ਮੁੰਬਈ : ਟੀ.ਵੀ. ਚੈਨਲ ਕਲਰਜ਼ ਦੀ ਸਲਾਨਾ ਪਾਰਟੀ ਬੀਤੇ ਦਿਨੀਂ ਰੱਖੀ ਗਈ। ਇਸ ਮੌਕੇ ਬਾਲੀਵੁੱਡ ਅਤੇ ਟੀ.ਵੀ. ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਇਸ ਪਾਰਟੀ 'ਚ ਸ਼ਾਮਲ ਹੋਏ। ਇਸ ਦੌਰਾਨ ਰੈੱਡ ਕਾਰਪੈੱਟ 'ਤੇ ਕਈ ਮਸ਼ਹੂਰ ਸਿਤਾਰੇ ਨਜ਼ਰ ਆਏ, ਜਿਨ੍ਹਾਂ 'ਚੋਂ ਵਰੁਣ ਧਵਨ, ਅਨਿਲ ਕਪੂਰ, ਗੌਤਮ ਗੁਲਾਟੀ, ਕਰਨ ਜੌਹਰ, ਹੁਮਾ ਕੁਰੇਸ਼ੀ, ਅਦਿਤੀ ਰਾਵ ਹੈਦਰੀ, ਨੀਤੂ ਚੰਦਰਾ, ਮਾਧੁਰੀ ਦੀਕਸ਼ਿਤ, ਸ਼੍ਰੀ ਰਾਮ ਨੇਨੇ ਅਤੇ ਆਯੂਸ਼ਮਾਨ ਖੁਰਾਨਾ ਵਰਗੇ ਮਸ਼ਹੂਰ ਸਿਤਾਰਿਆਂ ਦੇ ਨਾਂ ਸ਼ਾਮਲ ਹਨ। ਟੀ.ਵੀ. ਅਦਾਕਾਰ ਅਮਨ ਵਰਮਾ ਵੀ ਆਪਣੀ ਮੰਗੇਤਰ ਨਾਲ ਇੱਥੇ ਪਹੁੰਚੇ ਸਨ। ਇਨ੍ਹਾਂ ਤੋਂ ਇਲਾਵਾ ਇਸ ਮੌਕੇ ਰੈੱਡ ਕਾਰਪੈੱਟ 'ਤੇ ਬਾਲੀਵੁੱਡ ਨਿਰਮਾਤਾ ਏਕਤਾ ਕਪੂਰ, ਐਲੀ ਅਵਰਾਮ, ਕਰਿਸ਼ਮਾ ਤੰਨਾ, ਅਨੀਤਾ ਹਸਨੰਦਾਨੀ, ਨਿਆ ਸ਼ਰਮਾ, ਸੁਮੋਨਾ ਚੱਕਰਵਰਤੀ, ਸ਼ਮਿਤਾ ਸ਼ੈਟੀ, ਜੀਆ ਮਾਨੇਕ ਅਤੇ ਮੰਦਨਾ ਕਰੀਮੀ ਵਰਗੀਆਂ ਹੌਟ ਅਤੇ ਗਲੈਮਰਸ ਅਦਾਕਾਰਾਂ ਵੀ ਮੌਜੂਦ ਸਨ। ਅੱਗੇ ਦੇਖੋ ਇਨ੍ਹਾਂ ਸਿਤਾਰਿਆਂ ਦੀਆਂ ਕੁਝ ਖਾਸ ਤਸਵੀਰਾਂ—
PHOTOS: School days 'ਚ ਇਹੋ ਜਿਹੇ ਦਿਸਦੇ ਸਨ ਸਲਮਾਨ, ਸ਼ਾਹਰੁਖ ਤੇ ਐਸ਼ਵਰਿਆ ਵਰਗੇ ਵੱਡੇ ਸਿਤਾਰੇ
NEXT STORY