ਚੰਡੀਗੜ੍ਹ (ਬਿਊਰੋ)– ਅੱਜ ਦੁਨੀਆ ਭਰ ’ਚ ਦੀਪ ਸਿੱਧੂ ਦੀ ਆਖਰੀ ਫ਼ਿਲਮ ‘ਸਾਡੇ ਆਲੇ’ ਰਿਲੀਜ਼ ਹੋ ਗਈ ਹੈ। ‘ਸਾਡੇ ਆਲੇ’ ਦੀਪ ਸਿੱਧੂ ਦੇ ਦਿਲ ਦੇ ਬੇਹੱਦ ਕਰੀਬ ਸੀ। ਉਹ ਇਸ ਫ਼ਿਲਮ ਦਾ ਕਈ ਵਾਰ ਜ਼ਿਕਰ ਕਰ ਚੁੱਕੇ ਹਨ। ‘ਸਾਡੇ ਆਲੇ’ ਉਹ ਫ਼ਿਲਮ ਹੈ, ਜਿਸ ਦੀ ਚਰਚਾ ਅੰਤਰਰਾਸ਼ਟਰੀ ਪੱਧਰ ’ਤੇ ਮਸ਼ਹੂਰ ਕਾਨਸ ਫ਼ਿਲਮ ਫੈਸਟੀਵਲ ’ਚ ਵੀ ਹੋਈ ਹੈ।
‘ਸਾਡੇ ਆਲੇ’ ਫ਼ਿਲਮ ਪੰਜਾਬ ਦੀ ਕਹਾਣੀ ਹੈ। ਇਕ ਪੰਜਾਬੀ ਕਿਵੇਂ ਆਪਣੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਨਾਲ ਨਜਿੱਠਦਾ ਹੈ ਤੇ ਸਮਾਜ ਦੀਆਂ ਬੁਰਾਈਆਂ ਦਾ ਸਾਹਮਣੇ ਕਰਦਾ ਹੈ, ਇਸੇ ਨੂੰ ਫ਼ਿਲਮ ’ਚ ਦਿਖਾਇਆ ਗਿਆ ਹੈ। ਫ਼ਿਲਮ ’ਚ ਦੀਪ ਸਿੱਧੂ ਕਬੱਡੀ ਖੇਡਦੇ ਨਜ਼ਰ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਹਿੰਦੀ ਨੂੰ ਰਾਸ਼ਟਰ ਭਾਸ਼ਾ ਕਹਿਣ ’ਤੇ ਵਿਵਾਦਾਂ ’ਚ ਘਿਰੇ ਅਜੇ ਦੇਵਗਨ, ਜਾਣੋ ਕੀ ਹੈ ਪੂਰਾ ਮਾਮਲਾ
ਦੀਪ ਸਿੱਧੂ ਤੋਂ ਇਲਾਵਾ ਫ਼ਿਲਮ ’ਚ ਸੁਖਦੀਪ ਸੁੱਖ, ਗੁੱਗੂ ਗਿੱਲ, ਅੰਮ੍ਰਿਤ ਔਲਖ, ਮਹਾਬੀਰ ਭੁੱਲਰ, ਹਰਵਿੰਦਰ ਕੌਰ ਬਬਲੀ, ਅਮਰਿੰਦਰ ਬਿਲਿੰਗ ਤੇ ਸੋਨਪ੍ਰੀਤ ਜਵੰਦਾ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਨੂੰ ਜਤਿੰਦਰ ਮੌਹਰ ਨੇ ਡਾਇਰੈਕਟ ਕੀਤਾ ਹੈ।
ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਜਤਿੰਦਰ ਮੌਹਰ ਤੇ ਦਲਜੀਤ ਅਮੀ ਨੇ ਲਿਖੇ ਹਨ। ਫ਼ਿਲਮ ਟਰੇਲਰ ਰਿਲੀਜ਼ ਤੋਂ ਬਾਅਦ ਤੋਂ ਹੀ ਚਰਚਾ ’ਚ ਹੈ। ਇਸ ਦੇ ਗੀਤਾਂ ਨੂੰ ਵੀ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਦੀਪ ਸਿੱਧੂ ਭਾਵੇਂ ਅੱਜ ਇਸ ਦੁਨੀਆ ’ਚ ਨਹੀਂ ਹਨ ਪਰ ਉਨ੍ਹਾਂ ਦੀ ਫ਼ਿਲਮ ਨੇ ਲੋਕਾਂ ਦੀਆਂ ਯਾਦਾਂ ਇਕ ਵਾਰ ਮੁੜ ਤਾਜ਼ਾ ਕਰ ਦਿੱਤੀਆਂ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਾਚਿਸ ਦੀ ਡੱਬੀ ਜਿੰਨਾ ਬੈਗ ਚੁੱਕੀ ਟਾਈਗਰ ਸ਼ਰਾਫ ਦੀ ਫ਼ਿਲਮ ਦੀ ਸਕ੍ਰੀਨਿੰਗ ’ਤੇ ਪਹੁੰਚੀ ਦਿਸ਼ਾ ਪਾਟਨੀ (ਵੀਡੀਓ)
NEXT STORY