ਮੁੰਬਈ—ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਦੱਖਣ ਭਾਰਤ ਫਿਲਮਾਂ 'ਚ ਵੱਧ ਕੰਮ ਕਰਨਾ ਚਾਹੁੰਦੀ ਹੈ। ਹੁਮਾ ਕੁਰੈਸ਼ੀ ਇਨ੍ਹਾਂ ਦਿਨਾਂ 'ਚ ਫਿਲਮ 'ਵਾਈਟ' ਚ ਕੰਮ ਕਰ ਰਹੀ ਹੈ। ਇਸ ਫਿਲਮ ਤੋਂ ਹੁਮਾ ਦੱਖਣ ਸਿਨੇਮਾ 'ਚ ਆਪਣੇ ਕੈਰਿਅਰ ਦੀ ਸ਼ੁਰੂਆਤ ਕਰ ਰਹੀ ਹੈ। ਹੁਮਾ ਨੇ ਕਿਹਾ ਕਿ ਉਹ ਦੱਖਣ ਫਿਲਮਾਂ 'ਚ ਵੱਧ ਕੰਮ ਕਰਨਾ ਚਾਹੁੰਦੀ ਹੈ। ਤਾਂਕਿ ਉਨ੍ਹਾਂ ਦੇ ਪ੍ਰਸ਼ੰਸਕਾ ਦੀ ਸੰਖਿਆ ਵੱਧ ਸਕੇ।
ਜਾਣਕਾਰੀ ਅਨੁਸਾਰ ਹੁਮਾ ਨੇ ਕਿਹਾ ਕਿ, ਮੈਂ ਵੱਧ ਤੋਂ ਵੱਧ ਦੱਖਣ ਫਿਲਮਾਂ 'ਚ ਕੰਮ ਕਰਨਾ ਚਾਹੁੰਦੀ ਹਾਂ। ਮੈਨੂੰ ਲੱਗਦਾ ਹੈ ਕਿ ਇਸ ਲਈ ਮੈਂ ਬਹੁਤ ਕਿਸਮਤ ਵਾਲੀ ਹਾਂ। ਮੈਂ ਆਪਣੇ ਪ੍ਰਸ਼ੰਸਕਾ ਦੀ ਸੰਖਿਆ ਵੱਧ ਕਰਨਾ ਚਾਹੁੰਦੀ ਹਾਂ। ਮੈਂ ਖੁਸ਼ ਹਾਂ ਕਿ ਮੈਂ ਆਪਣੇ ਆਪ ਨੂੰ ਬਾਲੀਵੁੱਡ 'ਚ ਸਥਾਪਿਤ ਕਰਨ ਤੋਂ ਬਾਅਦ ਦੱਖਣ ਭਾਰਤ ਦੀਆਂ ਫਿਲਮਾਂ ਕਰ ਰਹੀ ਹਾਂ। ਜਿਆਦਾਤਰ ਅਦਾਕਾਰਾ ਪਹਿਲਾਂ ਦੱਖਣ ਦੀਆਂ ਫਿਲਮਾਂ ਕਰਦੀਆਂ ਹਨ ਅਤੇ ਬਾਅਦ 'ਚ ਹਿੰਦੀ ਫਿਲਮਾਂ 'ਚ ਕੰਮ ਕਰਦੀਆਂ ਹਨ। ਮੈਂ ਦੱਖਣ ਦੀਆਂ ਫਿਲਮਾਂ ਨੂੰ ਜਿਆਦਾ ਪੰਸਦ ਕਰਦੀ ਹਾਂ ਅਤੇ ਕਿਸੇ ਫਿਲਮ ਦੀ ਕਹਾਣੀ ਮੈਨੂੰ ਪੰਸਦ ਹੋਵੇ ਤਾਂ ਇਸ 'ਚ ਮੈਂ ਕੰਮ ਕਰਨਾ ਪੰਸਦ ਕਰਾਂਗੀ।
ਹਰ ਉਮਰ ਦੇ ਲੋਕਾ ਦੀ ਦਿਲ ਦੀ ਧੜਕਣ ਹੈ ਯਸ਼ ਚੋਪੜਾ ਦੀ ਇਹ ਰੋਮਾਂਟਿਕ ਫਿਲਮ
NEXT STORY