ਮੁੰਬਈ- ਮਸ਼ਹੂਰ ਟੀਵੀ ਜੋੜਾ ਰੁਬੀਨਾ ਦਿਲਾਇਕ ਅਤੇ ਅਭਿਨਵ ਸ਼ੁਕਲਾ ਹਾਲ ਹੀ 'ਚ ਜੁੜਵਾਂ ਧੀਆਂ ਦੇ ਮਾਤਾ-ਪਿਤਾ ਬਣੇ ਹਨ। ਇਸ ਜੋੜੇ ਨੇ ਆਪਣੇ ਜੀਵਨ 'ਚ ਇੱਕ ਨਹੀਂ ਬਲਕਿ ਦੋ ਲਕਸ਼ਮੀਆਂ ਦਾ ਸਵਾਗਤ ਕੀਤਾ, ਜਿਨ੍ਹਾਂ ਦੇ ਨਾਮ ਜੀਵਾ ਅਤੇ ਈਧਾ ਹਨ। ਹੁਣ ਜੋੜੇ ਦੀਆਂ ਧੀਆਂ ਲਗਭਗ 11 ਮਹੀਨਿਆਂ ਦੀਆਂ ਹਨ। ਅਜਿਹੇ 'ਚ ਜੀਵਾ ਅਤੇ ਈਧਾ ਦਾ ਮੁੰਡਨ ਸਮਾਰੋਹ ਹੋਇਆ ਜਿਸ 'ਚ ਪੂਰੇ ਦਿਲਾਇਕ ਅਤੇ ਸ਼ੁਕਲਾ ਪਰਿਵਾਰ ਨੇ ਸ਼ਿਰਕਤ ਕੀਤੀ। ਇਸ ਦੌਰਾਨ ਰੁਬੀਨਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਇਸ ਸਮੇਂ ਸੁਰਖੀਆਂ 'ਚ ਹਨ।

ਪਹਿਲੀ ਤਸਵੀਰ 'ਚ ਰੁਬੀਨਾ ਆਪਣੇ ਪਤੀ ਦੀ ਗੋਦੀ 'ਚ ਬੈਠੀ ਆਪਣੀ ਧੀ ਨੂੰ ਪਿਆਰ ਨਾਲ ਦੇਖ ਰਹੀ ਹੈ।

ਇੱਕ ਤਸਵੀਰ ਵਿੱਚ, ਜੋੜਾ ਆਪਣੀਆਂ ਧੀਆਂ ਅਤੇ ਮਾਤਾ-ਪਿਤਾ ਨਾਲ ਪੋਜ਼ ਦੇ ਰਿਹਾ ਹੈ। ਕੁਝ ਤਸਵੀਰਾਂ 'ਚ ਈਧਾ ਅਤੇ ਜੀਵਾ ਆਪਣੇ ਨਾਨਾ-ਨਾਨੀ ਨਾਲ ਦਿਖਾਈ ਦੇ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਪੂਰਾ ਪਰਿਵਾਰ ਰਵਾਇਤੀ ਲੁੱਕ 'ਚ ਨਜ਼ਰ ਆ ਰਿਹਾ ਹੈ। ਸੂਟ 'ਚ ਰੁਬੀਨਾ ਕਾਫੀ ਖੂਬਸੂਰਤ ਲੱਗ ਰਹੀ ਹੈ।

ਉਸ ਨੇ ਘੱਟੋ-ਘੱਟ ਮੇਕਅੱਪ ਅਤੇ ਸ਼ੇਡਜ਼ ਨਾਲ ਲੁੱਕ ਨੂੰ ਪੂਰਾ ਕੀਤਾ ਹੈ।ਅਭਿਨਵ ਕੁਰਤਾ ਸਟਾਈਲ ਦੀ ਕਮੀਜ਼ ਅਤੇ ਪਜਾਮੇ 'ਚ ਖੂਬਸੂਰਤ ਲੱਗ ਰਹੇ ਹਨ ਇਸ ਤੋਂ ਇਲਾਵਾ ਜੀਵਾ ਅਤੇ ਈਧਾ ਵੀ ਟ੍ਰੈਡੀਸ਼ਨਲ ਲੁੱਕ 'ਚ ਕਾਫੀ ਖੂਬਸੂਰਤ ਲੱਗ ਰਹੇ ਹਨ।

ਰੁਬੀਨਾ ਨੇ ਨਵਰਾਤਰੀ ਵਾਲੇ ਦਿਨ ਆਪਣੀਆਂ ਧੀਆਂ ਦਾ ਚਿਹਰਾ ਦੁਨੀਆ ਨੂੰ ਦਿਖਾਇਆ ਸੀ। ਰਾਹੁਲ ਵੈਦਿਆ, ਸ਼ਵੇਤਾ ਤਿਵਾਰੀ, ਦਿਸ਼ਾ ਪਰਮਾਰ, ਸੁਗੰਧਾ ਮਿਸ਼ਰਾ ਅਤੇ ਕੁਸ਼ਾਲ ਟੰਡਨ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਦੀ ਪੋਸਟ 'ਤੇ ਪਿਆਰ ਜਤਾਇਆ ਸੀ।ਰੁਬੀਨਾ ਨੇ 21 ਜੂਨ 2018 ਨੂੰ ਅਭਿਨਵ ਸ਼ੁਕਲਾ ਨਾਲ ਵਿਆਹ ਕੀਤਾ ਸੀ।

ਵਿਆਹ ਦੇ 5 ਸਾਲ ਬਾਅਦ ਇਹ ਜੋੜਾ ਮਾਤਾ-ਪਿਤਾ ਬਣ ਗਿਆ।


ਮਸ਼ਹੂਰ TikTok ਸਟਾਰ ਦਾ 25 ਸਾਲ ਦੀ ਉਮਰ 'ਚ ਦਿਹਾਂਤ
NEXT STORY