ਚੰਡੀਗੜ੍ਹ (ਬਿਊਰੋ)– ਸੁਪਰਸਟਾਰ ਰਣਵੀਰ ਸਿੰਘ ਯਸ਼ਰਾਜ ਫ਼ਿਲਮਜ਼ ਦੀ ‘ਜਏਸ਼ਭਾਈ ਜ਼ੋਰਦਾਰ’ ’ਚ ਅਭਿਨੈ ਕਰ ਰਹੇ ਹਨ। ਇਹ ਵੱਡੇ ਪਰਦੇ ਦੀ ਇਕ ਅਜਿਹੀ ਐਂਟਰਟੇਨਰ ਹੈ, ਜੋ ਇੰਡੀਅਨ ਸਿਨੇਮਾ ’ਚ ਅਨੋਖਾ ਹੀਰੋ ਤੇ ਹੀਰੋਇਜ਼ਮ ਦਾ ਇਕ ਨਵਾਂ ਬ੍ਰਾਂਡ ਪੇਸ਼ ਕਰੇਗੀ।
ਰਣਵੀਰ ਨੇ ਗੁਜਰਾਤ ਦੇ ਹਾਰਟਲੈਂਡ ਤੋਂ ਆਉਣ ਵਾਲੇ ਕਿਰਦਾਰ ’ਚ ਆਪਣੇ ਆਪ ਨੂੰ ਢਾਲਣ ਲਈ ਇਕ ਵਾਰ ਫਿਰ ਤੋਂ ਆਪਣਾ ਸ਼ੇਪ-ਸ਼ਿਫਟ ਕਰ ਲਿਆ ਹੈ, ਜੋ ਆਪਣੀ ਤੇਜ਼-ਤਰਾਰ ਬੁੱਧੀ ਦੇ ਦਮ ’ਤੇ ਸਾਡਾ ਮਨੋਰੰਜਨ ਕਰੇਗਾ, ਸਾਡੇ ਦਿਲਾਂ ਨੂੰ ਜਿੱਤੇਗਾ ਤੇ ਇਕ ਪਾਵਰਫੁਲ ਮੈਸੇਜ ਵੀ ਦੇਵੇਗਾ।
ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਤੇ ਸ਼ਹਿਨਾਜ਼ ਗਿੱਲ ਦੀ ਇੰਨੀ ਪਿਆਰੀ ਵੀਡੀਓ ਤੁਸੀਂ ਕਦੇ ਨਹੀਂ ਦੇਖੀ ਹੋਣੀ
ਰਣਵੀਰ ਦਾ ਕਹਿਣਾ ਹੈ ਕਿ ਜਏਸ਼ਭਾਈ ਨਾਮਕ ਇਹ ਕਿਰਦਾਰ ਚਾਰਲੀ ਚੈਪਲਿਨ ਤੇ ਸਮਾਜ ’ਤੇ ਉਨ੍ਹਾਂ ਦੇ ਸਟਾਇਰ ਦਾ ਭਾਰਤ ਵਲੋਂ ਜਵਾਬ ਹੈ। ਰਣਵੀਰ ਕਹਿੰਦੇ ਹਨ ਕਿ ਜਏਸ਼ਭਾਈ ਇਕ ਅਜਿਹਾ ਕਿਰਦਾਰ ਹੈ, ਜਿਸ ਦਾ ਹਿੰਦੀ ਸਿਨੇਮੇ ਦੇ ਇਤਿਹਾਸ ’ਚ ਕੋਈ ਸੰਦਰਭ ਨਹੀਂ ਮਿਲਦਾ ਪਰ ਮੈਨਰਿਜ਼ਮ ਦੇ ਮਾਮਲੇ ’ਚ ਕਿਰਦਾਰ ਨੂੰ ਕਿਸੇ ਦੇ ਲਾਗੇ ਖਡ਼੍ਹਾ ਕਰਨਾ ਹੋਵੇ ਤਾਂ ਉਹ ਚਾਰਲੀ ਚੈਪਲਿਨ ਹੀ ਹੋਣਗੇ।
ਇਕ ਆਰਟਿਸਟ ਦੇ ਰੂਪ ’ਚ ਚਾਰਲੀ ਚੈਪਲਿਨ ਦੇ ਅੰਦਰ ਇਹ ਬੇਮਿਸਾਲ ਕਾਬਲੀਅਤ ਸੀ ਕਿ ਕਲਾਕਾਰ ਦਾ ਦਰਦ ਸਹਿੰਦੇ ਹੋਏ ਵੀ ਉਹ ਹਰ ਕਿਰਦਾਰ ਨੂੰ ਨਿਭਾਅ ਜਾਂਦੇ ਸਨ। ਫ਼ਿਲਮ ਨੂੰ ਦਿਵਿਆਂਗ ਠੱਕਰ ਨੇ ਡਾਇਰੈਕਟ ਕੀਤਾ ਹੈ, ਜੋ 13 ਮਈ, 2022 ਨੂੰ ਪੂਰੇ ਸੰਸਾਰ ’ਚ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਆਮਿਰ ਖ਼ਾਨ ਆਪਣੇ ਪਾਡਕਾਸਟ ‘ਲਾਲ ਸਿੰਘ ਚੱਢਾ ਦੀਆਂ ਕਹਾਣੀਆਂ’ ਨੂੰ ਕਰਨਗੇ ਲਾਂਚ
NEXT STORY