ਮੁੰਬਈ (ਬਿਊਰੋ)– ਬਾਲੀਵੁੱਡ ’ਚ ਇਕ ਤੋਂ ਵੱਧ ਕੇ ਇਕ ਕਿਰਦਾਰ ਨਿਭਾਉਣ ਤੋਂ ਬਾਅਦ ਹੁਣ ਸੈਫ ਅਲੀ ਖ਼ਾਨ ਨੇ ਦੱਖਣ ਵੱਲ ਰੁਖ਼ ਕਰ ਲਿਆ ਹੈ। ਉਹ ਤੇਲਗੂ ਫ਼ਿਲਮ ਰਾਹੀਂ ਸਾਊਥ ਇੰਡਸਟਰੀ ’ਚ ਡੈਬਿਊ ਕਰਨ ਜਾ ਰਹੇ ਹਨ। ਉਹ ਜੂਨੀਅਰ ਐੱਨ. ਟੀ. ਆਰ. ਨਾਲ ‘NTR 30’ ’ਚ ਨਜ਼ਰ ਆਉਣਗੇ ਤੇ ਇਸ ਫ਼ਿਲਮ ਦੀ ਸ਼ੂਟਿੰਗ ਲਈ ਸੈੱਟ ’ਤੇ ਵੀ ਪਹੁੰਚ ਗਏ ਹਨ, ਜਿਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਫ਼ਿਲਮ ’ਚ ਜਾਨ੍ਹਵੀ ਕਪੂਰ ਵੀ ਹੈ।
ਇਹ ਖ਼ਬਰ ਵੀ ਪੜ੍ਹੋ : ਕੋਚੇਲਾ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਹਾਸਲ ਕੀਤਾ ਇਕ ਹੋਰ ਵੱਡਾ ਮੁਕਾਮ, ਅਜਿਹਾ ਕਰਨ ਵਾਲੇ ਬਣੇ ਦੂਜੇ ਭਾਰਤੀ
ਕੋਰਾਤਾਲਾ ਸਿਵਾ ਇਸ ਆਉਣ ਵਾਲੇ ਪ੍ਰਾਜੈਕਟ ਨੂੰ ਡਾਇਰੈਕਟ ਕਰ ਰਹੇ ਹਨ। ਮੰਗਲਵਾਰ ਨੂੰ ਸੈਫ ਅਲੀ ਖ਼ਾਨ ਵੀ ਸੈੱਟ ’ਤੇ ਪਹੁੰਚੇ ਤੇ ਫ਼ਿਲਮ ਦੀ ਕਾਸਟ ’ਚ ਸ਼ਾਮਲ ਹੋਏ। ਫ਼ਿਲਮ ’ਚ ਉਹ ਵਿਲੇਨ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ।
ਸੈਫ ਅਲੀ ਖ਼ਾਨ ਤੋਂ ਇਲਾਵਾ ਇਹ ਜਾਨ੍ਹਵੀ ਕਪੂਰ ਦੀ ਤੇਲਗੂ ਡੈਬਿਊ ਫ਼ਿਲਮ ਵੀ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਦੀ ਤਾਰੀਖ਼ ਵੀ ਤੈਅ ਕੀਤੀ ਗਈ ਹੈ, ਜੋ 5 ਅਪ੍ਰੈਲ, 2024 ਹੈ।
ਇਸ ਪ੍ਰਾਜੈਕਟ ਨੂੰ ਅਧਿਕਾਰਤ ਤੌਰ ’ਤੇ ਕੁਝ ਹਫ਼ਤੇ ਪਹਿਲਾਂ ਲਾਂਚ ਕੀਤਾ ਗਿਆ ਸੀ। ਇਸ ਦੌਰਾਨ ‘ਕੇ. ਜੀ. ਐੱਫ.’ ਦੇ ਨਿਰਦੇਸ਼ਕ ਪ੍ਰਸ਼ਾਂਤ ਨੀਲ ਦੇ ਨਾਲ ਐੱਸ. ਐੱਸ. ਰਾਜਾਮੌਲੀ ਵੀ ਸਮਾਗਮ ’ਚ ਮੌਜੂਦ ਸਨ। ਇਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ। ਵੀਡੀਓ ’ਚ ਜੂਨੀਅਰ ਐੱਨ. ਟੀ. ਆਰ. ਨੂੰ ਜਾਨ੍ਹਵੀ ਦਾ ਸਵਾਗਤ ਕਰਦੇ ਦੇਖਿਆ ਗਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
'ਥੰਗਾਲਨ' ਦੇ ਨਿਰਮਾਤਾਵਾਂ ਨੇ ਚਿਆਨ ਵਿਕਰਮ ਦੇ ਜਨਮਦਿਨ ’ਤੇ ਫ਼ਿਲਮ ਦੀਆਂ ਝਲਕੀਆਂ ਕੀਤੀਆਂ ਜਾਰੀ
NEXT STORY