ਮੁੰਬਈ- ਟੀ.ਵੀ. ਅਦਾਕਾਰਾ ਹਿਨਾ ਖ਼ਾਨ ਇਸ ਸਮੇਂ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ ਅਤੇ ਇਸ ਦੇ ਨਾਲ-ਨਾਲ ਆਪਣਾ ਕੰਮ ਵੀ ਕਰ ਰਹੀ ਹੈ। ਹਾਲ ਹੀ 'ਚ ਰੋਜ਼ਲਿਨ ਖ਼ਾਨ ਨੇ ਹਿਨਾ ਖ਼ਾਨ ਦੀ ਬਿਮਾਰੀ ਬਾਰੇ ਕੁਝ ਹੈਰਾਨ ਕਰਨ ਵਾਲੀਆਂ ਗੱਲਾਂ ਕਹੀਆਂ ਸਨ, ਜਿਸ ਕਾਰਨ ਉਹ ਖ਼ਬਰਾਂ 'ਚ ਆਈ ਸੀ। ਰੋਜ਼ਲਿਨ ਨੇ ਹਿਨਾ ਖਾਨ 'ਤੇ ਕੈਂਸਰ ਬਾਰੇ ਗਲਤ ਜਾਣਕਾਰੀ ਦੇਣ ਦਾ ਦੋਸ਼ ਲਗਾਇਆ ਸੀ ਅਤੇ ਕਿਹਾ ਸੀ ਕਿ ਉਸ ਦਾ ਕੈਂਸਰ ਸਿਰਫ਼ ਇੱਕ ਦਿਖਾਵਾ ਸੀ। ਹਿਨਾ ਖਾਨ ਦੇ ਕੈਂਸਰ 'ਤੇ ਸਵਾਲ ਚੁੱਕਣ ਵਾਲੀ ਰੋਜ਼ਲਿਨ ਖਾਨ ਨੇ ਹੁਣ ਖੁਲਾਸਾ ਕੀਤਾ ਹੈ ਕਿ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ- ਮਸ਼ਹੂਰ Influencer ਦਾ ਅਸ਼ਲੀਲ ਵੀਡੀਓ ਵਾਇਰਲ, ਰੋ ਰਹੀ ਹੈ ਖੂਨ ਦੇ ਹੰਝੂ
ਹਿਨਾ ਖਾਨ ਦੇ ਕੈਂਸਰ ਨੂੰ ਕਿਹਾ ਸੀ ਝੂਠ
ਅਦਾਕਾਰਾ ਰੋਜ਼ਲਿਨ ਖਾਨ, ਜੋ ਖੁਦ ਸਟੇਜ 4 ਦੇ ਕੈਂਸਰ ਤੋਂ ਠੀਕ ਹੋ ਚੁੱਕੀ ਹੈ, ਨੇ ਹਾਲ ਹੀ 'ਚ ਦਿੱਤੇ ਇੱਕ ਇੰਟਰਵਿਊ 'ਚ ਹਿਨਾ ਖਾਨ ਦੇ ਕੈਂਸਰ ਬਾਰੇ ਗੱਲ ਕੀਤੀ। ਇਸ ਦੌਰਾਨ, ਉਸ ਨੇ ਕਿਹਾ ਸੀ ਕਿ ਹਿਨਾ ਖਾਨ ਨੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ, ਜਿਨ੍ਹਾਂ 'ਚ ਉਸ ਦਾ ਡਾਕਟਰ ਵੀ ਸ਼ਾਮਲ ਹੈ, ਵੱਡੀ ਮਾਤਰਾ 'ਚ ਪੈਸੇ ਦਿੱਤੇ ਹਨ। ਹਿਨਾ ਦੀ ਹਾਲਤ ਓਨੀ ਗੰਭੀਰ ਨਹੀਂ ਹੈ ਜਿੰਨੀ ਉਹ ਦੱਸ ਰਹੀ ਹੈ। ਇਸ ਤੋਂ ਇਲਾਵਾ, ਉਸ ਨੇ ਹਿਨਾ ਖਾਨ ਨੂੰ ਕੈਂਸਰ ਬਾਰੇ ਬਹੁਤ ਕੁਝ ਕਿਹਾ ਸੀ।
