ਮੁੰਬਈ (ਏਜੰਸੀ) - ਟੈਲੀਵਿਜ਼ਨ ਸਟਾਰ ਰੂਬੀਨਾ ਦਿਲਾਇਕ ਨੇ ਆਪਣੀ ਮਾਂ ਦੇ ਜਨਮਦਿਨ ਮੌਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਰੂਬੀਨਾ ਨੇ ਆਪਣੀ ਮਾਂ ਨੂੰ ਪਰਿਵਾਰ ਦੀ ਰੀੜ੍ਹ ਦੀ ਹੱਡੀ ("backbone") ਦੱਸਿਆ ਹੈ। ਉਸਨੇ ਵੀਡੀਓ ਨਾਲ ਕੈਪਸ਼ਨ ਵਿਚ ਲਿਖਿਆ: "Happy birthday to our backbone।" ਵੀਡੀਓ ਵਿੱਚ ਰੁਬੀਨਾ ਦੀ ਮਾਂ ਆਪਣੀਆਂ ਜੁੜਵਾ ਦੋਹਤੀਆਂ ਨਾਲ ਨਜ਼ਰ ਆ ਰਹੀ ਹੈ।
ਰੁਬੀਨਾ ਅਤੇ ਉਸਦੇ ਪਤੀ ਅਭਿਨਵ ਸ਼ੁਕਲਾ ਨੇ 2023 ਵਿੱਚ ਜੁੜਵਾ ਧੀਆਂ ਦਾ ਸਵਾਗਤ ਕੀਤਾ ਸੀ। ਜੋੜੇ ਨੇ ਆਪਣੀਆਂ ਬੱਚੀਆਂ ਨੂੰ ਸ਼ਿਮਲਾ ਵਿੱਚ ਰੁਬੀਨਾ ਦੇ ਮਾਤਾ-ਪਿਤਾ ਦੀ ਦੇਖਭਾਲ ਹੇਠ ਰੱਖਣ ਦਾ ਫੈਸਲਾ ਕੀਤਾ ਹੈ, ਤਾਂ ਜੋ ਉਹ ਸ਼ਹਿਰ ਦੇ ਪ੍ਰਦੂਸ਼ਣ ਤੇ ਭੀੜਭਾੜ ਤੋਂ ਦੂਰ ਇੱਕ ਸਾਫ਼, ਸਿਹਤਮੰਦ ਅਤੇ ਕੁਦਰਤੀ ਵਾਤਾਵਰਣ ਵਿੱਚ ਵੱਡੀਆਂ ਹੋਣ। ਰੁਬੀਨਾ ਅਤੇ ਅਭਿਨਵ ਨੇ 2018 ਵਿੱਚ ਵਿਆਹ ਕੀਤਾ ਸੀ ਅਤੇ ਦੋਵੇਂ ਅਕਸਰ ਕੰਮ ਲਈ ਮੁੰਬਈ ਆਉਂਦੇ ਰਹਿੰਦੇ ਹਨ। ਇਹ ਜੋੜਾ ਇਸ ਵੇਲੇ ਰੀਐਲਿਟੀ ਸ਼ੋਅ “ਪਤੀ ਪਤਨੀ ਔਰ ਪੰਗਾ” ਦਾ ਹਿੱਸਾ ਹੈ।
'ਮਸਤੀ 4' ਦਾ ਰੰਗੀਨ ਪੋਸਟਰ ਰਿਲੀਜ਼
NEXT STORY