ਨਵੀਂ ਦਿੱਲੀ (ਏਜੰਸੀ)- ਅਦਾਕਾਰਾ ਰਸ਼ਮਿਕਾ ਮੰਦਾਨਾ ਕਮਰ ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ ਕੰਮ 'ਤੇ ਵਾਪਸ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅਦਾਕਾਰਾ ਨੇ ਐਤਵਾਰ ਨੂੰ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਜਲਦੀ ਹੀ ਕੰਮ 'ਤੇ ਵਾਪਸ ਆ ਜਾਵੇਗੀ।
ਉਸਨੇ ਲਿਖਿਆ, "ਮੈਂ ਜਲਦੀ ਹੀ ਕੰਮ 'ਤੇ ਵਾਪਸ ਆ ਰਹੀ ਹਾਂ ਅਤੇ ਮੈਂ ਇਨ੍ਹਾਂ ਸਾਰਿਆਂ (ਆਰਾਮਦਾਇਕ ਪਲਾਂ) ਦੀ ਬਹੁਤ ਯਾਦ ਆਵੇਗੀ।" ਉਸਨੇ ਪੋਸਟ ਦੇ ਨਾਲ ਕਈ ਫੋਟੋਆਂ ਵੀ ਸਾਂਝੀਆਂ ਕੀਤੀਆਂ, ਜਿਸ ਵਿੱਚ ਅਦਾਕਾਰਾ ਪੂਜਾ ਕਰਦੀ, ਆਪਣੇ ਪਾਲਤੂ ਕੁੱਤੇ ਨਾਲ ਸਮਾਂ ਬਿਤਾਉਂਦੀ ਅਤੇ ਪਹੇਲੀਆਂ ਨੂੰ ਹੱਲ ਕਰਦੀ ਦਿਖਾਈ ਦੇ ਰਹੀ ਹੈ। ਅਦਾਕਾਰਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਆਪਣੀ ਸੱਟ ਬਾਰੇ ਜਾਣਕਾਰੀ ਦਿੱਤੀ ਸੀ। ਉਸਨੇ ਕਿਹਾ ਸੀ ਕਿ ਉਸਦੀ ਆਉਣ ਵਾਲੀ ਫਿਲਮ "ਮਾਈਸਾ" ਲਈ ਇੱਕ ਡਾਂਸ ਸੀਨ ਦੀ ਸ਼ੂਟਿੰਗ ਦੌਰਾਨ ਉਸ ਨੂੰ Hip Injury ਹੋ ਗਈ ਹੈ।
"ਦਾਇਰਾ" ਦੇ ਨਵੇਂ ਪੋਸਟਰਾਂ 'ਚ ਕਰੀਨਾ ਕਪੂਰ ਖਾਨ ਤੇ ਪ੍ਰਿਥਵੀਰਾਜ ਸੁਕੁਮਾਰਨ ਦਾ ਦਮਦਾਰ ਅੰਦਾਜ਼
NEXT STORY