ਮੁੰਬਈ- ਰਿਐਲਿਟੀ ਸ਼ੋਅ ਮਾਸਟਰਸ਼ੈਫ਼ ਇੰਡੀਆ, ਜੋ 2010 ਤੋਂ ਭਾਰਤੀ ਦਰਸ਼ਕਾਂ ’ਚ ਪ੍ਰਸਿੱਧ ਹੈ, ਜਿਸ ਦੇ ਪਹਿਲੇ ਸੀਜ਼ਨ ’ਚ ਅਕਸ਼ੇ ਕੁਮਾਰ, ਕੁਣਾਲ ਕਪੂਰ ਅਤੇ ਅਜੈ ਚੋਪੜਾ ਨੇ ਜੱਜ ਵਜੋਂ ਕੰਮ ਕੀਤਾ ਸੀ। ਇਸ ਦੌਰਾਨ ਮਸ਼ਹੂਰ ਸ਼ੈਫ਼ ਸੰਜੀਵ ਕਪੂਰ ਨੂੰ ਵੀ ਇਸ ਸ਼ੋਅ ਦੇ ਪ੍ਰੀਮੀਅਰ ਸੀਜ਼ਨ ਲਈ ਸੰਪਰਕ ਕੀਤਾ ਗਿਆ ਸੀ ਪਰ ਉਹ ਮਾਸਟਰਸ਼ੈਫ਼ ਇੰਡੀਆ ਸੀਜ਼ਨ 1 ਤੋਂ ਬਾਹਰ ਕਰ ਦਿੱਤੇ ਗਏ। ਹਾਲ ਹੀ ’ਚ ਸੰਜੀਵ ਕਪੂਰ ਨੇ ਸਿੱਧਾਰਥ ਕਣਨ ਨੂੰ ਦਿੱਤੇ ਇੰਟਰਵਿਊ ’ਚ ਖੁਲਾਸਾ ਕੀਤਾ ਕਿ ਉਨ੍ਹਾਂ ਨਾਲ ਮਾਸਟਰਸ਼ੈਫ਼ ਇੰਡੀਆ ਸੀਜ਼ਨ 1 ’ਚ ਜੱਜ ਬਣਨ ਲਈ ਸੰਪਰਕ ਕੀਤਾ ਗਿਆ ਸੀ।
ਹਾਲਾਂਕਿ, ਉਨ੍ਹਾਂ ਨੇ ਨਿਰਮਾਤਾ ਦੇ ਸਾਹਮਣੇ ਇਕ ਸ਼ਰਤ ਰੱਖੀ ਜਿਸ ਕਾਰਨ ਉਨ੍ਹਾਂ ਨੂੰ ਇਹ ਮੌਕਾ ਗੁਆਉਣਾ ਪਿਆ। ਉਨ੍ਹਾਂ ਨੇ ਕਿਹਾ ਕਿ ਮਾਸਟਰਸ਼ੈਫ਼ ਇੰਡੀਆ ਦੇ ਭਾਰਤ ’ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਕਈ ਕੁਕਰੀ ਸ਼ੋਅ ਹੋਸਟ ਕੀਤੇ ਸਨ ਅਤੇ ਉਨ੍ਹਾਂ ਨੂੰ ਸ਼ੋਅ ਦੇ ਭਵਿੱਖ ਬਾਰੇ ਚੰਗੀ ਜਾਣਕਾਰੀ ਸੀ। ਜਦੋਂ ਸ਼ੋਅ ਦੇ ਨਿਰਮਾਤਾ ਨੇ ਉਨ੍ਹਾਂ ਨਾਲ ਸੀਜ਼ਨ 1 ਲਈ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਅਕਸ਼ੇ ਕੁਮਾਰ ਪਹਿਲਾਂ ਹੀ ਸ਼ੋਅ ਲਈ ਸਾਈਨ ਕਰ ਚੁੱਕੇ ਹਨ। ਨਿਰਮਾਤਾ ਨੇ ਕਿਹਾ ਕਿ ਉਹ ਵੀ ਉਨ੍ਹਾਂ ਨੂੰ ਸਾਈਨ ਕਰਨਾ ਚਾਹੁੰਦੇ ਸਨ। ਇਸ 'ਤੇ ਸੰਜੀਵ ਕਪੂਰ ਨੇ ਸ਼ਰਤ ਰੱਖੀ ਕਿ ਉਹ ਅਕਸ਼ੇ ਕੁਮਾਰ ਤੋਂ 1 ਰੁਪਏ ਵੱਧ ਫੀਸ ਲੈਣਗੇ। ਨਿਰਮਾਤਾ ਨੇ ਇਸ 'ਤੇ ਸਵਾਲ ਚੁੱਕਿਆ ਕਿ ਕੀ ਉਹ ਅਕਸ਼ੇ ਕੁਮਾਰ ਤੋਂ ਵੱਧ ਫੀਸ ਦੀ ਮੰਗ ਕਰ ਰਹੇ ਹਨ, ਤਾਂ ਸੰਜੀਵ ਕਪੂਰ ਨੇ ਜਵਾਬ ਦਿੱਤਾ, "ਹਾਂ, ਕਿਉਂਕਿ ਇਹ ਮੇਰਾ ਖੇਤਰ ਹੈ।"
ਇਸ ਕਾਰਨ ਨਿਰਮਾਤਾ ਨੇ ਸੰਜੀਵ ਕਪੂਰ ਨੂੰ ਸਾਈਨ ਨਹੀਂ ਕੀਤਾ। ਮਾਸਟਰਸ਼ੈਫ਼ ਇੰਡੀਆ ਦੇ ਹੁਣ ਤੱਕ ਹਿੰਦੀ ’ਚ ਕੁੱਲ 8 ਸੀਜ਼ਨ ਆ ਚੁੱਕੇ ਹਨ। ਸੰਜੀਵ ਕਪੂਰ ਨੇ ਦੂਜੇ ਸੀਜ਼ਨ ’ਚ ਸ਼ੋਅ ’ਚ ਸ਼ਾਮਲ ਹੋ ਕੇ ਚੌਥੇ ਸੀਜ਼ਨ ਤੱਕ ਇਸ ਦਾ ਹਿੱਸਾ ਰਹੇ। ਹਾਲਾਂਕਿ, ਇਸ ਸ਼ਰਤ ਦੇ ਬਾਅਦ ਸ਼ੈੱਫ਼ ਨੂੰ ਰਿਪਲੇਸ ਕਰ ਦਿੱਤਾ ਗਿਆ ਪਰ ਜਦੋਂ ਸੰਜੀਵ ਕਪੂਰ ਨੇ ਇਹ ਸ਼ੋਅ ਸਾਈਨ ਕੀਤਾ ਤਾਂ ਆਪਣੀਆਂ ਸ਼ਰਤਾਂ 'ਤੇ ਕੀਤਾ ਪਰ ਜਿਵੇਂ ਕਿ ਉਹ ਇਸ ਸ਼ੋਅ ਦੇ ਜੱਜ ਬਣੇ ਤਾਂ ਅਕਸ਼ੇ ਸ਼ੋਅ ਛੱਡ ਚੁੱਕੇ ਸਨ, ਇਸ ਤਰ੍ਹਾਂ ਉਹ ਸ਼ਰਤ ਉਸ ਸਮੇਂ ਲਾਗੂ ਨਹੀਂ ਹੁੰਦੀ ਸੀ।
ਗਾਇਕ ਨਿੰਜਾ ਨੇ ਵੱਡੇ ਪੁੱਤਰ ਨਾਲ ਮਸਤੀ ਕਰਦੇ ਦਾ ਵੀਡੀਓ ਕੀਤਾ ਸਾਂਝਾ
NEXT STORY