ਮੁੰਬਈ (ਬਿਊਰੋ) - ਅਲੀ ਫਜ਼ਲ ਅਤੇ ਰਿਚਾ ਚੱਢਾ ਦੁਆਰਾ ਨਿਰਮਿਤ ਫਿਲਮ ‘ਗਰਲਜ਼ ਵਿਲ ਬੀ ਗਰਲਜ਼’ ਦੀ ਸਕਰੀਨਿੰਗ ਮੌਕੇ ਟੀ. ਵੀ. ਅਤੇ ਕਈ ਬਾਲੀਵੁੱਡ ਸਿਤਾਰਿਆਂ ਨੇ ਆਪਣੇ ਗਲੈਮਰ ਦਾ ਤੜਕਾ ਲਾਇਆ। ਇਹ ਫਿਲਮ ਓ.ਟੀ.ਟੀ. ’ਤੇ ਜਾਰੀ ਹੋ ਗਈ ਹੈ।
ਸ਼ੁਚੀ ਤਲਾਟੀ ਦੁਆਰਾ ਲਿਖੀ ਅਤੇ ਨਿਰਦੇਸ਼ਿਤ, ਇਹ ਉੱਤਰੀ ਭਾਰਤ ਦੇ ਇਕ ਛੋਟੇ ਜਿਹੇ ਹਿਮਾਲੀਅਨ ਕਸਬੇ ਵਿਚ ਇਕ ਬੋਰਡਿੰਗ ਸਕੂਲ ਦੀ ਕਹਾਣੀ ਦੇ ਆਲੇ-ਦੁਆਲੇ ਘੁੰਮਦੀ ਹੈ।
ਫਿਲਮ ਵਿਚ ਪ੍ਰੀਤੀ ਪਾਨੀਗ੍ਰਹੀ ਅਤੇ ਕੇਸ਼ਵ ਬਿਨੋਏ ਕਿਰਨ ਨਾਲ ਕਨੀ ਕੁਸਰੂਤੀ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਅਲੀ ਫਜ਼ਲ ਹੁਣ ਅੰਤਰਰਾਸ਼ਟਰੀ ਸਟਾਰ ਬਣ ਗਿਆ ਹੈ।
‘ਮਿਰਜ਼ਾਪੁਰ’ ਦੇ ‘ਗੁੱਡੂ ਭਈਆ’ ਦੀ ਪ੍ਰਸਿੱਧੀ ਦੇਸ਼-ਵਿਦੇਸ਼ ਵਿੱਚ ਪਹੁੰਚ ਚੁੱਕੀ ਹੈ। ਉਸ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਿੰਨਾ ਸ਼ਾਨਦਾਰ ਅਦਾਕਾਰ ਹੈ।
ਰਿਚਾ ਚੱਢਾ ਦੀ ਐਕਟਿੰਗ ’ਤੇ ਕਦੇ ਵੀ ਕਿਸੇ ਨੇ ਸ਼ੱਕ ਨਹੀਂ ਕੀਤਾ। ਉਹ ਇੰਡਸਟਰੀ ਵਿਚ ਇਕ ਵੱਖਰਾ ਸਥਾਨ ਰੱਖਦੀ ਹੈ। ਹੁਣ ਇਨ੍ਹਾਂ ਦੋਵਾਂ ਨੇ ਆਪਣੀ ਪਹਿਲੀ ਫਿਲਮ ਬਣਾਈ ਹੈ।
ਅਦਾਕਾਰਾ ਦਿਵਿਆ ਦੱਤਾ, ਕੋਂਕਣਾ ਸੇਨ ਸ਼ਰਮਾ, ਕ੍ਰਿਤੀ ਖਰਬੰਦਾ, ਅਦਿਤੀ ਰਾਓ ਹੈਦਰੀ, ਦੀਆ ਮਿਰਜ਼ਾ, ਰਸਿਕਾ ਦੁੱਗਲ, ਮੁਕੁਲ ਚੱਢਾ, ਸ਼ਵੇਤਾ ਤ੍ਰਿਪਾਠੀ, ਸ਼ਿਖਾ ਤਲਸਾਨੀਆ, ਗੁਲਸ਼ਨ ਦੇਵਈਆ ਅਤੇ ਕਲੀਰੋਈ ਤਾਜ਼ੀਆ ਨੂੰ ਵੀ ਸਕ੍ਰੀਨਿੰਗ ਦੌਰਾਨ ਦੇਖਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
‘ਸਲਾਰ’ ਨੇ ਡਿਜ਼ਨੀ+ਹੌਟਸਟਾਰ ’ਤੇ 300 ਦਿਨਾਂ ਤੱਕ ਟ੍ਰੈਂਡ ਕਰਕੇ ਬਣਾਇਆ ਰਿਕਾਰਡ!
NEXT STORY