ਮੁੰਬਈ - ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਗਣਤੰਤਰ ਦਿਵਸ (26 ਜਨਵਰੀ) ਦੇ ਖ਼ਾਸ ਮੌਕੇ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਦੇਸ਼ਭਗਤੀ ਨਾਲ ਭਰਪੂਰ ਤੋਹਫ਼ਾ ਦਿੱਤਾ ਹੈ। ਸਲਮਾਨ ਖਾਨ ਦੀ ਆਉਣ ਵਾਲੀ ਫ਼ਿਲਮ 'ਬੈਟਲ ਆਫ ਗਲਵਾਂ' ਦਾ ਪਹਿਲਾ ਗੀਤ 'ਮਾਤ੍ਰਭੂਮੀ' ਅੱਜ 24 ਜਨਵਰੀ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਜੋਸ਼ ਅਤੇ ਜਜ਼ਬੇ ਨਾਲ ਭਰਪੂਰ ਇਸ ਗੀਤ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਅਰੀਜੀਤ ਸਿੰਘ ਅਤੇ ਸ਼੍ਰੇਆ ਘੋਸ਼ਾਲ ਦੀ ਆਵਾਜ਼ ਦਾ ਜਾਦੂ
ਇਸ ਖ਼ੂਬਸੂਰਤ ਗੀਤ ਨੂੰ ਮਸ਼ਹੂਰ ਗਾਇਕ ਅਰੀਜੀਤ ਸਿੰਘ ਅਤੇ ਸ਼੍ਰੇਆ ਘੋਸ਼ਾਲ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ ਦਾ ਸੰਗੀਤ ਹਿਮੇਸ਼ ਰੇਸ਼ਮੀਆ ਨੇ ਤਿਆਰ ਕੀਤਾ ਹੈ ਅਤੇ ਇਸ ਦੇ ਪ੍ਰਭਾਵਸ਼ਾਲੀ ਬੋਲ ਸਮੀਰ ਅੰਜਾਨ ਵੱਲੋਂ ਲਿਖੇ ਗਏ ਹਨ। ਇਹ ਗੀਤ ਮੁੱਖ ਤੌਰ 'ਤੇ ਸਲਮਾਨ ਖਾਨ ਅਤੇ ਅਦਾਕਾਰਾ ਚਿਤ੍ਰਾਂਗਦਾ ਸਿੰਘ 'ਤੇ ਫਿਲਮਾਇਆ ਗਿਆ ਹੈ।
ਫ਼ਿਲਮ ਦੀ ਕਹਾਣੀ ਅਤੇ ਸਲਮਾਨ ਦਾ ਕਿਰਦਾਰ
'ਬੈਟਲ ਆਫ ਗਲਵਾਂ' ਫ਼ਿਲਮ ਭਾਰਤੀ ਫੌਜ ਦੀ ਪਿੱਠਭੂਮੀ 'ਤੇ ਆਧਾਰਿਤ ਹੈ, ਜਿਸ ਵਿਚ ਸਲਮਾਨ ਖਾਨ ਫੌਜੀ ਵਰਦੀ ਵਿਚ ਨਜ਼ਰ ਆ ਰਹੇ ਹਨ। ਇਹ ਫ਼ਿਲਮ ਗਲਵਾਂ ਘਾਟੀ ਵਿਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਕਾਰ ਹੋਏ ਇਤਿਹਾਸਕ ਸੰਘਰਸ਼ ਦੀ ਕਹਾਣੀ ਨੂੰ ਪਰਦੇ 'ਤੇ ਪੇਸ਼ ਕਰੇਗੀ। 'ਮਾਤ੍ਰਭੂਮੀ' ਗੀਤ ਰਾਹੀਂ ਇਕ ਫੌਜੀ ਦੀ ਨਿੱਜੀ ਜ਼ਿੰਦਗੀ ਅਤੇ ਦੇਸ਼ ਲਈ ਉਸ ਦੇ ਕਰਤੱਵਾਂ ਦੇ ਸੁਮੇਲ ਨੂੰ ਬਹੁਤ ਹੀ ਭਾਵੁਕ ਤਰੀਕੇ ਨਾਲ ਦਿਖਾਇਆ ਗਿਆ ਹੈ।
ਕਦੋਂ ਹੋਵੇਗੀ ਰਿਲੀਜ਼?
ਅਪੂਰਵ ਲਾਖੀਆ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ 17 ਅਪ੍ਰੈਲ 2026 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਲਈ ਤਿਆਰ ਹੈ। ਫ਼ਿਲਮ ਵਿਚ ਸਲਮਾਨ ਖਾਨ ਦੇ ਨਾਲ ਚਿਤ੍ਰਾਂਗਦਾ ਸਿੰਘ ਮੁੱਖ ਭੂਮਿਕਾ ਵਿਚ ਨਜ਼ਰ ਆਵੇਗੀ। ਇਸ ਗੀਤ ਦੇ ਰਿਲੀਜ਼ ਹੋਣ ਨਾਲ ਦਰਸ਼ਕਾਂ ਵਿਚ ਫ਼ਿਲਮ ਨੂੰ ਲੈ ਕੇ ਉਤਸ਼ਾਹ ਹੋਰ ਵੀ ਵੱਧ ਗਿਆ ਹੈ।
ਅੰਕਲ ਪਿਆਰੇਲਾਲ ਅਜੇ ਵੀ ਸੰਗੀਤ ਨਾਲ ਜੁੜੇ ਹੋਏ ਹਨ : ਮਿਥੁਨ
NEXT STORY