ਮੁੰਬਈ (ਬਿਊਰੋ) - ਫ਼ਿਲਮ 'ਮਿਸ਼ਨ ਮਜਨੂੰ' ਨਾਲ ਬਾਲੀਵੁੱਡ ਡੈਬਿਊ ਕਰ ਰਹੀ ਸਾਊਥ ਦੀ ਸੁਪਰਸਟਾਰ ਰਸ਼ਮਿਕਾ ਮੰਦਾਨਾ ਨੇ ਆਪਣੇ ਹਿੱਸੇ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਫ਼ਿਲਮ ਦੇ ਪ੍ਰੋਡਿਊਸਰਸ ਵਿਚੋਂ ਇਕ ਅਮਰ ਬੁਟਾਲਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਆਧਿਕਾਰਿਕ ਤੌਰ 'ਤੇ ਘੋਸ਼ਣਾ ਕੀਤੀ ਕਿ ਰਸ਼ਮਿਕਾ ਨੇ ਆਪਣੇ ਹਿੱਸੇ ਦੀ ਸ਼ੂਟਿੰਗ ਅੱਜ ਪੂਰੀ ਕਰ ਲਈ ਅਤੇ ਉਨ੍ਹਾਂ ਨੇ ਰਸ਼ਮਿਕਾ ਦੀ ਇਕ ਪਿਕਚਰ ਅਪਲੋਡ ਕੀਤੀ ਸੀ, ਜਿੱਥੇ ਉਹ ਸਾਰਿਆਂ ਨੂੰ ਸੰਬੋਧਣ ਕਰਦੇ ਹੋਏ ਨਜ਼ਰ ਆ ਰਹੀ ਸੀ।
ਅਮਰ ਬੁਟਾਲਾ ਨੇ ਫੋਟੋ ਸ਼ੇਅਰ ਕਰਦੇ ਲਿਖਿਆ, ''And it's a film wrap for the very lovely @rashmika_man danna !! Thank you for choosing #missionmajnu as your Hindi film debut, you've made the film even more special !! We love you!! a BIG hug from all of us !!!''
ਰਸ਼ਮਿਕਾ ਜਾਸੂਸੀ ਥ੍ਰਿਲਰ ਵਿਚ ਇਕ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦੇਵੇਗੀ, ਜੋ ਇਕ ਰਾ-ਏਜੰਟ ਦੀ ਯਾਤਰਾ ਨੂੰ ਦਰਸਾਉਂਦੀਂ ਹੈ ਅਤੇ ਪਾਕਿਸਤਾਨੀ ਧਰਤੀ 'ਤੇ ਭਾਰਤ ਦੇ ਗੁਪਤ ਆਪ੍ਰੇਸ਼ਨ ਦੀ ਅਗਵਾਈ ਕਰਦੀ ਹੈ।
ਰੌਨੀ ਸਕਰੂਵਾਲਾ (ਆਰ. ਐੱਸ. ਵੀ. ਪੀ.), ਅਮਰ ਬੁਟਾਲਾ ਅਤੇ ਗਰਿਮਾ ਮਹਿਤਾ (ਗਿਲਟੀ ਬਾਏ ਐਸੋਸਿਏਸ਼ਨ ਮੀਡੀਆ) ਦੁਆਰਾ ਨਿਰਮਿਤ ਫ਼ਿਲਮ 'ਮਿਸ਼ਨ ਮਜਨੂੰ' ਨੂੰ ਪਰਵੇਜ਼ ਸ਼ੇਖ, ਅਸੀਮ ਅਰੋੜਾ ਅਤੇ ਸੁਮਿਤ ਬਠੇਜਾ ਨੇ ਲਿਖਿਆ ਹੈ। ਸ਼ਾਂਤਨੂੰ ਬਾਗਚੀ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਵਿਚ ਸਿਧਾਰਥ ਮਲਹੋਤਰਾ ਅਤੇ ਰਸ਼ਮਿਕਾ ਮੰਦਾਨਾ, ਸ਼ਾਰਿਬ ਹਾਸ਼ਮੀ ਅਤੇ ਕੁਮੁਦ ਮਿਸ਼ਰਾ ਨਜ਼ਰ ਆਉਣਗੇ।
ਰਾਖੀ ਸਾਵੰਤ ਦੀ ਮੁਰੀਦ ਹੋਈ ਟਵਿੰਕਲ ਖੰਨਾ, ਬੰਨ੍ਹੇ ਤਾਰੀਫ਼ਾਂ ਦੇ ਪੁਲ
NEXT STORY