਾਫੀਆ ਦੱਸਦਿਆਂ ਕਿਹਾ ਕਿ ''ਹਿੰਮਤ ਹੈ ਤਾਂ ਆਮਿਰ ਖ਼ਾਨ ਖ਼ਿਲਾਫ਼ ਮੋਰਚਾ ਖੋਲ੍ਹੋ। ਬਾਬਾ ਰਾਮਦੇਵ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਆਮਿਰ ਖ਼ਾਨ ਦੇ ਸ਼ੋਅ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਡਾ. ਸੁਮਿਤ ਸ਼ਰਮਾ ਤੋਂ ਐਲੋਪੈਥੀ ਦਵਾਈਆਂ ਤੇ ਉਸ ਦੇ ਇਲਾਜ ਬਾਰੇ ਚਰਚਾ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ 'ਚ ਡਾ. ਸੁਮਿਤ ਸ਼ਰਮਾ ਕਹਿੰਦੇ ਹਨ, ਦਵਾਈਆਂ ਦੀ ਅਸਲੀ ਕੀਮਤ ਬਹੁਤ ਹੀ ਘੱਟ ਹੁੰਦੀ ਹੈ। ਅਸੀਂ ਜਦੋਂ ਬਾਜ਼ਾਰ ਤੋਂ ਦਵਾਈਆਂ ਖਰੀਦ ਕੇ ਲਿਆਉਂਦੇ ਹਾਂ ਤਾਂ ਉਹ ਸਾਨੂੰ 5 ਗੁਣਾ, 10 ਗੁਣਾ, 20 ਗੁਣਾ, ਕਈ ਵਾਰ ਤਾਂ 50 ਗੁਣਾ ਤੋਂ ਵੀ ਜ਼ਿਆਦਾ ਕੀਮਤਾਂ 'ਤੇ ਖਰੀਦਣੀਆਂ ਪੈਂਦੀਆਂ ਹਨ।'
ਡਾ. ਸੁਮਿਤ ਸ਼ਰਮਾ ਅੱਗੇ ਕਹਿੰਦੇ ਹਨ, ਭਾਰਤ 'ਚ 40 ਕਰੋੜ ਤੋਂ ਜ਼ਿਆਦਾ ਲੋਕ ਆਪਣੇ ਲਈ ਦੋ ਸਮੇਂ ਦੀ ਰੋਟੀ ਨਹੀਂ ਜੁਟਾ ਪਾਉਂਦੇ। ਕੀ ਉਸ ਦਵਾਈ ਨੂੰ ਖਰੀਦ ਸਕਦੇ ਹੋ? ਇਸ ਵਿਚਕਾਰ ਆਮਿਰ ਉਸ ਨੂੰ ਕਹਿੰਦਾ ਹੈ, ਬਹੁਤ ਸਾਰੇ ਲੋਕਾਂ ਨੂੰ ਇਸੇ ਕਾਰਨ ਦਵਾਈ ਨਹੀਂ ਮਿਲ ਪਾਉਂਦੀ ਹੈ। ਡਾ.ਸੁਮਿਤ ਸ਼ਰਮਾ ਕਹਿੰਦੇ ਹਨ, WHO ਕਹਿੰਦਾ ਹੈ ਕਿ ਆਜ਼ਾਦੀ ਦੇ 65 ਸਾਲ ਬਾਅਦ ਅੱਜ ਵੀ ਭਾਰਤ ਦੀ 65 ਫੀਸਦੀ ਆਬਾਦੀ ਤਕ ਮੁੱਖ ਦਵਾਈਆਂ ਨਹੀਂ ਪਹੁੰਚ ਪਾਉਂਦੀਆਂ ਹਨ। ਸਿਰਫ਼ ਉਨ੍ਹਾਂ ਦੀ ਕੀਮਤਾਂ ਦੇ ਕਾਰਨ।
ਸ਼ਹਿਨਾਜ਼ ‘Most Desirable Women 2020’ ਐਵਾਰਡ ਨਾਲ ਸਨਮਾਨਿਤ, ਸਿਧਾਰਥ ਲਈ ਆਖੀ ਵੱਡੀ ਗੱਲ
NEXT STORY