ਚੰਡੀਗੜ੍ਹ (ਬਿਊਰੋ) - ਸੋਸ਼ਲ ਮੀਡੀਆ ਇਕ ਅਜਿਹਾ ਜ਼ਰੀਆ ਬਣ ਚੁੱਕਾ ਹੈ, ਜਿਸ ਨਾਲ ਅਸੀਂ ਆਪਣੀ ਹਰ ਇਕ ਗੱਲ ਲੋਕਾਂ ਨਾਲ ਆਸਾਨੀ ਨਾਲ ਸਾਂਝੀ ਕਰ ਸਕਦੇ ਹਾਂ। ਸੋਸ਼ਲ ਮੀਡੀਆ ਦੇ ਜ਼ਰੀਏ ਦੂਰ-ਦੁਰਾਡੇ ਬੈਠੇ ਹੋਏ ਵੀ ਤੁਸੀਂ ਆਪਣੇ ਚਾਹੁਣ ਵਾਲਿਆਂ ਨਾਲ ਦਿਲ ਦੀ ਗੱਲ ਕਰ ਸਕਦੇ ਹੋ ਪਰ ਕੁਝ ਲੋਕ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਆਪਣੇ ਦਿਲ ਦੇ ਗੁਬਾਰ ਬਾਹਰ ਕੱਢਣ ਲਈ ਵਰਤੇ ਹਨ। ਅਜਿਹੀ ਹੀ ਇਕ ਅਦਾਕਾਰਾ ਕੰਗਨਾ ਰਣੌਤ ਹੈ, ਜਿਸ ਨੇ 'ਕਿਸਾਨੀ ਅੰਦੋਲਨ' ਤੋਂ ਲੈ ਕੇ ਕਈ ਹੋਰ ਮੁੱਦਿਆਂ ਨੂੰ ਟਵਿੱਟਰ 'ਤੇ ਆਪਣੇ ਗੁਬਾਰ ਬਾਹਰ ਕੱਢੇ ਪਰ ਇਸ ਵਾਰ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰਾ ਤੇ ਗਾਇਕ ਰਣਜੀਤ ਬਾਵਾ ਨੇ ਆਪਣੇ ਦਿਲ ਦੀ ਗੱਲ ਸਾਰਿਆਂ ਸਾਹਮਣੇ ਰੱਖੀ ਹੈ।
ਦਰਅਸਲ, ਹਾਲ ਹੀ 'ਚ ਰਣਜੀਤ ਬਾਵਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਕੰਗਨਾ ਨੂੰ ਲੈ ਕੇ ਇਕ ਟਵੀਟ ਕੀਤਾ ਹੈ, ਜਿਸ ਦੀ ਸੋਸ਼ਲ ਮੀਡੀਆ ਕਾਫ਼ੀ ਚਰਚਾ ਹੋ ਰਹੀ ਹੈ। ਰਣਜੀਤ ਬਾਵਾ ਨੇ ਆਪਣੇ ਟਵੀਟ 'ਚ ਲਿਖਿਆ, ''ਜੇਕਰ ਕੰਗਨਾ ਨੇ ਪੰਜਾਬ ਤੋਂ ਸੀਟ ਲੜਨੀ ਅਤੇ ਟਿਕਟ ਲਈ ਤਾਂ ਮੈਂ ਵੀ ਇਹਦੇ ਵਿਰੁੱਧ ਟਿਕਟ ਲੈਣੀ ਹੈ।'' ਇਸ ਦੇ ਨਾਲ ਹੀ ਰਣਜੀਤ ਬਾਵਾ ਨੇ 2 ਹਾਸੇ ਵਾਲੇ ਇਮੋਜ਼ੀ ਵੀ ਸ਼ੇਅਰ ਕੀਤੇ ਹਨ। ਅੱਗੇ ਰਣਜੀਤ ਬਾਵਾ ਨੇ ਲਿਖਿਆ, ''ਪੰਜਾਬ ਵਾਲਿਓ ਤਗੜੇ ਰਹੋ ਸਕੀਮਾਂ ਲਾਉਣਗੇ, ਕੋਈ ਨਾ ਭੁੱਲਦੇ ਨਹੀਂ ਪੰਜਾਬ ਵਾਲੇ।'' ਅੱਗੇ ਰਣਜੀਤ ਬਾਵਾ ਨੇ ਕੰਗਨਾ ਰਣੌਤ ਨੂੰ ਹੈਸ਼ਟੈਗ ਕਰਦਿਆਂ ਲਿਖਿਆ ''ਅਨਬਲਾਕ ਈ ਨਹੀਂ ਕਰਦੀ।'' ਇਸ 'ਤੇ ਇਕ ਯੂਜ਼ਰ ਨੇ ਲਿਖਿਆ ''ਭਰਾਵਾ ਉਹਦਾ ਤਾਂ ਅਕਾਊਂਟ ਹੀ ਸਸਪੈਂਡ ਕਰਤਾ।'' ਇਸ ਦੇ ਰਿਪਲਾਈ 'ਚ ਰਣਜੀਤ ਬਾਵਾ ਨੇ ਲਿਖਿਆ ''ਆਹੋ ਸੱਚ।''
