ਜਲੰਧਰ (ਪੰਕਜ,ਕੁੰਦਨ)- ਜਲੰਧਰ ਵਿਖੇ 120 ਫੁੱਟ ਰੋਡ ਅਰਬਨ ਕਮਿਊਨਿਟੀ ਹੈਲਥ ਸੈਂਟਰ ਵਿਖੇ ਬੀਮਾਰੀਆਂ ਦਾ ਇਲਾਜ ਕਰਵਾਉਣ ਆਉਣ ਵਾਲੇ ਮਰੀਜ਼ਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਉਕਤ ਹੈਲਥ ਸੈਂਟਰ ਵਿਚ ਬਸਤੀ ਗੁਜ਼ਾਂ ਸਮੇਤ ਹੋਰ ਬਸਤੀ ਇਲਾਕੇ ਦੇ ਲੋਕ ਆਪਣੀਆਂ ਬੀਮਾਰੀਆਂ ਸਬੰਧੀ ਇਲਾਜ ਕਰਵਾਉਣ ਲਈ ਆਉਂਦੇ ਹਨ ਪਰ ਇਸ ਦੇ ਉਲਟ ਇਸ ਸਿਹਤ ਕੇਂਦਰ ਦੇ ਅੰਦਰ ਸਫ਼ਾਈ ਦਾ ਕੋਈ ਪ੍ਰਬੰਧ ਨਹੀਂ ਹੈ। ਸਫ਼ਾਈ ਦਾ ਪ੍ਰਬੰਧ ਨਾ ਹੋਣ ਕਾਰਨ ਇਥੇ ਆਵਾਰਾ ਕੁੱਤੇ ਅਕਸਰ ਹੀ ਆਰਾਮ ਕਰਦੇ ਨਜ਼ਰ ਆਉਂਦੇ ਹਨ।
ਇਸ ਦੇ ਇਲਾਵਾ ਸਮੱਸਿਆਵਾਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਹੈਲਥ ਸੈਂਟਰ ਦੇ ਅੰਦਰ ਅਤੇ ਕੇਂਦਰ ਦੇ ਅੰਦਰ ਲਗਾਈ ਗਈ ਲਿਫ਼ਟ ਕਈ ਮਹੀਨਿਆਂ ਤੋਂ ਬੰਦ ਪਈ ਹੈ ਅਤੇ ਅਜੇ ਤੱਕ ਇਸ ਸਿਹਤ ਕੇਂਦਰ ਦੇ ਬਾਹਰ ਵੀ ਗੰਦਗੀ ਫ਼ੈਲੀ ਹੋਈ ਹੈ, ਜਿਸ ਕਾਰਨ ਆਉਣ ਵਾਲੇ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਲੋਕਾਂ ਵੱਲੋਂ ਜਲੰਧਰ ਸਿਹਤ ਵਿਭਾਗ ਦੇ ਅਧਿਕਾਰੀ ਇਸ ਸਿਹਤ ਕੇਂਦਰ ਦੀਆਂ ਸਮੱਸਿਆਵਾਂ ਨੂੰ ਠੀਕ ਕਰਕੇ ਇਲਾਜ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦੀ ਮੰਗ ਕੀਤੀ ਗਈ।
ਇਹ ਵੀ ਪੜ੍ਹੋ- ਨਿਗਮ ਚੋਣਾਂ ਨੂੰ ਵੇਖਦਿਆਂ ਹੁਣ ਫਿਰ ਹੋਵੇਗਾ ਦਲ-ਬਦਲ, ਕਈ ਆਗੂ ਜਲਦ ਮਾਰਨਗੇ ਪਲਟੀ
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਬੰਦ ਰਹਿਣਗੀਆਂ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਬੰਦ ਰਹਿਣਗੀਆਂ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ
NEXT STORY