ਮੁੰਬਈ (ਬਿਊਰੋ) - ਕਾਰਤਿਕ ਆਰਿਅਨ ਤੇ ਕਿਆਰਾ ਅਡਵਾਨੀ ਸਟਾਰਰ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਫ਼ਿਲਮ ਨੂੰ ਵੱਡਾ ਬਣਾਉਣ ’ਚ ਕੋਈ ਕਸਰ ਨਹੀਂ ਛੱਡ ਰਹੇ ਹਨ। ਉਹ ਫ਼ਿਲਮ ਦੇ ਗੀਤਾਂ ਦੀ ਸ਼ੂਟਿੰਗ ’ਚ ਆਪਣੀ ਸਾਰੀ ਮੁਹਾਰਤ ਨੂੰ ਵੱਡੇ ਪੱਧਰ ’ਤੇ ਲਾਗੂ ਕਰ ਰਹੇ ਹੈ, ਜੋ ਉਸ ਨੇ ਸਲਮਾਨ ਖ਼ਾਨ ਜਾਂ ਅਕਸ਼ੈ ਕੁਮਾਰ ਵਰਗੇ ਸਿਤਾਰਿਆਂ ਨਾਲ ਫ਼ਿਲਮਾਂ ਦੀ ਸ਼ੂਟਿੰਗ ਤੋਂ ਪ੍ਰਾਪਤ ਕੀਤਾ ਹੈ।

ਸ਼ਾਨਦਾਰ ਟੀਜ਼ਰ ਦੇ ਰਿਲੀਜ਼ ਹੋਣ ਦੇ ਨਾਲ, ਇਸ ਨੇ ਦਰਸ਼ਕਾਂ ਨੂੰ ਕਾਰਤਿਕ ਆਰਿਅਨ ਤੇ ਕਿਆਰਾ ਅਡਵਾਨੀ ਸਟਾਰਰ ਆਈਸ ਲਵ ਦੇਖਣ ਲਈ ਉਤਸ਼ਾਹਿਤ ਕੀਤਾ ਹੈ। ਹੁਣ ਮੇਕਰਸ ਨੇ ਇਕ ਹੋਰ ਗਾਣਾ ਸ਼ੂਟ ਕੀਤਾ ਹੈ। ਇਕ ਸੂਤਰ ਨੇ ਖੁਲਾਸਾ ਕੀਤਾ ਹੈ ਕਿ ਕਾਰਤਿਕ ਦੇ ਨਾਲ ‘ਸੱਤਿਆਪ੍ਰੇਮ ਕੀ ਕਥਾ’ ਲਈ ਇਕ ਵਿਸ਼ਾਲ ਗਾਣਾ ਸ਼ੂਟ ਕੀਤਾ ਗਿਆ ਹੈ। ‘ਸੱਤਿਆਪ੍ਰੇਮ ਕੀ ਕਥਾ’ 29 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
'ਦਿ ਡਾਇਰੀ ਆਫ ਵੈਸਟ ਬੰਗਾਲ' ਦਾ ਟਰੇਲਰ ਵੇਖ ਪੱਛਮੀ ਬੰਗਾਲ 'ਚ ਮਚਿਆ ਹਾਹਾਕਾਰ, ਜਾਣੋ ਪੂਰਾ ਮਾਮਲਾ
NEXT STORY