ਨਵੀਂ ਦਿੱਲੀ: ਦਿੱਲੀ ਦੇ ਫ਼ਿਲਮ ਕਾਰ ਸੰਦੀਪ ਕਪੂਰ ਜੋ ਕਿ ਇਕ ਵੱਖ ਤਰ੍ਹਾਂ ਦੀਆਂ ਫ਼ਿਲਮਾਂ ਬਣਾਉਣ ਲਈ ਜਾਣੇ ਜਾਂਦੇ ਹਨ। ਸੰਦੀਪ ਕਪੂਰ ਚੌਥੀ ਵਾਰ ਆਪਣੀਆਂ ਦੋ ਛੋਟੀਆਂ ਫ਼ਿਲਮਾਂ ਨੂੰ ਲੈ ਕੇ ਕਾਨਸ ਫ਼ਿਲਮ ਫ਼ੈਸਟੀਵਲ ’ਚ ਪਹੁੰਚੇ ਹਨ। ਇਸ ਤੋਂ ਪਹਿਲਾਂ ਉਹ ‘ਜੁਗਾੜ’, ‘ਅਨਾਰਕਲੀ ਆਰਾ ਵਾਲੀ’ ਅਤੇ ‘ਭੋਸਲੇ’ ਵਰਗੀਆਂ ਫ਼ਿਲਮਾਂ ਨਾਲ ਕਾਨਸ ਫ਼ਿਲਮ ਫ਼ੈਸਟੀਵਲ ’ਚ ਪਹੁੰਚੇ ਸੀ।
ਇਹ ਵੀ ਪੜ੍ਹੋ: ਪ੍ਰਿਅੰਕਾ ਚੋਪੜਾ ਨੂੰ ਆਈ ਨਾਨੀ ਦੀ ਯਾਦ, ਸੋਸ਼ਲ ਮੀਡੀਆ ’ਤੇ ਕੀਤੀ ਤਸਵੀਰ ਸਾਂਝੀ
ਜਿੱਥੇ ਉਨ੍ਹਾਂ ਦੀ ਫ਼ਿਲਮ ‘ਜੁਗਾੜ’ ਦਿੱਲੀ ’ਚ ਇਕ ਅਣਅਧਿਕਾਰਤ ’ਤੇ ਆਧਾਰਿਤ ਸੀ। ਇਸੇ ਤਰ੍ਹਾਂ ਨੈਸ਼ਨਲ ਅਵਾਰਡ ਜੇਤੂ ਫ਼ਿਲਮ ‘ਭੋਸਲੇ’ ਮੁੰਬਈ ’ਚ ਰਹਿਣ ਵਾਲੇ ਖ਼ੇਤਰੀ ਭਾਸ਼ਾਵਾਂ ਦੇ ਲੋਕਾਂ ਦੀ ਸਮੱਸਿਆ ਨਾਲ ਨਜਿੱਠਦੀ ਹੈ ਪਰ ਇਸ ਵਾਰ ਸੰਦੀਪ ਕਪੂਰ ਦਿੱਲੀ ਦੰਗਿਆਂ ’ਤੇ ਆਧਾਰਿਤ ਦੋ ਛੋਟੀਆਂ ਫ਼ਿਲਮਾਂ ‘ਟਰਬਨ’ ਅਤੇ ‘ਪੈਟਰਨ’ ਨੂੰ ਲੈ ਕੇ ਕਾਨਸ ਫ਼ਿਲਮ ਫ਼ੈਸਟੀਵਲ ’ਚ ਗਏ ਸਨ।
ਇਹ ਵੀ ਪੜ੍ਹੋ: ਲੱਦਾਖ ਸੜਕ ਹਾਦਸੇ ’ਚ ਸ਼ਹੀਦ ਜਵਾਨਾਂ ਦੀ ਖ਼ਬਰ ਨੇ ਝੰਜੋੜਿਆ ਬਾਲੀਵੁੱਡ, ਸੋਨੂੰ ਸੂਦ-ਸਵਰਾ ਭਾਸਕਰ ਨੇ ਜਤਾਇਆ ਦੁੱਖ
ਇਨ੍ਹਾਂ ਫ਼ਿਲਮਾਂ ’ਚ ਕਾਰਤੀਕੇਯ ਗੋਇਲ ਮੁੱਖ ਭੂਮਿਕਾ ’ਚ ਹਨ। ਜਿਨ੍ਹਾਂ ਨੇ ਆਪਣੀ ਉਮਰ ਤੋਂ ਵੀ ਅੱਗੇ ਜਾ ਕੇ ਆਪਣੇ ਕਿਰਦਾਰਾਂ ਨੂੰ ਬਹੁਤ ਹੀ ਸਕਾਰਾਤਮਕ ਢੰਗ ਨਾਲ ਨਿਭਾਇਆ ਹੈ। ਕਾਨਸ ਫ਼ਿਲਮ ਫ਼ੈਸਟੀਵਲ ’ਚ ਉਨ੍ਹਾਂ ਦੀਆਂ ਦੋਵੇਂ ਫ਼ਿਲਮਾਂ ਨੂੰ ਕਾਫੀ ਸਰਾਹਿਆ ਗਿਆ ਸੀ। ਇਸ ਤੋਂ ਉਤਸ਼ਾਹਿਤ ਸੰਦੀਪ ਕਪੂਰ ਨੇ ਕਿਹਾ ਕਿ ਉਹ ਹੋਰ ਵੀ ਕਈ ਛੋਟੀਆਂ ਫ਼ਿਲਮਾਂ ’ਤੇ ਕੰਮ ਕਰ ਰਹੇ ਹਨ। ਜਿਨ੍ਹਾਂ ਨੂੰ ਜਲਦ ਹੀ ਬਣਾ ਕੇ ਕਾਨਸ ਫ਼ਿਲਮ ਫ਼ੈਸਟੀਵਲ ’ਚ ਭੇਜਿਆ ਜਾਵੇਗਾ।
ਕੀ ‘ਕੇ. ਜੀ. ਐੱਫ. 3’ ’ਚ ਹੋਣਗੇ ਰਿਤਿਕ ਰੌਸ਼ਨ, ਮੇਕਰਜ਼ ਨੇ ਕੀਤਾ ਖ਼ੁਲਾਸਾ
NEXT STORY