ਮੁੰਬਈ- ਬਾਲੀਵੁੱਡ ਦੇ ਨੌਜਵਾਨ ਅਤੇ ਉਭਰਦੇ ਅਦਾਕਾਰ ਅਹਾਨ ਪਾਂਡੇ ਅੱਜ ਆਪਣਾ 28ਵਾਂ ਜਨਮਦਿਨ ਮਨਾ ਰਹੇ ਹਨ। ਫਿਲਮ 'ਸੈਯਾਰਾ' ਰਾਹੀਂ ਰਾਤੋ-ਰਾਤ ਚਰਚਾ ਵਿੱਚ ਆਏ ਅਹਾਨ ਨੂੰ ਇਸ ਖਾਸ ਮੌਕੇ 'ਤੇ ਦੇਸ਼-ਵਿਦੇਸ਼ ਦੇ ਪ੍ਰਸ਼ੰਸਕਾਂ, ਦੋਸਤਾਂ ਅਤੇ ਪਰਿਵਾਰ ਵੱਲੋਂ ਭਰਵਾਂ ਪਿਆਰ ਮਿਲ ਰਿਹਾ ਹੈ।
ਸ਼ੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਖੁਸ਼ੀ
ਆਪਣੇ ਜਨਮਦਿਨ ਦੇ ਮੌਕੇ 'ਤੇ ਅਹਾਨ ਨੇ ਇੰਸਟਾਗ੍ਰਾਮ 'ਤੇ ਇੱਕ ਖਾਸ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਪ੍ਰਸ਼ੰਸਕਾਂ ਵੱਲੋਂ ਭੇਜੇ ਗਏ ਬਹੁਤ ਸਾਰੇ ਤੋਹਫ਼ਿਆਂ ਨਾਲ ਘਿਰੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇੱਕ ਭਾਵੁਕ ਨੋਟ ਲਿਖਦਿਆਂ ਸਭ ਦਾ ਸ਼ੁਕਰੀਆ ਅਦਾ ਕੀਤਾ ਅਤੇ ਕਿਹਾ ਕਿ ਇਨ੍ਹਾਂ ਸਭ ਨੇ ਉਨ੍ਹਾਂ ਦੇ ਇਸ ਸਾਲ ਨੂੰ ਬੇਹੱਦ ਖਾਸ ਬਣਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਉਨ੍ਹਾਂ ਦੀ ਕੋ-ਸਟਾਰ ਅਨੀਤ ਪੱਡਾ ਨੇ ਜਨਮਦਿਨ ਦੀ ਵਧਾਈ ਦਿੱਤੀ।
'ਸੈਯਾਰਾ' ਦੀ ਸਫਲਤਾ ਤੋਂ ਬਾਅਦ ਵੱਡੇ ਪ੍ਰੋਜੈਕਟਾਂ ਦੀ ਤਿਆਰੀ
ਅਹਾਨ ਪਾਂਡੇ ਨੇ ਹਾਲ ਹੀ ਵਿੱਚ ਯਸ਼ਰਾਜ ਫਿਲਮਜ਼ ਦੀ ਹਿੱਟ ਫਿਲਮ 'ਸੈਯਾਰਾ' ਨਾਲ ਬਾਲੀਵੁੱਡ ਵਿੱਚ ਆਪਣਾ ਪਹਿਲਾ ਕਦਮ ਰੱਖਿਆ ਸੀ, ਜੋ ਬਾਕਸ ਆਫਿਸ 'ਤੇ ਕਾਫੀ ਸਫਲ ਰਹੀ। ਅਦਾਕਾਰੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਮਾਡਲਿੰਗ ਅਤੇ ਸਹਾਇਕ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ ਹੈ।
ਬੌਬੀ ਦਿਓਲ ਨਾਲ ਨਜ਼ਰ ਆਉਣਗੇ ਅਗਲੀ ਫਿਲਮ ਵਿੱਚ
ਸਰੋਤਾਂ ਅਨੁਸਾਰ ਅਹਾਨ ਪਾਂਡੇ ਹੁਣ ਮਸ਼ਹੂਰ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੀ ਇੱਕ ਐਕਸ਼ਨ-ਰੋਮਾਂਟਿਕ ਫਿਲਮ ਵਿੱਚ ਨਜ਼ਰ ਆਉਣਗੇ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਬੌਬੀ ਦਿਓਲ ਅਤੇ ਸ਼ਰਵਰੀ ਵਾਘ ਅਹਿਮ ਭੂਮਿਕਾਵਾਂ ਨਿਭਾਉਣਗੇ। ਇਸ ਵੱਡੇ ਪ੍ਰੋਜੈਕਟ ਦੀ ਸ਼ੂਟਿੰਗ ਸਾਲ 2026 ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਬਾਕਸ ਆਫਿਸ 'ਤੇ ਰਣਵੀਰ ਸਿੰਘ ਦੀ 'ਧੁਰੰਧਰ' ਦਾ ਕਬਜ਼ਾ; ਕਈ ਵੱਡੀਆਂ ਫਿਲਮਾਂ ਨੂੰ ਛੱਡ ਰਹੀ ਹੈ ਪਿੱਛੇ
NEXT STORY