ਲਾਸ ਏਂਜਲਸ— ਹਾਲ ਹੀ ਦੇ ਦਿਨਾਂ 'ਚ ਸਿੰਗਰ ਸੈਲੇਨਾ ਗੋਮੇਜ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ 'ਤੇ ਆਪਣੇ ਫੈਨਜ਼ ਲਈ ਆਪਣੀ ਬਿਕਨੀ ਵਾਲੀ ਤਸਵੀਰ ਸ਼ੇਅਰ ਕੀਤੀ ਹੈ। ਸੂਤਰਾਂ ਮੁਤਾਬਕ ਸੈਲੇਨਾ ਦੀ ਨਵੀਂ ਮਿਊਜ਼ਿਕ ਵੀਡੀਓ 'ਹੈਂਡਸ ਟੂ ਮਾਈਸੈਲਫ' ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ ਜਿਸ ਦੀ ਉਸ ਦੇ ਫੈਨਜ਼ ਨੂੰ ਬੇਸਬਰੀ ਨਾਲ ਉਡੀਕ ਹੈ। ਇਸ ਵੀਡੀਓ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਜਿਸ 'ਚ ਉਹ ਕਾਫੀ ਹੌਟ ਲੱਗ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਟਵਿੱਟਰ 'ਤੇ ਕਾਲੇ ਰੰਗ ਦੀ ਬਿਕਨੀ 'ਚ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਸੈਲੇਨਾ ਨੇ ਲਿਖਿਆ ਛੇਤੀ ਹੀ ਆ ਰਹੀ ਹਾਂ। ਖਾਸ ਗੱਲ ਤਾਂ ਇਹ ਹੈ ਕਿ ਇਸ 'ਚ ਸੈਲੇਨਾ ਨੇ ਆਪਣੀ ਨਵੀਂ ਵੀਡੀਓ ਦੇ ਬਾਰੇ 'ਚ ਇਸ਼ਾਰਾ ਦਿੰਦੇ ਹੋਏ ਫੋਟੋਗ੍ਰਾਫਰ ਸਟੀਵਨ ਕਲੇਨ ਨੂੰ ਇਸ ਪੋਸਟ 'ਚ ਟੈਗ ਕੀਤਾ ਹੈ।
ਪੰਜਾਬੀ ਫਿਲਮਾਂ 'ਚ ਉੱਚਾ ਮੁਕਾਮ ਹਾਸਿਲ ਕਰਨਾ ਚਾਹੁੰਦੀ ਹੈ ਓਸ਼ਿਨ ਬਰਾੜ
NEXT STORY