ਮੁੰਬਈ : ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਦਾਨਾ ਅਤੇ ਅਦਾਕਾਰ ਵਿਜੇ ਦੇਵਰਕੋਂਡਾ, ਜੋ ਕਿ ਇੰਟਰਨੈੱਟ ਯੂਜ਼ਰਸ ਦੇ ਸਭ ਤੋਂ ਪਸੰਦੀਦਾ ਜੋੜਿਆਂ ਵਿੱਚੋਂ ਇੱਕ ਹਨ, ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਇਸ ਜੋੜੇ ਨੇ 26 ਫਰਵਰੀ ਨੂੰ ਉਦੈਪੁਰ ਵਿੱਚ ਇੱਕ ਸ਼ਾਹੀ ਵਿਆਹ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਸੀ। ਹੁਣ ਵਿਆਹ ਦੇ ਠੀਕ ਇੱਕ ਮਹੀਨੇ ਬਾਅਦ, ਰਸ਼ਮਿਕਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ।
ਇਹ ਵੀ ਪੜ੍ਹੋ: 11 ਕਿਲੋ ਭਾਰ ਘਟਾਉਣ ਵਾਲੇ ਕਪਿਲ ਦੀ Weight Loss ਜਰਨੀ ਮੁੜ ਚਰਚਾ 'ਚ, ਜਾਣੋ ਕੀ ਹੈ 21-21-21 ਫਾਰਮੂਲਾ

'ਹੁਣ ਅਸੀਂ ਤਿੰਨ ਹੋ ਗਏ ਹਾਂ'
ਰਸ਼ਮਿਕਾ ਮੰਦਾਨਾ ਨੇ ਹਾਲ ਹੀ ਵਿੱਚ ਇੱਕ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ "ਹੁਣ ਅਸੀਂ ਤਿੰਨ ਹੋ ਚੁੱਕੇ ਹਾਂ"। ਇਸ ਪੋਸਟ ਨੂੰ ਪੜ੍ਹਨ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਹੈਰਾਨੀ ਦੀ ਲਹਿਰ ਦੌੜ ਗਈ ਅਤੇ ਕਈਆਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਅਦਾਕਾਰਾ ਗਰਭਵਤੀ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਈਆਂ ਨੇ ਹੈਰਾਨੀ ਨਾਲ ਪੁੱਛਿਆ ਕਿ ਇੰਨੀ ਜਲਦੀ ਗੁੱਡ ਨਿਊਜ਼ ਕਿਵੇਂ ਮਿਲ ਗਈ।
ਇਹ ਵੀ ਪੜ੍ਹੋ: "ਜੱਜ ਦੀ ਨਰਮੀ ਨੂੰ ਕਮਜ਼ੋਰੀ ਨਾ ਸਮਝੋ" – ਦਿੱਲੀ ਹਾਈਕੋਰਟ ਨੇ ਰਾਜਪਾਲ ਯਾਦਵ ਨੂੰ ਪਾਈ ਝਾੜ !
ਕੀ ਹੈ ਇਸ ਖਬਰ ਦੀ ਅਸਲ ਸੱਚਾਈ ?
ਹਾਲਾਂਕਿ, ਜਿਸ ਨੂੰ ਪ੍ਰਸ਼ੰਸਕ ਗਰਭਵਤੀ ਹੋਣ ਦੀ ਖਬਰ ਸਮਝ ਰਹੇ ਹਨ, ਉਹ ਅਸਲ ਵਿੱਚ ਕੁਝ ਹੋਰ ਹੈ। ਦਰਅਸਲ ਰਸ਼ਮਿਕਾ ਦੇ ਮਸ਼ਹੂਰ ਐਨੀਮੇਟਡ ਕਿਰਦਾਰ 'ਰੂ' (Ru) ਦੀ ਦੁਨੀਆ ਵਿੱਚ ਹੁਣ ਵਿਜੇ ਦੇਵਰਕੋਂਡਾ ਦੀ ਐਂਟਰੀ ਹੋ ਗਈ ਹੈ। ਇਹ "ਤਿੰਨ ਹੋਣ" ਦੀ ਖਬਰ ਇਸੇ ਪਲੇਟਫਾਰਮ ਨਾਲ ਉਹਨਾਂ ਦੇ Collaboration ਨਾਲ ਜੁੜੀ ਹੋਈ ਹੈ।
ਇਹ ਵੀ ਪੜ੍ਹੋ: ਸਰਹੱਦ ਪਾਰ ਤੋਂ ਆਏ ਅੱਤਵਾਦੀਆਂ ਦਾ ਕਹਿਰ; 43 ਲੋਕਾਂ ਦਾ ਕੀਤਾ ਕਤਲ, ਹਮਲੇ ਨਾਲ ਦਹਿਲਿਆ ਕਾਂਗੋ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਰਿਵਾਰਕ ਰਿਸ਼ਤਿਆਂ ਦੀ ਡੂੰਘੀ ਕਹਾਣੀ ‘ਰੱਬ ਦਾ ਰੇਡੀਓ 3’
NEXT STORY