ਮੁੰਬਈ (ਬਿਊਰੋ)– ਇੰਸਟਾਗ੍ਰਾਮ ’ਤੇ ਰਣਵਿਜੇ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਨਾਲ ਦੁਬਾਰਾ ਪਿਤਾ ਬਣਨ ਦੀ ਖੁਸ਼ੀ ਜ਼ਾਹਿਰ ਕੀਤੀ ਹੈ। ਜਿਥੇ ਰਣਵਿਜੇ ਇਕ ਦਿਲਚਸਪ ਪੋਸਟ ਦੇ ਨਾਲ ਆਪਣੇ ਬੇਬੀ ਬੁਆਏ ਦਾ ਸਵਾਗਤ ਕਰਦੇ ਦਿਖਾਈ ਦਿੰਦੇ ਹਨ।
ਰਣਵਿਜੈ ਤੇ ਪ੍ਰਿਯੰਕਾ ਦੇ ਵਿਆਹ ਨੂੰ 6 ਸਾਲ ਹੋ ਗਏ ਹਨ। ਇਸ ਜੋੜੀ ਦੀ ਇਕ ਚਾਰ ਸਾਲ ਦੀ ਬੇਟੀ ਕੈਨਾਤ ਹੈ। ਸੋਮਵਾਰ ਦੀ ਰਾਤ ਨੂੰ ਰਣਵਿਜੇ ਨੇ ਆਪਣੇ ਛੋਟੇ ਬੇਟੇ ਦੇ ਆਉਣ ਦੀ ਘੋਸ਼ਣਾ ਕੀਤੀ ਹੈ।
ਰਣਵਿਜੇ ਨੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ’ਚ ਸਨੀਕਰਜ਼ ਤੇ ਲਾਲ ਜਰਸੀ ਦੀ ਇਕ ਛੋਟੀ ਜੋੜੀ ਦਿਖਾਈ ਦੇ ਰਹੀ ਹੈ। ਤਸਵੀਰ ਸਾਂਝੀ ਕਰਦਿਆਂ ਸਤਿਨਾਮ ਵਹਿਗੁਰੂ ਲਿਖਿਆ ਹੈ।
ਰਣਵਿਜੈ ਦੀ ਇਸ ਪੋਸਟ ਤੋਂ ਬਾਅਦ ਹੀ ਉਸ ਦੇ ਦੋਸਤਾਂ ਤੇ ਪ੍ਰਸ਼ੰਸਕਾਂ ਵਲੋਂ ਪਿਆਰ ਤੇ ਵਧਾਈਆਂ ਆਉਣੀਆਂ ਸ਼ੁਰੂ ਹੋ ਗਈਆਂ। ਪਰਦੇ ’ਤੇ ਮੁਸ਼ਕਿਲ ਟਾਸਕ ਕਰਨ ’ਚ ਮਾਹਿਰ ਰਣਵਿਜੇ ਲਈ ਇਸ ਕੋਰੋਨਾ ਕਾਲ ’ਚ ਪਾਲਣ-ਪੋਸ਼ਣ ਕਰਨਾ ਕਾਫੀ ਮੁਸ਼ਕਿਲ ਰਿਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬਿਪਾਸ਼ਾ ਨੇ ਪਤੀ ਕਰਨ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਪਤਨੀ ਨੂੰ ਕਿੱਸ ਕਰਦੇ ਆਏ ਨਜ਼ਰ
NEXT STORY