ਮੁੰਬਈ : ਬਾਲੀਵੁੱਡ 'ਚ ਸਲਮਾਨ ਖਾਨ ਦਾ ਨਾਂ ਉਨ੍ਹਾਂ ਗਿਣੇ-ਚੁਣੇ ਅਦਾਕਾਰਾਂ 'ਚ ਸ਼ਾਮਲ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਢਾਈ ਦਹਾਕਿਆਂ ਤੱਕ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਆਪਣੀ ਹਰ ਫਿਲਮ ਨਾਲ ਉਹ ਸਫਲਤਾ ਦੀ ਨਵੀਂ ਸਿਖਰ ਛੂੰਹਦੇ ਜਾ ਰਹੇ ਹਨ। 27 ਦਸੰਬਰ 1965 ਨੂੰ ਮੁੰਬਈ 'ਚ ਪੈਦਾ ਹੋਏ ਸਲਮਾਨ ਦਾ ਮੂਲ ਨਾਂ ਅਬਦੁਲ ਰਾਸ਼ਿਦ ਸਲੀਮ ਹੈ। ਕਰੀਅਰ ਦੀ ਸ਼ੁਰੂਆਤ ਉਨ੍ਹਾਂ ਨੇ 1988 'ਚ ਆਈ ਫਿਲਮ 'ਬੀਵੀ ਹੋ ਤੋ ਐਸੀ' ਨਾਲ ਕੀਤੀ, ਜਿਸ 'ਚ ਉਨ੍ਹਾਂ ਦਾ ਛੋਟਾ ਜਿਹਾ ਰੋਲ ਸੀ ਪਰ 1989 'ਚ ਆਈ ਰਾਜਸ਼੍ਰੀ ਪ੍ਰੋਡਕਸ਼ਨ ਦੀ 'ਮੈਂਨੇ ਪਿਆਰ ਕੀਆ' ਉਨ੍ਹਾਂ ਦੀ ਬਤੌਰ ਹੀਰੋ ਪਹਿਲੀ ਫਿਲਮ ਸੀ। ਇਸ ਫਿਲਮ ਨਾਲ ਉਹ ਰਾਤੋ-ਰਾਤ ਸਟਾਰ ਬਣ ਗਏ ਅਤੇ ਪ੍ਰੇਮ ਦੇ ਨਾਂ ਨਾਲ ਮਸ਼ਹੂਰ ਹੋ ਗਏ।
ਦੇਖਿਆ ਜਾਵੇ ਤਾਂ ਸਲਮਾਨ ਦੀ ਜ਼ਿੰਦਗੀ 'ਚ ਹੋਰ ਸਮੱਸਿਆਵਾਂ ਦੇ ਨਾਲ-ਨਾਲ ਕੁਝ ਕਾਨੂੰਨੀ ਵਿਵਾਦਾਂ ਨੇ ਵੀ ਉਨ੍ਹਾਂ ਨੂੰ ਕਾਫੀ ਦੁਖ ਪਹੁੰਚਾਇਆ ਪਰ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਕਦੇ ਵੀ ਉਨ੍ਹਾਂ ਤੋਂ ਮੂੰਹ ਨਹੀਂ ਮੋੜਿਆ। ਇਸ ਦੌਰਾਨ ਸਲਮਾਨ ਦੇ ਕਰੀਅਰ 'ਚ ਇਕ ਦੌਰ ਅਜਿਹਾ ਵੀ ਆਇਆ, ਜਦੋਂ ਬਾਕਸ ਆਫਿਸ 'ਤੇ ਉਨ੍ਹਾਂ ਦਾ ਜਾਦੂ ਨਹੀਂ ਚੱਲਿਆ ਪਰ ਫਿਲਮ 'ਹਮ ਆਪਕੇ ਹੈਂ ਕੌਨ' ਵਿਚ ਉਨ੍ਹਾਂ ਦੀ ਅਦਾਕਾਰੀ ਨੇ ਇਕ ਵਾਰ ਫਿਰ ਦਰਸ਼ਕਾਂ ਦਾ ਦਿਲ ਜਿੱਤ ਲਿਆ।
ਇਸੇ ਤਰ੍ਹਾਂ 'ਹਮ ਦਿਲ ਦੇ ਚੁਕੇ ਸਨਮ', 'ਤੇਰੇ ਨਾਮ', 'ਨੋ ਐਂਟਰੀ' ਨੇ ਸਲਮਾਨ ਖਾਨ ਨੂੰ ਬਾਲੀਵੁੱਡ ਦਾ ਸਟਾਰ ਬਣਾ ਦਿੱਤਾ, ਜੋ ਅੱਜ ਵੀ ਕਾਇਮ ਹੈ। ਨਾ ਸਿਰਫ ਅਦਾਕਾਰੀ, ਸਗੋਂ ਆਪਣੀ ਗਾਇਕੀ ਦੇ ਵੀ ਸਲਮਾਨ ਨੇ ਕਈ ਦੀਵਾਨੇ ਬਣਾਏ ਅਤੇ ਟੀ.ਵੀ. 'ਤੇ ਰੀਐਲਿਟੀ ਸ਼ੋਅ 'ਬਿਗ ਬੌਸ' ਰਾਹੀਂ ਹਾਜ਼ਰ ਲੁਆਈ।
'ਦਬੰਗ', 'ਬਾਡੀਗਾਰਡ' ਅਤੇ 'ਕਿਕ' ਅਤੇ ਹੁਣੇ ਜਿਹੇ ਰਿਲੀਜ਼ ਹੋਈਆਂ 'ਜੈ ਹੋ', 'ਬਜਰੰਗੀ ਭਾਈਜਾਨ' ਅਤੇ 'ਪ੍ਰੇਮ ਰਤਨ ਧਨ ਪਾਯੋ' ਵਰਗੀਆਂ ਫਿਲਮਾਂ ਨਾਲ ਸਲਮਾਨ ਨੇ ਸਿੱਧ ਕਰ ਦਿੱਤਾ ਕਿ ਉਹ ਬਾਲੀਵੁੱਡ ਦੇ ਦਬੰਗ ਸਟਾਰ ਹਨ। ਖੈਰ, ਉਨ੍ਹਾਂ ਦੇ ਜਨਮ ਦਿਨ 'ਤੇ ਅਸੀਂ ਇਹੀ ਦੁਆ ਕਰਾਂਗੇ ਕਿ ਉਹ ਹਮੇਸ਼ਾ ਬਾਲੀਵੁੱਡ 'ਚ ਹਿੱਟ 'ਤੇ ਹਿੱਟ ਦਿੰਦੇ ਰਹਿਣ।
PHOTOS : ਬ੍ਰੇਕਅੱਪ ਦੀਆਂ ਖ਼ਬਰਾਂ ਦੇ ਬਾਵਜੂਦ ਕਪੂਰਸ ਦੀ ਕ੍ਰਿਸਮਸ ਪਾਰਟੀ 'ਚ ਪਹੁੰਚੀ ਕੈਟਰੀਨਾ
NEXT STORY