ਪਟਨਾ- ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹਾਲ 'ਚ ਅਲਵਿਦਾ ਕਹਿਣ ਵਾਲੇ ਬਿਹਾਰ ਦੇ ਸੋਸ਼ਲ ਮੀਡੀਆ 'ਇੰਨਫਲਾਂਸਰ' ਮਨੀਸ਼ ਕਸ਼ਯਪ ਸੋਮਵਾਰ ਨੂੰ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ 'ਚ ਸ਼ਾਮਲ ਹੋ ਗਏ। ਉਹ ਇੱਥੇ ਕਿਸ਼ੋਰ ਦੀ ਮੌਜੂਦਗੀ 'ਚ ਆਪਣੇ ਸਮਰਥਕਾਂ ਨਾਲ ਜਨ ਸੁਰਾਜ ਪਾਰਟੀ 'ਚ ਸ਼ਾਮਲ ਹੋਏ। ਕਸ਼ਯਪ ਦੇ ਯੂ-ਟਿਊਬ ਅਕਾਊਂਟ 'ਤੇ ਲਗਭਗ ਇਕ ਕਰੋੜ ਸਬਸਕ੍ਰਾਈਬਰ ਹਨ।
ਉਹ ਕੁਝ ਸਾਲ ਪਹਿਲੇ ਪਹਿਲੀ ਵਾਰ ਉਦੋਂ ਸੁਰਖੀਆਂ 'ਚ ਆਏ ਸਨ, ਜਦੋਂ ਉਨ੍ਹਾਂ ਨੂੰ ਤਾਮਿਲਨਾਡੂ ਪੁਲਸ ਨੇ ਦੱਖਣੀ ਰਾਜ 'ਚ ਬਿਹਾਰੀ ਪ੍ਰਵਾਸੀਆਂ ਨਾਲ ਗਲਤ ਰਵੱਈਆ ਦੇ ਫਰਜ਼ੀ ਵੀਡੀਓ ਪੋਸਟ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਪਿਛਲੇ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ 'ਚ ਸ਼ਾਮਲ ਹੋਏ ਸਨ ਪਰ ਟਿਕਟ ਨਹੀਂ ਦਿੱਤਾ ਗਿਆ। ਕਸ਼ਯਪ ਨੇ ਜੂਨ 'ਚ ਇਕ ਵੀਡੀਓ ਸੰਦੇਸ਼ 'ਚ ਭਾਜਪਾ ਤੋਂ ਆਪਣੇ ਅਸਤੀਫ਼ਾ ਦਾ ਐਲਾਨ ਕੀਤਾ ਸੀ ਅਤੇ ਦੋਸ਼ ਲਗਾਇਆ ਸੀ ਕਿ ਭਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੱਕ ਉਨ੍ਹਾਂ ਦਾ 'ਇਸਤੇਮਾਲ' ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ ; ਦੇਸ਼ ਭਰ ਦੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ 9 ਜੁਲਾਈ ਨੂੰ ਲੈ ਕੇ ਕਰ'ਤਾ ਵੱਡਾ ਐਲਾਨ
NEXT STORY