ਮੁੰਬਈ (ਬਿਊਰੋ) — ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਰਾਸ਼ਟਰਪਤੀ ਅਹੁਦੇ ਦੇ ਅੰਤਿਮ ਘੰਟਿਆਂ ਦਾ ਉਪਯੋਗ ਕਰਕੇ 143 ਲੋਕਾਂ ਨੂੰ ਮੁਆਫ਼ ਕਰ ਦਿੱਤਾ। ਉਨ੍ਹਾਂ ਦੇ ਇਸ ਕਦਮ ਨੇ ਜ਼ੇਲ੍ਹ ’ਚ ਸਜ਼ਾ ਕੱਟ ਰਹੇ ਕੈਦੀਆਂ ’ਚ ਖ਼ੁਸ਼ੀ ਦੀ ਲਹਿਰ ਦੌੜਾ ਦਿੱਤੀ। ਟਰੰਪ ਨੇ ਰੈਪਰ ਲਿਲ ਵੇਨ ਨੂੰ ਪੂਰੀ ਤਰ੍ਹਾਂ ਮੁਆਫ਼ ਕਰ ਦਿੱਤਾ। ਉਸ ਨੂੰ ਮਿਯਾਮੀ ’ਚ ਆਪਣੇ ਕੋਲ ਬੰਦੂਕ ਰੱਖਣ ਦੇ ਦੋਸ਼ ’ਚ ਦੋਸ਼ੀ ਠਹਿਰਾਇਆ ਗਿਆ ਸੀ। ਹਥਿਆਰ ਰੱਖਣ ਦੇ ਦੋਸ਼ ’ਚ ਜ਼ੇਲ੍ਹ ਕੱਟ ਰਹੇ ਇਕ ਹੋਰ ਰੈਪਰ ਕੋਡਕ ਬਲੈਕ ਦੀ ਸਜ਼ਾ ’ਚ ਟਰੰਪ ਨੇ ਜਾਣ ਤੋਂ ਪਹਿਲਾਂ ਛੂਟ ਦਿਵਾ ਦਿੱਤੀ।
ਵੇਨ ਨੇ ਟਰੰਪ ਦੀ ਇਸ ਉਦਾਰਤਾ ਨੂੰ ਕਈ ਤਰ੍ਹਾਂ ਦੀ ਚੈਰਿਟੀ ਕਰਕੇ ਚੁਕਾਉਣ ਦਾ ਪ੍ਰਣ ਲਿਆ ਹੈ, ਜਿਸ ’ਚ ਉਹ ਰਿਸਰਚ ਹਸਪਤਾਲਾਂ ਨੂੰ ਦਾਨ ਦੇਣਗੇ ਅਤੇ ਫੂਡਬੈਂਕ ਦੀ ਮੇਜ਼ਬਾਨੀ ਕਰਨਾ ਵਰਗੀਆਂ ਚੀਜ਼ਾਂ ਸ਼ਾਮਲ ਹਨ। ਵੇਨ ਨੇ ਟਰੰਪ ਦਾ ਧੰਨਵਾਦ ਕਰਕੇ ਹੋਏ ਟਵੀਟ ਕਰਕੇ ਕਿਹਾ, ‘ਮੈਂ ਰਾਸ਼ਟਰਪਤੀ ਟਰੰਪ ਨੂੰ ਇਹ ਪਛਾਣਨ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਮੇਰੇ ਕੋਲ ਆਪਣੇ ਪਰਿਵਾਰ, ਆਪਣੀ ਕਲਾ ਅਤੇ ਆਪਣੇ ਭਾਈਚਾਰੇ ਨੂੰ ਦੇਣ ਲਈ ਬਹੁਤ ਕੁਝ ਹੈ।’ ਉਨ੍ਹਾਂ ਨੇ ਆਪਣੇ ਵਕੀਲ ਦਾ ਵੀ ਧੰਨਵਾਦ ਕੀਤਾ ਹੈ। ਵੇਨ ਨੇ ਲਿਖਿਆ ‘ਮੈਂ ਆਪਣੇ ਵਕੀਲ ਬ੍ਰੈਡਫੋਰਡਕੋਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਮੇਰੇ ਲਈ ਇਕ ਦੂਜਾ ਮੌਕਾ ਲੱਭਣ ਲਈ ਇੰਨੀਂ ਸ਼ਿੱਦਤ ਨਾਲ ਕੰਮ ਕੀਤਾ। ਤੁਹਾਨੂੰ ਬਹੁਤ ਸਾਰਾ ਪਿਆਰ। ਡਵੇਨ ਮਾਈਕਲ ਕਾਰਟਰ ਜੂਨੀਅਰ।’
ਟਰੰਪ ਨਾਲ ਆਏ ਸਨ ਨਜ
ਦੱਸ ਦਈਏ ਕਿ ਅਕਤੂਬ ’ਚ ਚੋਣਾਂ ਤੋਂ ਠੀਕ ਪਹਿਲਾਂ ਲਿਲ ਵੇਨ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਪੋਸਟ ਕਰਕੇ ਕਾਫ਼ੀ ਸੁਰਖੀਆਂ ਬਟੋਰੀਆਂ ਸਨ, ਜਿਸ ’ਚ ਦਿਖਾਇਆ ਗਿਆ ਸੀ ਕਿ ਉਹ ਆਪਰਾਧਿਕ ਨਿਆਂ ਸੁਧਾਰ ਕੰਮਾਂ ਲਈ ਟਰੰਪ ਨੂੰ ਥਮਬਸ ਅਪ ਦਿਖਾਉਂਦੇ ਨਜ਼ਰ ਆ ਰਹੇ ਹਨ।’
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ’ਚ ਸਾਨੂੰ ਜ਼ਰੂਰ ਦੱਸੋ।
ਸੁਨੰਦਾ ਸ਼ਰਮਾ ਦਾ ਸੋਨੂੰ ਸੂਦ ਨਾਲ ਇਹ ਖ਼ੂਬਸੂਰਤ ਵੀਡੀਓ ਵੇਖਿਆ ਜਾ ਰਿਹੈ ਵਾਰ-ਵਾਰ
NEXT STORY