ਜਲੰਧਰ(ਬਿਊਰੋ)- ਪੰਜਾਬ 'ਚ ਇਸ ਸਮੇਂ ਖੇਤੀ ਆਰਡੀਨੈਸ ਦਾ ਮੁੱਦਾ ਬੇਹੱਦ ਭੱਖਿਆ ਹੋਇਆ ਹੈ। ਇਸ ਮੁੱਦੇ ਨੂੰ ਲੈ ਕੇ ਹਰ ਕੋਈ ਆਪਣੀ ਪ੍ਰਤੀਕਿਆ ਜ਼ਾਹਿਰ ਕਰ ਰਿਹਾ ਹੈ ਉੇਥੇ ਹੀ ਕਲਾਕਾਰ ਵਰਗ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਕਲਾਕਾਰਾਂ ਵੱਲੋਂ ਇਸ ਆਰਡੀਨੈਸ ਦਾ ਵਿਰੋਧ ਕੀਤਾ ਜਾ ਰਿਹਾ ਹੈ।ਪਰ ਜੇਕਰ ਬਾਲੀਵੁੱਡ ਦੇ ਸੰਨੀ ਦਿਓਲ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਸੰਨੀ ਦਿਉਲ ਨੇ ਇਨ੍ਹਾਂ ਤਿੰਨੇ ਬਿਲਾਂ ਨੂੰ ਸਹੀ ਦੱਸਿਆ ਸੀ।ਜਿਸ ਦੇ ਚਲਦਿਆਂ ਰਣਜੀਤ ਬਾਵਾ ਨੇ ਸੰਨੀ ਦਿਉਲ ਨੂੰ ਕਰੜੇ ਹੱਥੀ ਲਿਆ ਹੈ।ਸੰਨੀ ਦਿਉਲ ਨੂੰ ਟਵੀਟ ਕਰਦਿਆਂ ਰਣਜੀਤ ਬਾਵਾ ਨੇ ਲਿਖਿਆ ਹੈ ।
'ਸਰ ਤੁਸੀਂ ਗੁਰਦਾਸਪੁਰ ਦੇ ਸੰਸਦ ਮੈਂਬਰ ਹੋ ਤੁਹਾਨੂੰ ਕਿਸਾਨਾਂ ਦੇ ਲਈ ਕੁਝ ਕਰਨਾ ਚਾਹੀਦਾ ਹੈ । ਘੱਟ ਤੋਂ ਘੱਟ ਕਿਸਾਨਾਂ ਦੇ ਹੱਕ 'ਚ ਆਵਾਜ਼ ਮਾਰ ਦਿਓ, ਪੰਜਾਬੀਆਂ ਨੇ ਤੁਹਾਨੂੰ ਬਹੁਤ ਉਮੀਦ ਨਾਲ ਐੱਮ.ਪੀ. ਬਣਾਇਆ ਹੈ। ਦੇਖੋ ਤੇ ਨਜ਼ਰ ਮਾਰੋ ਮੈਂ ਖੁਦ ਗੁਰਦਾਸਪੁਰ ਤੋਂ ਹਾਂ। ਮਾਝੇ ਵਾਲੇ ਨੇ ਜਿਸ ਨੂੰ ਜਿਤਾਇਆ ਹੈ ਉਹ ਮੁੜ ਕੇ ਵੜਿਆ ਹੀ ਨਹੀਂ । ਪਾ ਲਓ ਵੋਟਾਂ ਪਾ ਲਓ।'
ਰਣਜੀਤ ਬਾਵਾ ਦੇ ਇਸ ਟਵੀਟ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਆਮ ਲੋਕਾਂ ਵੱਲ ਰਣਜੀਤ ਬਾਵਾ ਵੀ ਸੰਨੀ ਦਿਓਲ ਤੋਂ ਨਰਾਜ਼ ਹਨ। ਕਿਉਂਕਿ ਜਿੱਥੇ ਵੱਡੀ ਗਿਣਤੀ 'ਚ ਕਿਸਾਨ ਇਸ ਬਿੱਲ ਦਾ ਵਿਰੋਧ ਕਰਨ ਸੜਕਾਂ 'ਤੇ ਹਨ ਉਥੇ ਸੰਨੀ ਦਿਓਲ ਦਾ ਬੇਤੁਕਾ ਬਿਆਨ ਕਿਸਾਨਾਂ ਦੀ ਮਿਹਨਤ 'ਤੇ ਪਾਣੀ ਫਿਰੀਆ ਜਾਪਦਾ ਹੈ।ਰਣਜੀਤ ਬਾਵਾ ਦੇ ਇਸ ਟਵੀਟ ਦਾ ਸੰਨੀ ਦਿਓਲ ਕੀ ਜਵਾਬ ਦਿੰਦੇ ਹਨ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲਗੇਗਾ।
ਜਸਵਿੰਦਰ ਬਰਾੜ ਨੂੰ ਡੂੰਘਾ ਸਦਮਾ, ਵੱਡੇ ਭਰਾ ਦਾ ਹੋਇਆ ਦਿਹਾਂਤ
NEXT STORY