ਮੁੰਬਈ (ਬਿਊਰੋ)– ਦਿੱਗਜ ਨਿਰਮਾਤਾ-ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਆਪਣੀ ਆਉਣ ਵਾਲੀ ਫ਼ਿਲਮ ‘ਆਰ. ਆਰ. ਆਰ.’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਇਸ ਫ਼ਿਲਮ ’ਚ ਸਾਊਥ ਸਿਨੇਮਾ ਦੇ ਦਿੱਗਜ ਅਦਾਕਾਰ ਰਾਮਚਰਨ ਤੇਜਾ ਤੇ ਐੱਨ. ਟੀ. ਆਰ. ਜੂਨੀਅਰ ਨਾਲ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਤੇ ਅਦਾਕਾਰਾ ਆਲੀਆ ਭੱਟ ਮੁੱਖ ਭੂਮਿਕਾ ’ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ‘ਆਰ. ਆਰ. ਆਰ.’ ਲੰਮੇ ਸਮੇਂ ਤੋਂ ਸੁਰਖ਼ੀਆਂ ’ਚ ਹਨ ਪਰ ਹੁਣ ਇਸ ਫ਼ਿਲਮ ਦੀ ਰਿਲੀਜ਼ ਡੇਟ ਨੂੰ ਟਾਲ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : 6 ਮਹੀਨੇ ਪਹਿਲਾਂ ਸੋਨੂੰ ਸੂਦ ਦੀ ਮਾਤਾ ਦੇ ਨਾਂ ’ਤੇ ਰੱਖਿਆ ਸੀ ਸੜਕ ਦਾ ਨਾਂ, ਅੱਜ ਨਿਰਮਾਣ ਕਾਰਜ ਹੋਇਆ ਸ਼ੁਰੂ
ਫ਼ਿਲਮ ‘ਆਰ. ਆਰ. ਆਰ.’ ਦੀ ਰਿਲੀਜ਼ ਡੇਟ ਨੂੰ ਵਾਰ-ਵਾਰ ਟਾਲਿਆ ਜਾ ਰਿਹਾ ਹੈ। ਹੁਣ ਸਭ ਤੋਂ ਹਾਲੀਆ ਰਿਲੀਜ਼ ਦੀ ਤਾਰੀਖ਼ 13 ਅਕਤੂਬਰ ਨੂੰ ਰੱਦ ਕਰ ਦਿੱਤੀ ਗਈ ਹੈ। ਕੋਰੋਨਾ ਮਹਾਮਾਰੀ ਦੇ ਚਲਦਿਆਂ ਫ਼ਿਲਮ ਦੇ ਮੇਕਰਜ਼ ਨੇ ਇਹ ਫ਼ੈਸਲਾ ਕੀਤਾ ਹੈ। ਇਕ ਅੰਗਰੇਜ਼ੀ ਵੈੱਬਸਾਈਟ ਦੀ ਖ਼ਬਰ ਅਨੁਸਾਰ ਫ਼ਿਲਮ ‘ਆਰ. ਆਰ. ਆਰ. ਦੇ ਇਕ ਅਦਾਕਾਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਅਦਾਕਾਰ ਨੇ ਕਿਹਾ, ‘ਇਹ ਸਿਰਫ਼ ਕੋਵਿਡ ਮਾਮਲਿਆਂ ’ਚ ਵਾਧਾ ਨਹੀਂ, ਸਗੋਂ ਹਾਦਸਿਆਂ ਦੀ ਗਿਣਤੀ ’ਚ ਵੀ ਵਾਧਾ ਹੋਇਆ ਹੈ। ਫ਼ਿਲਮ ਦੇ ਪ੍ਰਮੁੱਖ ਅਦਾਕਾਰ ਐੱਨ. ਟੀ. ਆਰ. ਜੂਨੀਅਰ ਕੋਵਿਡ 19 ਦਾ ਸ਼ਿਕਾਰ ਹੋ ਗਏ ਸਨ।
ਅਦਾਕਾਰ ਨੇ ਅੱਗੇ ਕਿਹਾ, ‘ਐੱਨ. ਟੀ. ਆਰ. ਜੂਨੀਅਰ ਤੋਂ ਪਹਿਲਾਂ ਰਾਮਚਰਨ ਵੀ ਪਾਜ਼ੇਟਿਵ ਹੋਏ ਸਨ। ਆਲੀਆ ਨੇ ਅਜੇ ਤਕ ਰਾਜਾਮੌਲੀ ਨਾਲ ਸ਼ੂਟਿੰਗ ਸ਼ੁਰੂ ਨਹੀਂ ਕੀਤੀ ਹੈ। ਉਨ੍ਹਾਂ ਦੀ ਵੀ ਕੋਵਿਡ ਜਾਂਚ ਪਾਜ਼ੇਟਿਵ ਆਈ ਹੈ। ਮੈਂ ਡਰਿਆ ਹੋਇਆ ਸੀ। ਅਜੇ ਕਾਫੀ ਸ਼ੂਟਿੰਗ ਬਾਕੀ ਹੈ। ਭਾਵੇਂ ਹੀ ਅਕਤੂਬਰ ਤਕ ਕੋਵਿਡ ਸੰਕਟ ’ਚ ਸੁਧਾਰ ਹੋਵੇ ਪਰ ਰਾਜਾ ਸਰ ਫ਼ਿਲਮ ਨੂੰ ਸਮੇਂ ’ਤੇ ਰਿਲੀਜ਼ ਨਹੀਂ ਕਰ ਸਕਦੇ ਹਨ।’
ਇਹ ਖ਼ਬਰ ਵੀ ਪੜ੍ਹੋ : ਲੱਖਾ ਸਿਧਾਣਾ ਵਲੋਂ ਸ਼ੁਰੂ ਕੀਤੀ ਮੁਹਿੰਮ ’ਚ ਪਹੁੰਚੇ ਕਨਵਰ ਗਰੇਵਾਲ ਤੇ ਹਰਫ ਚੀਮਾ
ਮੂਲ ਰੂਪ ਨਾਲ ਤੇਲਗੂ ’ਚ ਬਣ ਰਹੀ ਫ਼ਿਲਮ ‘ਆਰ. ਆਰ. ਆਰ.’ ਹਿੰਦੀ ਸਿਨੇਮਾ 10 ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ। ਇਹ ਭਾਰਤੀ ਆਜ਼ਾਦੀ ਘੁਲਾਟੀਏ ਦੇ ਦੋ ਅਜਿਹੇ ਗੁਮਨਾਮ ਯੌਧਿਆਂ ਦੀ ਕਹਾਣੀ ਹੈ, ਜਿਨ੍ਹਾਂ ਨੇ ਪਹਿਲਾਂ ਨਵਾਬ ਤੇ ਫਿਰ ਬ੍ਰਿਟਿਸ਼ ਹਕੂਮਤ ਖ਼ਿਲਾਫ਼ ਜੰਗ ਛੇੜੀ ਸੀ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
6 ਮਹੀਨੇ ਪਹਿਲਾਂ ਸੋਨੂੰ ਸੂਦ ਦੀ ਮਾਤਾ ਦੇ ਨਾਂ ’ਤੇ ਰੱਖਿਆ ਸੀ ਸੜਕ ਦਾ ਨਾਂ, ਅੱਜ ਨਿਰਮਾਣ ਕਾਰਜ ਹੋਇਆ ਸ਼ੁਰੂ
NEXT STORY