ਬੀਜਿੰਗ- ਮੌਜੂਦਾ ਸਮੇਂ ਵਿਚ ਸੁੰਦਰ ਦਿਸਣ ਲਈ ਲੋਕ ਕਈ ਤਰ੍ਹਾਂ ਦੇ ਬਿਊਟੀ ਉਤਪਾਦਾਂ ਦੀ ਵਰਤੋਂ ਕਰਦੇ ਹਨ। ਕੁਝ ਲੋਕ ਕਾਸਮੈਟਿਕ ਸਰਜਰੀ ਵੀ ਕਰਵਾ ਰਹੇ ਹਨ। ਆਮ ਤੌਰ 'ਤੇ ਇਹ ਸਰਜਰੀ ਚੰਗੇ ਨਤੀਜੇ ਦਿੰਦੀ ਹੈ, ਪਰ ਅਜਿਹਾ ਕਰਨਾ ਕਈ ਵਾਰ ਇਹ ਜੋਖਮ ਭਰਿਆ ਹੁੰਦਾ ਹੈ। ਇਸ ਕਾਰਨ ਲੋਕ ਸੁੰਦਰ ਦਿਖਣ ਦੀ ਬਜਾਏ ਬਦਸੂਰਤ ਹੋ ਜਾਂਦੇ ਹਨ ਜਾਂ ਇਸ ਦੇ ਗੰਭੀਰ ਮਾੜੇ ਪ੍ਰਭਾਵ ਵੀ ਦਿਖਾਈ ਦੇਣ ਲੱਗ ਪੈਂਦੇ ਹਨ। ਕੁਝ ਮਾਮਲਿਆਂ ਵਿਚ ਤਾਂ ਮੌਤ ਵੀ ਹੋ ਜਾਂਦੀ ਹੈ।
ਕਰਜ਼ਾ ਲੈ ਕੇ ਸਰਜਰੀ ਲਈ ਕੀਤਾ ਸੀ ਭੁਗਤਾਨ
ਅਜਿਹਾ ਹੀ ਇੱਕ ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਲਈ ਕਾਸਮੈਟਿਕ ਸਰਜਰੀ ਘਾਤਕ ਸਾਬਤ ਹੋਈ। ਦੱਖਣੀ ਚੀਨ ਦੇ ਗੁਆਂਗਸੀ ਸੂਬੇ ਦੇ ਗੁਇਗਾਂਗ ਦੀ ਰਹਿਣ ਵਾਲੀ ਲਿਊ ਨਾਂ ਦੀ ਔਰਤ ਨੇਨਿੰਗ ਦੇ ਇਕ ਕਲੀਨਿਕ 'ਚ ਪਹੁੰਚ ਕੇ ਆਪਣੀਆਂ 6 ਕਾਸਮੈਟਿਕ ਸਰਜਰੀਆਂ ਲਈ 40,000 ਯੂਆਨ (ਕਰੀਬ 4.6 ਲੱਖ ਰੁਪਏ) ਤੋਂ ਜ਼ਿਆਦਾ ਦਾ ਕਰਜ਼ਾ ਲਿਆ।
ਬੈਕ ਟੂ ਬੈਕ ਕਰਾਈਆਂ 5 ਸਰਜਰੀਆਂ
ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਉਸ ਦੀ ਪਹਿਲੀ ਸਰਜਰੀ ਅੱਖ ਦੀ ਪਲਕ ਅਤੇ ਨੱਕ ਦੀ ਸੀ। ਉਸਨੇ ਇਹ ਪ੍ਰਕਿਰਿਆ ਦਸੰਬਰ 2020 ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਕਰਵਾਈ। 5 ਘੰਟੇ ਬਾਅਦ ਉਸ ਨੇ ਆਪਣੇ ਪੱਟਾਂ 'ਤੇ ਲਿਪੋਸਕਸ਼ਨ ਕਰਵਾਇਆ। ਫਿਰ ਅਗਲੀ ਸਵੇਰ ਚਿਹਰੇ ਅਤੇ ਛਾਤੀ ਦੀ ਸਰਜਰੀ ਕਰਵਾਈ। ਇਹ ਪ੍ਰਕਿਰਿਆ ਵੀ ਪੰਜ ਘੰਟੇ ਚੱਲੀ। ਲਿਊ ਨੂੰ ਸਰਜਰੀ ਤੋਂ ਤੁਰੰਤ ਬਾਅਦ ਛੁੱਟੀ ਦੇ ਦਿੱਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ : ਭਿਆਨਕ ਸੜਕ ਹਾਦਸੇ 'ਚ ਭਾਰਤੀ ਮੂਲ ਦੇ 2 ਫੁੱਟਬਾਲ ਖਿਡਾਰੀਆਂ ਦੀ ਮੌਤ
ਅਗਲੇ ਹੀ ਦਿਨ ਕਲੀਨਿਕ ਵਿੱਚ ਮੌਤ