ਰੋਜ਼ਲਿਨ ਨੂੰ ਮਿਲ ਰਹੀਆਂ ਹਨ ਧਮਕੀਆਂ
ਇਕ ਰਿਪੋਰਟ ਦੇ ਅਨੁਸਾਰ, ਹੁਣ ਰੋਜ਼ਲਿਨ ਖਾਨ ਨੇ ਖੁਲਾਸਾ ਕੀਤਾ ਹੈ ਕਿ ਹਿਨਾ ਖਾਨ ਦੇ ਖਿਲਾਫ ਬੋਲਣ ਤੋਂ ਬਾਅਦ, ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਰੋਜ਼ਲਿਨ ਕਹਿੰਦੀ ਹੈ, 'ਇਹ ਬਹੁਤ ਦੁਖਦਾਈ ਹੈ ਕਿ ਜਨਤਕ ਹਿੱਤ 'ਚ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ 'ਚ ਮੈਨੂੰ ਅਣਗਿਣਤ ਧਮਕੀ ਭਰੇ ਫੋਨ ਆ ਰਹੇ ਹਨ ਜੋ ਕਿ ਬਹੁਤ ਦੁਖਦਾਈ ਹੈ।'
ਇਹ ਵੀ ਪੜ੍ਹੋ- ਪੰਜਾਬੀ ਅਦਾਕਾਰਾ ਨੇ ਮਰਹੂਮ ਦੀਪ ਸਿੱਧੂ ਦੇ ਨਾਂਅ ਦਾ ਬਣਵਾਇਆ ਟੈਟੂ, ਪਾਈ ਭਾਵੁਕ ਪੋਸਟ
ਧਮਕੀ ਭਰੇ ਆ ਰਹੇ ਹਨ ਫੋਨ
ਇਸ ਦੌਰਾਨ ਅਦਾਕਾਰਾ ਰੋਜ਼ਲਿਨ ਨੇ ਇਹ ਵੀ ਦੱਸਿਆ ਕਿ ਲੋਕ ਉਸ ਨੂੰ ਧਮਕੀ ਭਰੇ ਫੋਨ ਕਰ ਰਹੇ ਹਨ ਅਤੇ ਉਸ ਨੂੰ ਮੌਤ ਅਤੇ ਬਲਾਤਕਾਰ ਵਰਗੀਆਂ ਧਮਕੀਆਂ ਦੇ ਰਹੇ ਹਨ। ਅਦਾਕਾਰਾ ਨੇ ਕਿਹਾ, 'ਮੈਨੂੰ ਅਜਿਹੇ ਫੋਨ ਆ ਰਹੇ ਹਨ ਜਿਨ੍ਹਾਂ 'ਚ ਲੋਕ ਮੈਨੂੰ ਧਮਕੀ ਦੇ ਰਹੇ ਹਨ ਕਿ ਜੇਕਰ ਮੈਂ ਆਪਣੀ ਆਵਾਜ਼ ਚੁੱਕਣਾ ਬੰਦ ਨਾ ਕੀਤਾ ਤਾਂ ਉਹ ਮੈਨੂੰ ਜਾਨੋਂ ਮਾਰ ਦੇਣਗੇ।' ਮੈਨੂੰ ਗੰਦੇ ਨਾਵਾਂ ਨਾਲ ਬੁਲਾਉਣ ਤੋਂ ਲੈ ਕੇ ਬਲਾਤਕਾਰ ਦੀਆਂ ਧਮਕੀਆਂ ਦੇਣ ਅਤੇ ਇਹ ਕਹਿਣ ਤੱਕ ਕਿ ਉਹ ਮੇਰੇ 'ਤੇ ਤੇਜ਼ਾਬ ਸੁੱਟ ਕੇ ਸਭ ਕੁਝ ਬਰਬਾਦ ਕਰ ਦੇਣਗੇ, ਮੈਂ ਇਹ ਸਭ ਸੁਣਿਆ ਹੈ। ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬੀ ਅਦਾਕਾਰਾ ਨੇ ਮਰਹੂਮ ਦੀਪ ਸਿੱਧੂ ਦੇ ਨਾਂਅ ਦਾ ਬਣਵਾਇਆ ਟੈਟੂ, ਪਾਈ ਭਾਵੁਕ ਪੋਸਟ
NEXT STORY