ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਤੇਸ਼ ਦੇਸ਼ਮੁੱਖ ਨੇ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਰੇਡ 2’ ਵਿੱਚ ਆਪਣੇ ਦਾਦਾ ਭਾਈ ਦੇ ਕਿਰਦਾਰ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ ਹਨ। ਇਹ ਐਕਸ਼ਨ-ਥ੍ਰਿਲਰ ਫਿਲਮ ਬਾਕਸ ਆਫਿਸ ‘ਤੇ ਧਮਾਕੇਦਾਰ ਹਿੱਟ ਸਾਬਤ ਹੋਈ ਹੈ, ਜਿਸ ਨੇ ਭਾਰਤ ‘ਚ ₹150 ਕਰੋੜ ਅਤੇ ਵਿਸ਼ਵ ਪੱਧਰ ‘ਤੇ ₹200 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ।
ਅਗਲੀਆਂ ਫਿਲਮਾਂ ਨਾਲ ਵਿਅਸਤ ਰਹਿਣਗੇ ਰਿਤੇਸ਼
ਰਿਤੇਸ਼ ਦੇਸ਼ਮੁੱਖ ਦੇ ਫੈਨਜ਼ ਲਈ ਖੁਸ਼ਖਬਰੀ ਇਹ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਕਈ ਵੱਖ-ਵੱਖ ਫਿਲਮਾਂ ਵਿੱਚ ਨਜ਼ਰ ਆਉਣਗੇ:
ਹਾਊਸਫੁਲ 5
ਕਾਮੇਡੀ ਦੀ ਸਭ ਤੋਂ ਚਹੇਤੀ ਫ੍ਰੈਂਚਾਈਜ਼ੀ ‘ਹਾਊਸਫੁਲ’ ਆਪਣੀ 5ਵੀਂ ਕਿਸ਼ਤ ‘ਹਾਊਸਫੁਲ 5’ ਨਾਲ ਵਾਪਸੀ ਕਰ ਰਹੀ ਹੈ। ਤਰੁਣ ਮਨਸੁਖਾਨੀ ਦੇ ਨਿਰਦੇਸ਼ਨ ਹੇਠ ਤਿਆਰ ਹੋ ਰਹੀ ਇਹ ਫਿਲਮ 6 ਜੂਨ 2025 ਨੂੰ ਰਿਲੀਜ਼ ਹੋਵੇਗੀ। ਰਿਤੇਸ਼ ਦੇਸ਼ਮੁੱਖ ਆਪਣੀ ਬੇਮਿਸਾਲ ਕੌਮਿਕ ਟਾਈਮਿੰਗ ਨੂੰ ਇਕ ਵਾਰੀ ਫਿਰ ਸਕ੍ਰੀਨ 'ਤੇ ਲੈ ਕੇ ਆਉਣਗੇ।
ਧਮਾਲ 4
ਅਜੈ ਦੇਵਗਣ ਅਤੇ ਅਰਸ਼ਦ ਵਾਰਸੀ ਨਾਲ ਮਿਲ ਕੇ, ਰਿਤੇਸ਼ ‘ਧਮਾਲ 4’ ਵਿੱਚ ਵੀ ਕਮਾਲ ਕਰਦੇ ਨਜ਼ਰ ਆਉਣਗੇ। ਇਹ ਫਿਲਮ ਹਾਲੇ ਪ੍ਰੀ-ਪ੍ਰੋਡਕਸ਼ਨ ‘ਚ ਹੈ, ਪਰ ਉਮੀਦ ਹੈ ਕਿ ਪਹਿਲੀਆਂ 3 ਫਿਲਮਾਂ ਦੀ ਤਰ੍ਹਾਂ ਇਹ ਵੀ ਲੋਕਾਂ ਨੂੰ ਲਾਟ-ਪਾਟ ਕਰ ਦੇਵੇਗੀ।
ਮਹਾਨ ਰਾਜਾ ‘ਸ਼ਿਵਾਜੀ’ ਬਣਨਗੇ ਰਿਤੇਸ਼
ਰਾਜਾ ਸ਼ਿਵਾਜੀ, ਇੱਕ ਦੋ-ਭਾਸ਼ਾਈ (ਹਿੰਦੀ ਅਤੇ ਮਰਾਠੀ) ਇਤਿਹਾਸਕ ਡ੍ਰਾਮਾ ਹੋਵੇਗੀ, ਜਿਸ ਵਿੱਚ ਰਿਤੇਸ਼ ਦੇਸ਼ਮੁੱਖ ਮਹਾਨ ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਭੂਮਿਕਾ ਨਿਭਾਉਣਗੇ। ਇਸ ਫਿਲਮ ਦਾ ਉਹ ਆਪਣੀ ਪਤਨੀ ਜੇਨੇਲੀਆ ਦੇਸ਼ਮੁੱਖ ਨਾਲ ਮਿਲ ਕੇ ਨਿਰਦੇਸ਼ਨ ਅਤੇ ਨਿਰਮਾਣ ਵੀ ਕਰ ਰਹੇ ਹਨ।
ਮਸਤੀ 4
ਇਕ ਹੋਰ ਕਾਮੇਡੀ ਫ੍ਰੈਂਚਾਈਜ਼ੀ, ‘ਮਸਤੀ’ ਵੀ 2025 ਵਿੱਚ ਆਪਣੀ ਚੌਥੀ ਕਿਸ਼ਤ ਨਾਲ ਆ ਰਹੀ ਹੈ। ਹਾਲਾਂਕਿ ਕਹਾਣੀ ਬਾਰੇ ਵੇਰਵੇ ਨਹੀਂ ਦਿੱਤੇ ਗਏ, ਪਰ ਦਰਸ਼ਕ ਪਹਿਲੀਆਂ ਫਿਲਮਾਂ ਦੀ ਤਰ੍ਹਾਂ ਬੋਲਡ ਹਾਸੇ ਦੀ ਉਮੀਦ ਕਰ ਰਹੇ ਹਨ।
'ਦਿ ਕਪਿਲ ਸ਼ਰਮਾ ਸ਼ੋ' ਦੇ ਫੋਟੋਗ੍ਰਾਫਰ ਦਾ ਦੇਹਾਂਤ
NEXT STORY