ਐਂਟਰਟੇਨਮੈਂਟ ਡੈਸਕ– ਪ੍ਰਭਾਸ ਦੀ ‘ਸਾਲਾਰ’ ਫ਼ਿਲਮ ਰਿਲੀਜ਼ ਦੇ ਨਾਲ ਹੀ ਬਾਕਸ ਆਫਿਸ ’ਤੇ ਧੁੰਮਾਂ ਪਾ ਰਹੀ ਹੈ। ਹਾਲਾਂਕਿ ਫ਼ਿਲਮ ਨੂੰ ਦਰਸ਼ਕਾਂ ਵਲੋਂ ਮਿਲਿਆ-ਜੁਲਿਆ ਹੁੰਗਾਰਾ ਮਿਲ ਰਿਹਾ ਹੈ ਪਰ ਕਮਾਈ ਦੇ ਮਾਮਲੇ ’ਚ ਇਹ ਫ਼ਿਲਮ ਅੱਗੇ ਨਿਕਲ ਰਹੀ ਹੈ।
ਜਿਥੇ ‘ਸਾਲਾਰ’ ਨੇ 178.7 ਕਰੋੜ ਰੁਪਏ ਦੀ ਕਲੈਕਸ਼ਨ ਨਾਲ ਇਸ ਸਾਲ ਦੀ ਸਭ ਤੋਂ ਵੱਡੀ ਓਪਨਿੰਗ ਡੇਅ ਫ਼ਿਲਮ ਦਾ ਇਤਿਹਾਸ ਰਚ ਦਿੱਤਾ ਹੈ, ਉਥੇ ‘ਸਾਲਾਰ’ ਨੇ ਹੁਣ ਤਕ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫ਼ਿਲਮਾਂ ’ਚੋਂ ‘ਕੇ. ਜੀ. ਐੱਫ. 2’ ਨੂੰ ਬਾਹਰ ਕਰਕੇ ਟਾਪ 3 ’ਚ ਆਪਣੀ ਜਗ੍ਹਾ ਬਣਾ ਲਈ ਹੈ।
ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਨੇ ਪੁੱਤਰ ਨਾਲ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੀਤਾ ਯਾਦ
ਪਹਿਲੇ ਨੰਬਰ ’ਤੇ ‘ਆਰ. ਆਰ. ਆਰ.’ ਫ਼ਿਲਮ ਹੈ, ਜੋ ਸਾਲ 2022 ’ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੇ ਪਹਿਲੇ ਦਿਨ 223.5 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਦੂਜੇ ਨੰਬਰ ’ਤੇ ‘ਬਾਹੂਬਲੀ 2 : ਦਿ ਕਨਕਲੂਜ਼ਨ’ ਹੈ, ਜਿਸ ਨੇ ਸਾਲ 2017 ’ਚ 214.5 ਕਰੋੜ ਰੁਪਏ ਕਮਾਏ ਸਨ।
ਤੀਜੇ ਨੰਬਰ ’ਤੇ ਪਹਿਲਾਂ ‘ਕੇ. ਜੀ. ਐੱਫ. 2’ ਸੀ, ਜਿਸ ਦੀ ਪਹਿਲੇ ਦਿਨ ਦੀ ਕਮਾਈ 162.9 ਕਰੋੜ ਰੁਪਏ ਸੀ ਪਰ ਹੁਣ ਤੀਜੇ ਨੰਬਰ ’ਤੇ ‘ਸਾਲਾਰ’ ਕਾਬਜ਼ ਹੋ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ‘ਸਾਲਾਰ’ ਫ਼ਿਲਮ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।
ਮੰਸੂਰ ਅਲੀ ਖ਼ਾਨ ’ਤੇ 1 ਲੱਖ ਦਾ ਜੁਰਮਾਨਾ, ਤ੍ਰਿਸ਼ਾ ’ਤੇ ਨਹੀਂ ਕਰ ਸਕਣਗੇ ਮਾਨਹਾਨੀ ਦਾ ਕੇਸ, ਜਾਣੋ ਪੂਰਾ ਮਾਮਲਾ
NEXT STORY