ਮੁੰਬਈ- ਅਦਾਕਾਰ ਰਣਵੀਰ ਸਿੰਘ ਨੇ 6 ਜੁਲਾਈ ਨੂੰ ਆਪਣਾ 37ਵਾਂ ਜਨਮਦਿਨ ਸੈਲੀਬਿਰੇਟ ਕੀਤਾ ਸੀ। ਅਦਾਕਾਰ ਨੇ ਆਪਣੇ ਇਸ ਖ਼ਾਸ ਦਿਨ ਨੂੰ ਪਤਨੀ ਦੀਪਿਕਾ ਪਾਦੁਕੋਣ ਦੇ ਨਾਲ ਅਮਰੀਕਾ 'ਚ ਮਨਾਇਆ। ਜੋੜੇ ਨੇ ਬਰਥਡੇਅ ਸੈਲੀਬਿਰੇਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਹਨ, ਜੋ ਖ਼ੂਬ ਦੇਖੀਆਂ ਜਾ ਰਹੀਆਂ ਹਨ।
![PunjabKesari](https://static.jagbani.com/multimedia/15_00_576558175de 1-ll.jpg)
ਤਸਵੀਰਾਂ 'ਚ ਰਣਵੀਰ ਅਤੇ ਦੀਪਿਕਾ ਸਮੁੰਦਰ ਕਿਨਾਰੇ ਰੋਮਾਂਟਿਕ ਅੰਦਾਜ਼ 'ਚ ਬੈਠੇ ਨਜ਼ਰ ਆ ਰਹੇ ਹਨ। ਦੂਜੀ ਤਸਵੀਰ 'ਚ ਰਣਵੀਰ ਸਿੰਘ ਦੀਪਿਕਾ ਦੀ ਗਰਦਨ 'ਤੇ ਕਿੱਸ ਕਰ ਰਹੇ ਹਨ।
![PunjabKesari](https://static.jagbani.com/multimedia/15_00_577651057de 2-ll.jpg)
ਜੋੜੇ ਦੇ ਪਿੱਛੇ ਨਦੀ ਵਹਿ ਰਹੀ ਹੈ। ਤੀਜੀ ਤਸਵੀਰ 'ਚ ਦੋਵੇਂ ਬਲੈਕ ਜੈਕੇਟ ਪਹਿਨੇ ਹੋਏ ਨਜ਼ਰ ਆ ਰਹੇ ਹਨ। ਦੋਵਾਂ ਨੇ ਖ਼ੁਦ ਨੂੰ ਪੂਰੀ ਤਰ੍ਹਾਂ ਨਾਲ ਢੱਕਿਆ ਹੋਇਆ ਹੈ। ਚੌਥੀ ਤਸਵੀਰ 'ਚ ਦੀਪਿਕਾ ਮੁਸਕੁਰਾਉਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਪਿੱਛੇ ਕੁਦਰਤ ਦਾ ਖ਼ੂਬਸੂਰਤ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਪੰਜਵੀਂ ਤਸਵੀਰ 'ਚ ਦੀਪਿਕਾ ਅਤੇ ਰਣਵੀਰ ਸਾਈਕਲ 'ਤੇ ਪੋਜ਼ ਦੇ ਰਹੇ ਹਨ।
ਇਕ ਹੋਰ ਤਸਵੀਰ 'ਚ ਦੀਪਿਕਾ ਕਿਸੇ ਹੋਟਲ ਦੇ ਬਾਹਰ ਖੜ੍ਹੀ ਨਜ਼ਰ ਆ ਰਹੀ ਹੈ। ਵੀਡੀਓਜ਼ 'ਚ ਦੀਪਿਕਾ ਅਤੇ ਰਣਬੀਰ ਸਾਈਕਲਿੰਗ ਕਰਦੇ ਦਿਖਾਈ ਦੇ ਰਹੇ ਹਨ। ਜੋੜਾ ਕਿਸੇ ਹੋਟਲ 'ਚ ਜਨਮਦਿਨ ਸੈਲੀਬਿਰੇਟ ਕਰਦੇ ਹੋਏ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਖ਼ੂਬ ਪਸੰਦ ਕਰ ਰਹੇ ਹਨ।
![PunjabKesari](https://static.jagbani.com/multimedia/15_00_578434828de 4-ll.jpg)
ਦੱਸ ਦੇਈਏ ਕਿ ਦੀਪਿਕਾ ਅਤੇ ਰਣਵੀਰ ਅਮਰੀਕਾ ਤੋਂ ਵਾਪਸ ਆ ਗਏ ਹਨ। ਜੋੜੇ ਨੂੰ ਏਅਰਪੋਰਟ 'ਤੇ ਸਪਾਟ ਵੀ ਕੀਤਾ ਗਿਆ ਸੀ।
ਕੰਮ ਦੀ ਗੱਲ ਕਰੀਏ ਤਾਂ ਰਣਵੀਰ ਆਖਿਰੀ ਵਾਰ ਫਿਲਮ 'ਜਯੇਸ਼ਭਾਈ ਜ਼ੋਰਦਾਰ' 'ਚ ਨਜ਼ਰ ਆਏ ਸਨ। ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖ਼ਾਸ ਕਮਾਲ ਨਹੀਂ ਦਿਖਾ ਪਾਈ। ਉਧਰ ਦੀਪਿਕਾ ਬਹੁਤ ਜਲਦ ਹੀ ਫਿਲਮ 'ਪਠਾਨ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਅਦਾਕਾਰ ਸ਼ਾਹਰੁਖ ਖਾਨ ਦੇ ਨਾਲ ਨਜ਼ਰ ਆਵੇਗੀ।
ਭਾਰਤੀ ਸਿੰਘ ਨੇ ਪੁੱਤਰ ਲਕਸ਼ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਪੁੱਤਰ ਨੂੰ ਪਿਆਰ ਕਰਦਾ ਨਜ਼ਰ ਆਇਆ ਜੋੜਾ
NEXT STORY