ਮੁੰਬਈ- ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਉਹ ਰਾਧਿਕਾ ਮਰਚੈਂਟ ਨਾਲ ਸੱਤ ਫੇਰੇ ਲਵੇਗਾ। ਅਜਿਹੇ 'ਚ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਬੀਤੇ ਦਿਨ ਹਲਦੀ ਦੀ ਰਸਮ ਹੋਈ, ਜਿਸ 'ਚ ਬਾਲੀਵੁੱਡ ਦੇ ਸਾਰੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਫੰਕਸ਼ਨ ਵਿੱਚ ਜਾਨ੍ਹਵੀ ਕਪੂਰ, ਬੋਨੀ ਕਪੂਰ, ਸਲਮਾਨ ਖਾਨ ਸਮੇਤ ਕਈ ਸਿਤਾਰਿਆਂ ਨੇ ਗਲੈਮਰਸ ਜੋੜਿਆ।
ਖਾਸ ਤੌਰ 'ਤੇ ਹਲਦੀ ਫੰਕਸ਼ਨ ਲਈ ਸਲਮਾਨ ਖਾਨ ਪੀਲੇ ਰੰਗ ਦਾ ਕੁੜਤਾ ਅਤੇ ਕਾਲਾ ਪਜਾਮਾ ਪਹਿਨੇ ਨਜ਼ਰ ਆਏ। ਉਨ੍ਹਾਂ ਨੇ ਮੀਡੀਆ ਦੇ ਸਾਹਮਣੇ ਖੂਬ ਪੋਜ਼ ਵੀ ਦਿੱਤੇ। ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਪੀਲੇ ਕੁੜਤੇ-ਪਜਾਮੇ ਵਿੱਚ ਦੇਸੀ ਅਤੇ ਬਹੁਤ ਹੀ ਸਟਾਈਲਿਸ਼ ਲੱਗ ਰਹੇ ਸਨ।
ਵਿੰਬਲਡਨ ਕੁਆਰਟਰ ਫਾਈਨਲ ਦੇਖਣ ਪੁੱਜੇ ਸਿਧਾਰਥ- ਕਿਆਰਾ ਅਡਵਾਨੀ, ਦੇਖੋ ਤਸਵੀਰਾਂ
NEXT STORY