ਮੁੰਬਈ (ਭਾਸ਼ਾ) - ਅਦਾਕਾਰਾ ਰਵੀਨਾ ਟੰਡਨ ਨੇ ਸੜਕ ’ਤੇ ਗੁੱਸਾ ਕਰਨ ਦੀ ਇਕ ਕਥਿਤ ਘਟਨਾ ਦੇ ਸਬੰਧ ’ਚ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਵੀਡੀਓ ਨੂੰ ਨਾ ਹਟਾਉਣ ’ਤੇ ਇਕ ਵਿਅਕਤੀ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਸੋਸ਼ਲ ਮੀਡੀਆ ’ਤੇ ਇਹ ਵੀਡੀਓ ਵਾਇਰਲ ਹੋ ਗਈ ਹੈ। ਵੀਡੀਓ ਵਿਚ ਇਹ ਵਿਅਕਤੀ ਦਾਅਵਾ ਕਰਦਾ ਨਜ਼ਰ ਆ ਰਿਹਾ ਹੈ ਕਿ ਟੰਡਨ ਦੀ ਕਾਰ ਨੇ ਉਸ ਦੀ ਮਾਂ ਨੂੰ ਟੱਕਰ ਮਾਰੀ ਅਤੇ ਟੋਕਣ ’ਤੇ ਅਦਾਕਾਰਾ ਨੇ ਉਨ੍ਹਾਂ ’ਤੇ (ਉਸ ਦੀ ਮਾਂ) ਹਮਲਾ ਕੀਤਾ।
ਇਹ ਵੀ ਪੜ੍ਹੋ- ਬਾਲੀਵੁੱਡ 'ਚ ਛਾਏ ਦਿਲਜੀਤ ਦੋਸਾਂਝ, ਫ਼ਿਲਮ 'ਕਲਕੀ 2898 ਏ. ਡੀ 'ਚ ਗਾਇਆ ਗੀਤ
ਵਿਅਕਤੀ ਨੇ ਇਹ ਵੀ ਦਾਅਵਾ ਕੀਤਾ ਕਿ ਘਟਨਾ ਉਦੋਂ ਵਾਪਰੀ ਜਦੋਂ ਉਸ ਦੀ ਮਾਂ, ਭੈਣ ਅਤੇ ਭਤੀਜੀ ਅਦਾਕਾਰਾ ਦੇ ਘਰ ਦੇ ਨੇੜੇ ਸਨ। ਮੁੰਬਈ ਪੁਲਸ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਅਦਾਕਾਰਾ ਦੀ ਕਾਰ ਨਾਲ ਕਿਸੇ ਨੂੰ ਟੱਕਰ ਨਹੀਂ ਵੱਜੀ। ਮਾਣਹਾਨੀ ਨੋਟਿਸ ’ਚ ਕਿਹਾ ਗਿਆ ਹੈ ਕਿ ਅਦਾਕਾਰਾ ਨੇ ਸਬੰਧਤ ਵਿਅਕਤੀ ਨੂੰ ‘ਸੱਚਾਈ ਅਤੇ ਸਹੀ ਤੱਥਾਂ’ ਬਾਰੇ ਦੱਸ ਦਿੱਤਾ ਹੈ ਜੋ ਜਾਂਚ ’ਚ ਸਾਹਮਣੇ ਆਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਮਿਰ ਖ਼ਾਨ ਦੇ ਪੁੱਤਰ ਦੀ ਡੈਬਿਊ ਫ਼ਿਲਮ ‘ਮਹਾਰਾਜ’ ਦੇ ਪ੍ਰਦਰਸ਼ਨ ’ਤੇ ਰੋਕ, ਜਾਣੋ ਵਜ੍ਹਾ
NEXT STORY