ਨਵੀਂ ਦਿੱਲੀ- ਸੁਪਰਸਟਾਰ ਰਣਵੀਰ ਸਿੰਘ ਆਪਣੀ ਜਨਰੇਸ਼ਨ 'ਚੋਂ ਇਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਖੁਦ ਨੂੰ ਨਾ ਸਿਰਫ ਦੇਸ਼ ਦੇ ਸਰਵਸ੍ਰੇਸ਼ਠ ਅਦਾਕਾਰ ਦੇ ਤੌਰ 'ਤੇ ਸਥਾਪਿਤ ਕੀਤਾ ਹੈ, ਸਗੋਂ ਭਾਰਤੀ ਫਿਲਮ ਇੰਡਸਟਰੀ 'ਚ ਉਨ੍ਹਾਂ ਦੇ ਜ਼ਿਕਰਯੋਗ ਦਹਾਕੇ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਆਖਿਰ ਭਾਰਤੀ ਨਾਇਕ ਦੇ ਰੂਪ 'ਚ ਵੀ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ। ਡਫ ਐਂਡ ਫੇਲਪਸ ਦੀ ਸੈਲੀਬਰਿਟੀ ਬ੍ਰਾਂਡ ਵੈਲਿਊਏਸ਼ਨ ਰਿਪੋਰਟ ਅਨੁਸਾਰ ਉਨ੍ਹਾਂ ਦੇ ਮੋਹਰੀ ਅਭਿਨੈ ਪ੍ਰਦਰਸ਼ਨ ਅਤੇ ਜ਼ਬਰਦਸਤ ਬਾਕਸ ਆਫਿਸ ਟਰੈਕ ਰਿਕਾਰਡ ਨੇ ਉਨ੍ਹਾਂ ਨੂੰ ਅੱਜ ਭਾਰਤ 'ਚ ਸਭ ਤੋਂ ਵੱਡਾ ਫਿਲਮ ਸਟਾਰ ਬਣਾ ਦਿੱਤਾ ਹੈ। ਇਹ ਕਾਰਨ ਹੈ ਕਿ ਉਨ੍ਹਾਂ ਨੂੰ ਇਸ ਸਾਲ 29 ਮਈ ਨੂੰ ਅਹਿਮਦਾਬਾਦ 'ਚ ਹੋਣ ਵਾਲੇ ਆਈ.ਪੀ.ਐੱਲ. ਦੇ ਸਮਾਪਤੀ ਸਮਾਰੋਹ 'ਚ ਪੇਸ਼ਕਾਰੀ ਦੇਣ ਵਾਲੇ ਇਕ ਮਾਤਰ ਭਾਰਤੀ ਅਦਾਕਾਰ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ ਅਤੇ ਇਸ 'ਚ ਹੈਰਾਨੀ ਦੀ ਕੋਈ ਗੱਲ ਨਹੀਂ ਹੈ।
ਡਫ ਐਂਡ ਫੇਲਪਸ ਦੀ ਰਿਪੋਰਟ ਮੁਤਾਬਕ ਵਰਤਮਾਨ 'ਚ ਰਣਬੀਰ ਦਾ ਬ੍ਰਾਂਡ ਵੈਲਿਊਏਸ਼ਨ 158 ਮਿਲੀਅਨ ਅਮਰੀਕੀ ਡਾਲਰ ਹੈ ਜਿਸ 'ਚ ਸਾਲ 2020 'ਚ ਉਨ੍ਹਾਂ ਦੇ 102.93 ਮਿਲੀਅਨ ਅਮਰੀਕੀ ਡਾਲਰ ਦੀ ਗਿਣਤੀ ਦੇ ਮੁਤਾਬਕ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਹੈ। ਅਜਿਹੇ 'ਚ ਦੇਖੀਏ ਤਾਂ ਰਣਵੀਰ ਇਸ ਸਾਲ ਵਿਰਾਟ ਕੋਹਲੀ ਦੇ ਬਾਅਦ ਦੂਜੇ ਨੰਬਰ 'ਤੇ ਹਨ। ਭਾਰਤੀ ਲਈ ਇਕ ਸੰਸਾਰਕ ਨੌਜਵਾਨ ਆਈਕਨ, ਰਣਵੀਰ ਨੇ ਹਾਲ ਹੀ 'ਚ ਦੁਬਈ ਐਕਸਪੋ, ਯੂ.ਐੱਸ.ਏ. ਐੱਨ.ਬੀ.ਏ. ਅਤੇ ਯੂਕੇ ਪ੍ਰੀਮੀਅਰ ਲੀਗ 'ਚ ਭਾਰਤ ਦੀ ਅਗਵਾਈ ਕੀਤੀ।
ਕਾਨਸ ਫ਼ਿਲਮ ਫ਼ੈਸਟੀਵਲ ’ਚ ਸੰਦੀਪ ਕਪੂਰ ਲੈ ਕੇ ਪਹੁੰਚੇ ਫ਼ਿਲਮ ‘ਟਰਬਨ’ ਅਤੇ ‘ਪੈਟਰਨ’
NEXT STORY