ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਨੀਤੂ ਕਪੂਰ ਅੱਜ ਯਾਨੀ 8 ਜੁਲਾਈ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। 63ਵਾਂ ਜਨਮਦਿਨ ਉਨ੍ਹਾਂ ਲਈ ਖੁਸ਼ੀਆਂ ਵਾਲਾ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਇਸ ਸਾਲ ਆਪਣੇ ਪਤੀ ਤੇ ਪ੍ਰਸਿੱਧ ਅਦਾਕਾਰ ਰਿਸ਼ੀ ਕਪੂਰ ਨੂੰ ਹਮੇਸ਼ਾ ਲਈ ਗੁਆ ਲਿਆ ਹੈ। ਹਾਲਾਂਕਿ, ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨਾਲ ਜਨਮਦਿਨ ਦੀਆਂ ਖੁਸ਼ੀਆਂ ਮਨਾ ਰਿਹਾ ਹੈ। ਉਨ੍ਹਾਂ ਦੀ ਬੇਟੀ ਰਿਧੀਮਾ ਕਪੂਰ ਸਾਹਨੀ ਨੇ ਨੀਤੂ ਕਪੂਰ ਦੇ ਬਰਥਡੇਅ ਸੈਲੀਬ੍ਰੇਸ਼ਨ ਦੀ ਇੱਕ ਤਸਵੀਰ ਲੋਕਾਂ ਨਾਲ ਸਾਂਝੀ ਕੀਤੀ ਹੈ।

ਰਿਧੀਮਾ ਕਪੂਰ ਸਾਹਨੀ ਨੇ ਆਪਣੀ ਮਾਂ ਨੀਤੂ ਕਪੂਰ ਅਤੇ ਭਰਾ ਰਣਬੀਰ ਕਪੂਰ ਨਾਲ ਸੈਲਫੀ ਪੋਸਟ ਕੀਤੀ ਹੈ। ਕੈਮਰੇ ਦੇ ਫਰੇਮ 'ਚ ਤਿੰਨੋਂ ਹੀ ਮੈਂਬਰ ਹੱਸਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਰਿਧੀਮਾ ਨੇ ਕੈਪਸ਼ਨ ਲਿਖਿਆ ਹੈ, 'ਮੇਰੀ ਆਇਰਨ ਲੇਡੀ ਜਨਮਦਿਨ ਮੁਬਾਰਕ ਹੋਵੇ। ਤੁਹਾਨੂੰ ਬਹੁਤ ਸਾਰਾ ਪਿਆਰ ਮਾਂ।'
ਦੱਸ ਦੇਈਏ ਕਿ ਰਿਧੀਮਾ ਕਪੂਰ ਸਾਹਨੀ ਦਿੱਲੀ 'ਚ ਰਹਿੰਦੀ ਹੈ ਪਰ ਪਿਤਾ ਰਿਸ਼ੀ ਕਪੂਰ ਦੇ ਦਿਹਾਂਤ ਤੋਂ ਬਾਅਦ ਉਹ ਮਾਂ ਨਾਲ ਸਮਾਂ ਬਿਤਾ ਰਹੀ ਹੈ। ਰਣਬੀਰ ਕਪੂਰ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਆਲੀਆ ਭੱਟ ਨੂੰ ਡੇਟ ਕਰ ਰਹੇ ਹਨ। ਰਿਸ਼ੀ ਕਪੂਰ ਦੇ ਦਿਹਾਂਤ ਤੋਂ ਬਾਅਦ ਕਪੂਰ ਪਰਿਵਾਰ ਦੇ ਹਰ ਦੁੱਖ 'ਚ ਆਲੀਆ ਸ਼ਾਮਲ ਹੋਈ ਸੀ।
ਹੁਣ ਰੁਪਿੰਦਰ ਹਾਂਡਾ ਪੂਰੀ ਕਰੇਗੀ ਟਿਕਟੌਕ ਸਟਾਰ ਨੂਰ ਦੀ ਇਹ ਇੱਛਾ (ਵੀਡੀਓ
NEXT STORY