ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਅਦਾਕਾਰਾ ਆਲੀਆ ਭੱਟ ਨੂੰ ਹਾਲ ਹੀ ’ਚ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ ਹੈ। ਇਸ ਦੌਰਾਨ ਇਨ੍ਹਾਂ ਦੋਵਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਕਾਰਤਿਕ ਹੀ ਨਹੀਂ, ਸੁਸ਼ਾਂਤ ਤੇ ਕੰਗਨਾ ਨਾਲ ਵੀ ਹੋ ਚੁੱਕੀ ਹੈ ਕਰਨ ਜੌਹਰ ਦੀ ਅਣਬਣ
ਕੁਝ ਦਿਨ ਪਹਿਲਾਂ ਹੀ ਰਣਬੀਰ ਤੇ ਆਲੀਆ ਕੋਰੋਨਾ ਨੈਗੇਟਿਵ ਆਏ ਹਨ।

ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਦੋਵੇਂ ਇਕੱਠੇ ਇਸ ਤਰ੍ਹਾਂ ਕੈਮਰੇ ’ਚ ਕੈਦ ਹੋਏ ਹਨ।

ਇਸ ਦੌਰਾਨ ਦੋਵਾਂ ਨੇ ਹੀ ਆਪਣੇ ਚਿਹਰੇ ਮਾਸਕ ਨਾਲ ਢਕੇ ਹੋਏ ਸਨ।

ਦੱਸਣਯੋਗ ਹੈ ਕਿ ਦੋਵੇਂ ਕਾਫੀ ਲੰਮੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਅਜਿਹੇ ’ਚ ਪ੍ਰਸ਼ੰਸਕਾਂ ਨੂੰ ਇਸ ਜੋੜੇ ਦੇ ਵਿਆਹ ਦੀ ਖ਼ਬਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

ਰਣਬੀਰ ਕਪੂਰ ਜਦੋਂ ਕੋਰੋਨਾ ਤੋਂ ਠੀਕ ਹੋਏ ਤਾਂ ਆਲੀਆ ਕੋਰੋਨਾ ਪਾਜ਼ੇਟਿਵ ਹੋ ਗਈ।

ਇਸ ਦੌਰਾਨ ਦੋਵੇਂ ਕਾਫੀ ਕੂਲ ਅੰਦਾਜ਼ ’ਚ ਦਿਖਾਈ ਦਿੱਤੇ। ਤਸਵੀਰਾਂ ’ਚ ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਹੀ ਇਸ ਦੌਰਾਨ ਕੈਜ਼ੂਅਲ ਲੁੱਕ ’ਚ ਨਜ਼ਰ ਆ ਰਹੇ ਸਨ।

ਨੋਟ– ਰਣਬੀਰ ਤੇ ਆਲੀਆ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।
ਕੇ. ਐਲ. ਰਾਹੁਲ ਦੇ ਬਰਥਡੇ 'ਤੇ ਆਥਿਆ ਨੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਸੁਨੀਲ ਸ਼ੈੱਟੀ ਨੇ ਕੀਤਾ ਸ਼ਾਨਦਾਰ ਕੁਮੈਂਟ
NEXT STORY