ਮੁੰਬਈ : ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਨੇ ਕਦੀ ਵੀ ਆਪਣੇ ਬੇਟੇ ਰਣਬੀਰ ਕਪੂਰ ਦੀ ਜ਼ਿੰਦਗੀ 'ਚ ਦਖਲ ਨਹੀਂ ਦਿੱਤਾ। ਉਹ ਹਮੇਸ਼ਾ ਰਣਬੀਰ ਦੇ ਪ੍ਰੇਮ ਸੰਬੰਧਾਂ ਅਤੇ ਬ੍ਰੇਕਅੱਪ ਦੀਆਂ ਖਬਰਾਂ ਤੋਂ ਦੂਰ ਹੀ ਰਹੇ ਹਨ। ਰਿਸ਼ੀ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਲਗਭਗ ਹਰ ਵਾਰ ਵੱਡੇ ਮੁੱਦਿਆ 'ਤੇ ਆਪਣਾ ਮਤ ਦਿੰਦੇ ਹਨ। ਉਨ੍ਹਾਂ ਨੇ ਕਦੀ ਵੀ ਆਪਣੇ ਬੇਟੇ ਦੇ ਹੋਏ ਬ੍ਰੇਕਅੱੱਪ ਬਾਰੇ ਕੋਈ ਬਿਆਨ ਨਹੀਂ ਦਿੱਤਾ ਸੀ ਪਰ ਇਸ ਵਾਰ ਹੁਣੇ ਜਿਹੇ ਹੋਏ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ।
ਜਾਣਕਾਰੀ ਅਨੁਸਾਰ ਰਿਸ਼ੀ ਕਪੂਰ ਇਸ ਮੁੱਦੇ 'ਤੇ ਇਸ ਲਈ ਵੀ ਚੁੱਪ ਸੀ ਕਿਉਂਕਿ ਰਣਬੀਰ-ਕੈਟਰੀਨਾ ਨੇ ਆਪਣੇ ਬ੍ਰੇਕਅੱਪ ਬਾਰੇ ਕੋਈ ਜਨਤਕ ਪੁਸ਼ਟੀ ਨਹੀਂ ਕੀਤੀ ਸੀ, ਇਸ ਦਾ ਕਾਰਨ ਸੀ ਕਿ ਕੈਟਰੀਨਾ-ਰਣਬੀਰ ਇਸ ਗੱਲ ਨੂੰ ਲਾਈਮ ਲਾਈਟ 'ਚ ਨਹੀਂ ਲੈ ਕੇ ਆਉਣਾ ਚਾਹੁੰਦੇ ਸਨ। ਇਸ ਲਈ ਰਣਬੀਰ ਨੇ ਆਪਣੇ ਮਾਤਾ-ਪਿਤਾ ਨੂੰ ਵੀ ਇਸ 'ਤੇ ਚੁੱਪ ਵੱਟਣ ਨੂੰ ਕਿਹਾ। ਇਸ ਕਾਰਨ ਰਿਸ਼ੀ ਅਤੇ ਨੀਤੂ ਨੇ ਇਸ ਬਾਰੇ ਮੀਡੀਆ ਨੂੰ ਕੁਝ ਨਹੀਂ ਕਿਹਾ।
ਜ਼ਿਕਰਯੋਗ ਹੈ ਕਿ ਹੁਣੇ ਜਿਹੇ ਹੋਏ ਫਿਲਮਫੇਅਰ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਰਿਸ਼ੀ ਕਪੂਰ ਖੁੱਲ ਕੇ ਆਪਣੇ ਬੇਟੇ ਰਣਬੀਰ ਅਤੇ ਕੈਟਰੀਨਾ ਦੇ ਸੰਬੰਧਾਂ ਬਾਰੇ ਬੋਲੇ ਹਨ। ਉਨ੍ਹਾਂ ਕਿਹਾ, ''ਰਣਬੀਰ ਕਾਫੀ ਸਮੇਂ ਤੋਂ ਆਪਣੀ ਸਹਿ-ਅਦਾਕਾਰਾ ਕੈਟਰੀਨਾ ਕੈਫ ਨਾਲ ਸੀਰੀਅਸ ਸੰਬੰਧਾਂ 'ਚ ਰਹੇ ਸਨ। ਸਾਨੂੰ ਰਣਬੀਰ ਦੇ ਕੈਟਰੀਨਾ ਨਾਲ ਸੰਬੰਧਾਂ 'ਤੇ ਕੋਈ ਇਤਰਾਜ਼ ਨਹੀਂ ਸੀ ਪਰ ਇਹ ਫੈਸਲਾ ਰਣਬੀਰ ਨੂੰ ਲੈਣਾ ਹੈ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਪਤਨੀ ਚਾਹੀਦੀ ਹੈ। ਕਿਸ ਨੂੰ ਆਪਣੀ ਪ੍ਰੇਮਿਕਾ ਬਣਾਉਣਾ ਹੈ ਅਤੇ ਕਿਸ ਨਾਲ ਫਿਲਮਾਂ 'ਚ ਕੰਮ ਕਰਨਾ ਹੈ। ਸਾਡੇ ਵਲੋਂ ਉਸ ਨੂੰ ਪੂਰੀ ਛੂਟ ਹੈ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਨਾਲ ਵੀ ਵਿਆਹ ਕਰੇ। ਸਾਨੂੰ ਸਿਰਫ ਇਕ ਨੂੰਹ ਮਿਲ ਜਾਵੇ, ਉਸ 'ਚ ਹੀ ਅਸੀਂ ਖੁਸ਼ ਹਾਂ।''
ਜ਼ਿਕਰਯੋਗ ਹੈ ਕਿ ਇਹ ਤਾਂ ਜਗਜ਼ਾਹਰ ਹੈ ਕਿ ਰਿਸ਼ੀ ਕਪੂਰ ਰਣਬੀਰ ਦੀਆਂ ਕਿਹੜੀਆਂ ਦੋ ਸਹਿ-ਅਦਾਕਾਰਾਂ ਦੀ ਗੱਲ ਕਰ ਰਹੇ ਹਨ। ਅਸਲ 'ਚ ਰਿਸ਼ੀ ਕਪੂਰ ਦਾ ਇਸ਼ਾਰਾ ਰਣਬੀਰ ਦੀਆਂ ਸਾਬਕਾ ਪ੍ਰੇਮਿਆਂ ਦੀਪਿਕਾ ਪਾਦੁਕੋਣ ਅਤੇ ਕੈਟਰੀਨਾ ਕੈਫ ਵੱਲ ਸੀ। ਹੁਣ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਰਣਬੀਰ ਆਪਣੀ ਕਿਸ ਸਾਬਕਾ ਪ੍ਰੇਮਿਕਾ ਨਾਲ ਵਿਆਹ ਕਰਨ ਦੇ ਮੂਡ 'ਚ ਸਨ, ਦੀਪਿਕਾ ਜਾਂ ਕੈਟਰੀਨਾ?
ਦੱਖਣ ਭਾਰਤੀ ਫਿਲਮਾਂ 'ਚ ਵੱਧ ਕੰਮ ਕਰਨਾ ਚਾਹੁੰਦੀ ਹੈ ਹੁਮਾ ਕੁਰੈਸ਼ੀ
NEXT STORY