ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਬੀਤੇ 2 ਦਿਨ ਪਹਿਲਾਂ ਪੁੱਤਰ ਨੂੰ ਜਨਮ ਦਿੱਤਾ, ਜਿਸ ਦੇ ਆਉਣ 'ਤੇ ਪੂਰਾ ਕਪੂਰ ਪਰਿਵਾਰ ਖੁਸ਼ੀ ਦਾ ਜਸ਼ਨ ਮਨਾ ਰਿਹਾ ਹੈ। ਬਾਲੀਵੁੱਡ ਅਦਾਕਾਰ ਅਨਿਲ ਕਪੂਰ ਅਤੇ ਸੁਨੀਤਾ ਕਪੂਰ ਜਿੱਥੇ ਨਾਨਾ-ਨਾਨੀ ਬਣ ਗਏ ਹਨ, ਉੱਥੇ ਹੀ ਅਦਾਕਾਰਾ ਦੀ ਭੈਣ ਰੀਆ ਕਪੂਰ ਵੀ ਮਾਸੀ ਬਣ ਗਈ ਹੈ। ਰੀਆ ਆਪਣੇ ਭਾਣਜੇ ਦੇ ਆਉਣ 'ਤੇ ਬਹੁਤ ਖੁਸ਼ ਹੈ ਅਤੇ ਉਸ ਨੇ ਆਪਣੀ ਖੁਸ਼ੀ ਸੋਸ਼ਲ ਮੀਡੀਆ 'ਤੇ ਵੀ ਸਾਂਝੀ ਕੀਤੀ ਹੈ।
ਦੱਸ ਦਈਏ ਕਿ ਰੀਆ ਕਪੂਰ ਨੇ ਹਸਪਤਾਲ ਤੋਂ ਭਾਣਜੇ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ 'ਚ ਨਰਸ ਬੱਚੇ ਦੇ ਨਾਲ ਖੜ੍ਹੀ ਹੈ ਅਤੇ ਰੀਆ ਅਤੇ ਉਸ ਦੀ ਮਾਂ ਸੁਨੀਤਾ ਕਪੂਰ ਦੋਵੇਂ ਬੱਚੇ ਨੂੰ ਪਿਆਰ ਨਾਲ ਦੇਖ ਰਹੀਆਂ ਹਨ। ਇਸ ਖਾਸ ਪਲ 'ਚ ਰੀਆ ਵੀ ਆਪਣੇ ਭਾਣਜੇ ਨੂੰ ਦੇਖ ਕੇ ਭਾਵੁਕ ਹੋ ਗਈ ਅਤੇ ਉਸ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਆਏ। ਹਾਲਾਂਕਿ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਬੱਚੇ ਦੇ ਚਿਹਰੇ ਨੂੰ ਇਮੋਜੀ ਨਾਲ ਢੱਕ ਲਿਆ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਰੀਆ ਨੇ ਕੈਪਸ਼ਨ 'ਚ ਲਿਖਿਆ, "ਰੀਆ ਮਾਸੀ ਠੀਕ ਨਹੀਂ ਹੈ। ਕਿਊਟਨੇਸ ਬਹੁਤ ਜ਼ਿਆਦਾ ਹੈ। ਮੈਂ ਤੁਹਾਨੂੰ ਪਿਆਰ ਕਰਦੀ ਹਾਂ ਸੋਨਮ ਕਪੂਰ ਸਭ ਤੋਂ ਬਹਾਦਰ ਮਾਂ ਅਤੇ ਸਭ ਤੋਂ ਪਿਆਰੇ ਪਿਤਾ ਆਨੰਦ ਆਹੂਜਾ। ਖਾਸ ਕਰਕੇ ਨਵੀਂ ਨਾਨੀ ਸੁਨੀਤਾ ਕਪੂਰ ਨੂੰ ਮੈਨਸ਼ਨ ਕਰ ਰਹੀ ਹਾਂ। ਮੇਰਾ ਭਾਣਜਾ...।''
![PunjabKesari](https://static.jagbani.com/multimedia/17_34_278725112sonam kapoor3-ll.jpg)
ਦੱਸਣਯੋਗ ਹੈ ਕਿ ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ 20 ਅਗਸਤ ਨੂੰ ਆਪਣੇ ਘਰ ਬੇਟੇ ਦਾ ਸਵਾਗਤ ਕੀਤਾ। ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਸ਼ਨੀਵਾਰ ਨੂੰ ਪੁੱਤਰ ਦੇ ਜਨਮ ਦੀ ਖੁਸ਼ਖਬਰੀ ਨੂੰ ਸਾਂਝਾ ਕਰਦੇ ਹੋਏ ਇਕ ਨੋਟ ਸ਼ੇਅਰ ਕੀਤਾ ਸੀ, ਜਿਸ 'ਚ ਲਿਖਿਆ ਸੀ, ''20.08.2022 ਨੂੰ ਅਸੀਂ ਆਪਣੇ ਖੂਬਸੂਰਤ ਪੁੱਤਰ ਦਾ ਨਿੱਘਾ ਸੁਆਗਤ ਕਰਦੇ ਹਾਂ। ਉਨ੍ਹਾਂ ਸਾਰੇ ਡਾਕਟਰਾਂ, ਨਰਸਾਂ, ਦੋਸਤਾਂ ਅਤੇ ਪਰਿਵਾਰ ਦਾ ਧੰਨਵਾਦ, ਜਿਨ੍ਹਾਂ ਨੇ ਇਸ ਸਫ਼ਰ 'ਚ ਸਾਡਾ ਸਾਥ ਦਿੱਤਾ। ਇਹ ਸਿਰਫ਼ ਸ਼ੁਰੂਆਤ ਹੈ ਪਰ ਅਸੀਂ ਜਾਣਦੇ ਹਾਂ ਕਿ ਸਾਡੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਹੈ। - ਸੋਨਮ ਅਤੇ ਆਨੰਦ।"
![PunjabKesari](https://static.jagbani.com/multimedia/17_34_279662307sonam kapoor1-ll.jpg)
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।
ਪੰਜਾਬ ਦੀ ਕੈਟਰੀਨਾ ਕੈਫ਼ ਨਹੀਂ, ਮੈਂ ਸਿਰਫ਼ ਭਾਰਤ ਦੀ ਸ਼ਹਿਨਾਜ਼ ਗਿੱਲ ਬਣਨਾ ਚਾਹੁੰਦੀ ਹਾਂ
NEXT STORY