ਸਰਜਰੀ ਤੋਂ ਬਾਅਦ ਉਹ ਦੁਬਾਰਾ ਕਲੀਨਿਕ ਪਹੁੰਚੀ ਜਿੱਥੇ ਉਹ ਬੇਹੋਸ਼ ਹੋ ਗਈ। ਉਸ ਨੂੰ ਐਮਰਜੈਂਸੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਦੂਜੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਫਿਰ ਦੁਪਹਿਰ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਰਿਪੋਰਟ ਮੁਤਾਬਕ ਲਿਪੋਸਕਸ਼ਨ ਪ੍ਰਕਿਰਿਆ ਤੋਂ ਬਾਅਦ ਉਸ ਨੂੰ ਸਾਹ ਲੈਣ 'ਚ ਤਕਲੀਫ ਹੋਣ ਲੱਗੀ। ਇਸ ਤੋਂ ਬਾਅਦ ਹੀ ਉਸ ਦੀ ਮੌਤ ਹੋ ਗਈ। ਉਸਦੇ ਪਰਿਵਾਰ ਵਿੱਚ ਇੱਕ 8 ਸਾਲ ਦੀ ਬੇਟੀ ਅਤੇ ਇੱਕ 4 ਸਾਲ ਦਾ ਬੇਟਾ ਹੈ।
ਪਰਿਵਾਰਕ ਮੈਂਬਰਾਂ ਨੇ ਹਸਪਤਾਲ 'ਤੇ ਕੀਤਾ ਮੁਕੱਦਮਾ
ਘਟਨਾ ਤੋਂ ਬਾਅਦ ਲਿਊ ਦੇ ਪਰਿਵਾਰ ਨੇ ਕਲੀਨਿਕ 'ਤੇ ਮੁਕੱਦਮਾ ਕਰ ਦਿੱਤਾ। ਇਸ ਨੇ 1.18 ਮਿਲੀਅਨ ਯੂਆਨ (1.37 ਕਰੋੜ ਰੁਪਏ) ਦੇ ਮੁਆਵਜ਼ੇ ਦੀ ਮੰਗ ਕੀਤੀ ਅਤੇ ਦੂਜੇ ਪੱਖ ਨੇ ਉਸ ਨੂੰ ਸਿਰਫ 200,000 ਯੂਆਨ ਦੀ ਪੇਸ਼ਕਸ਼ ਕੀਤੀ। ਮਾਮਲੇ ਦੀ ਹੋਰ ਜਾਂਚ ਤੋਂ ਪਤਾ ਲੱਗਾ ਕਿ ਕਲੀਨਿਕ ਕੋਲ ਪ੍ਰਕਿਰਿਆ ਕਰਨ ਲਈ ਸਾਰੇ ਕਾਨੂੰਨੀ ਦਸਤਾਵੇਜ਼ ਸਨ ਅਤੇ ਡਾਕਟਰਾਂ ਕੋਲ ਕਾਨੂੰਨੀ ਲਾਇਸੈਂਸ ਵੀ ਸੀ। ਕਲੀਨਿਕ ਦੇ ਅਧਿਕਾਰੀਆਂ ਨੇ ਜ਼ੋਰ ਦਿੱਤਾ ਕਿ ਸਰਜਰੀ ਨਾਲ ਜੁੜੇ ਜੋਖਮਾਂ ਲਈ ਲਿਊ ਜ਼ਿੰਮੇਵਾਰ ਸੀ। ਜਦੋਂ ਕਿ ਅਦਾਲਤ ਨੇ ਸ਼ੁਰੂ ਵਿੱਚ ਮੌਤ ਲਈ ਕਲੀਨਿਕ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਅਤੇ ਪਰਿਵਾਰ ਵੱਲੋਂ ਮੰਗੇ ਗਏ ਮੁਆਵਜ਼ੇ ਦਾ ਹੁਕਮ ਦਿੱਤਾ। ਕਲੀਨਿਕ ਦੁਆਰਾ ਸਿਰਫ ਅੰਸ਼ਕ ਜ਼ਿੰਮੇਵਾਰੀ ਸਵੀਕਾਰ ਕਰਨ ਤੋਂ ਬਾਅਦ ਇਸਨੂੰ ਬਾਅਦ ਵਿੱਚ ਸਿਰਫ ਅੱਧਾ ਕਰ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕੀ ਫੌਜ ਨੇ ਸੀਰੀਆ 'ਚ ਈਰਾਨ ਸਮਰਥਿਤ ਮਿਲੀਸ਼ੀਆ ਦੇ ਟਿਕਾਣਿਆਂ 'ਤੇ ਕੀਤੇ ਹਮਲੇ
NEXT STORY