ਦੱਸ ਦਈਏ ਕਿ ਕੰਗਨਾ ਰਣੌਤ ਨੇ ਟਵਿੱਟਰ ਰਾਹੀਂ ਕਈ ਵਾਰ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ, ਜਿਸ ਦੀ ਗੂੰਝ ਸਿਆਸੀ ਗਲਿਆਰਿਆਂ 'ਚ ਵੀ ਉੱਠੀ। ਇਸ ਤੋਂ ਇਲਾਵਾ ਉਸ ਨੇ ਆਪਣੇ ਟਵੀਟਸ ਰਾਹੀਂ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਕਾਰਨ ਉਸ ਦਾ ਟਵਿੱਟਰ ਅਕਾਊਂਟ ਸਥਾਈ ਤੌਰ 'ਤੇ ਸਸਪੈਂਡ ਕਰ ਦਿੱਤਾ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਵੀ ਉਸ ਦਾ ਅਕਾਊਂਟ ਸਸਪੈਂਡ ਕੀਤਾ ਗਿਆ ਸੀ ਪਰ ਕੁਝ ਦਿਨਾਂ ਬਾਅਦ ਉਸ ਦਾ ਅਕਾਊਂਟ ਚੱਲ ਪੈਂਦਾ ਸੀ। ਇਸ ਵਾਰ ਉਸ ਦਾ ਅਕਾਊਂਟ ਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।
ਬੇਬੇ ਮਹਿੰਦਰ ਕੌਰ ਵੀ ਦਾ ਉਡਾਇਆ ਸੀ ਮਜ਼ਾਕ
ਕੰਗਨਾ ਉਹ ਕਲਾਕਾਰ ਹੈ, ਜਿਸ ਨੇ ਕਿਸਾਨਾਂ ਬਾਰੇ ਬੁਰਾ ਭਲਾ ਕਿਹਾ ਸੀ। ਕੰਗਨਾ ਰਣੌਤ ਨੇ ਪੰਜਾਬ ਦੀ ਇੱਕ ਬਜ਼ੁਰਗ ਬੇਬੇ ਮਹਿੰਦਰ ਕੌਰ ਦਾ ਮਜ਼ਾਕ ਵੀ ਉਡਾਇਆ ਸੀ, ਜਿਸ ਤੋਂ ਬਾਅਦ ਪੰਜਾਬੀ ਕਲਾਕਾਰ ਤੇ ਪੰਜਾਬੀਆਂ ਨੇ ਜੰਮ ਕੇ ਕੰਗਨਾ ਰਣੌਤ ਦੀ ਕਲਾਸ ਲਗਾਈ ਸੀ। ਗਾਇਕ ਰਣਜੀਤ ਬਾਵਾ ਨੇ ਵੀ ਕੰਗਨਾ ਨੂੰ ਖਰੀਆਂ-ਖਰੀਆਂ ਸੁਣਾਈਆਂ ਸੀ, ਜਿਸ ਕਰਕੇ ਕੰਗਨਾ ਨੇ ਰਣਜੀਤ ਬਾਵਾ ਨੂੰ ਬਲਾਕ ਕਰ ਦਿੱਤਾ ਸੀ।
ਅਪਰੇਸ਼ਨ ਬਲੂ ਸਟਾਰ 'ਤੇ ਫ਼ਿਲਮ ਲੈ ਕੇ ਆਵੇਗਾ ਸ਼੍ਰੀ ਅਕਾਲ ਤਖ਼ਤ
NEXT STORY